ਹਾਜੀਪੁਰ ਨੇੜੇ ਵਾਪਰਿਆ ਭਿਆਨਕ ਹਾਦਸਾ, ਦੇਖਣ ਵਾਲਿਆਂ ਦੀ ਖੜ੍ਹੇ ਹੋਏ ਰੌਂਗਟੇ

04/15/2024 5:50:18 PM

ਹਾਜੀਪੁਰ (ਜੋਸ਼ੀ) : ਹਾਜੀਪੁਰ ਦੀ ਬਰੜ ਕਲੋਨੀ ਵਿਚ ਇਕ ਟਿੱਪਰ ਅਤੇ ਸਵਾਰੀ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ 6 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੇਖਣ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਗਏ। ਸਵਾਰੀ ਗੱਡੀ ਅੱਗੇ ਤੋਂ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਟਿੱਪਰ ਦੇ ਅਗਲੇ ਟਾਇਰ ਹੀ ਨਿਕਲ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਟਿੱਪਰ ਜੋ ਤਲਵਾੜਾ ਵੱਲੋਂ ਆ ਰਿਹਾ ਸੀ ਅਤੇ ਇਕ ਸਵਾਰੀ ਗੱਡੀ ਜੋ ਮੁਕੇਰੀਆਂ ਵੱਲੋਂ ਆ ਰਹੀ ਸੀ ਦੀ ਹਾਜੀਪੁਰ ਦੀ ਬਰੜ ਕਲੋਨੀ ਵਿਖੇ ਟੱਕਰ ਹੋ ਗਈ ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। 

ਜ਼ਖਮੀਆਂ ਵਿਚ ਦੇਸ ਰਾਜ ਪੁੱਤਰ ਵਜੀਦ ਮਸੀਹ, ਗੁਰਦੀਪ ਕੌਰ ਪਤਨੀ ਦੇਸ ਰਾਜ, ਸ਼ਿਵਾਨੀ ਪੁੱਤਰੀ ਦੇਸ ਰਾਜ, ਜਸਮੀਰ ਸਿੰਘ ਪੁੱਤਰ ਦੇਸ ਰਾਜ ਅਤੇ ਜੋਗਿੰਦਰ ਸਿੰਘ ਪੁੱਤਰ ਸੂਰਤ ਸਿੰਘ ਵਾਸੀਆਨ ਪਿੰਡ ਹਕੀਮਪੁਰ ਜ਼ਿਲ੍ਹਾ ਗੁਰਦਾਸਪੁਰ ਅਤੇ ਕੁਲਵੰਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਭਟੋਲੀ ਜ਼ਿਲ੍ਹਾ ਗੁਰਦਾਸਪੁਰ ਸ਼ਾਮਲ ਹਨ। ਜ਼ਖਮੀ ਲੋਕ ਤਲਵਾੜਾ ਵਿਖੇ ਇਕ ਸਮਾਰੋਹ ਵਿਚ ਭਾਗ ਲੈਣ ਜਾ ਰਹੇ ਸਨ। ਜ਼ਖਮੀਆਂ ਨੂੰ ਲੋਕਾਂ ਦੇ ਸਹਿਯੋਗ ਨਾਲ ਹਾਜੀਪੁਰ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 


Anuradha

Content Editor

Related News