ਮੰਦਰ ’ਚ ਪ੍ਰਸ਼ਾਦ ਖਾਣ ਨਾਲ ਔਰਤ ਦੀ ਮੌਤ, 12 ਲੋਕ ਹੋਏ ਬੀਮਾਰ

Sunday, Oct 26, 2025 - 10:17 AM (IST)

ਮੰਦਰ ’ਚ ਪ੍ਰਸ਼ਾਦ ਖਾਣ ਨਾਲ ਔਰਤ ਦੀ ਮੌਤ, 12 ਲੋਕ ਹੋਏ ਬੀਮਾਰ

ਹਾਥਰਸ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਸਿਕੰਦਰਰਾਓ ਕੋਤਵਾਲੀ ਖੇਤਰ ਦੇ ਮਾਧੁਰੀ ਪਿੰਡ ਦੇ ਇਕ ਮੰਦਰ ਵਿਚ ਚੜ੍ਹਾਇਆ ਗਿਆ ਪ੍ਰਸ਼ਾਦ ਖਾਣ ਤੋਂ ਬਾਅਦ ਇਕ ਔਰਤ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਬੱਚਿਆਂ ਸਮੇਤ ਲੱਗਭਗ 12 ਹੋਰ ਗੰਭੀਰ ਰੂਪ ਵਿਚ ਬੀਮਾਰ ਹੋ ਗਏ।

ਪੜ੍ਹੋ ਇਹ ਵੀ : ਚੋਣਾਂ ਤੋਂ ਪਹਿਲਾਂ ਵੱਡੀ ਵਾਰਦਾਤ: ਘਰ ਦੇ ਬਾਹਰ ਭਾਜਪਾ ਆਗੂ ਨੂੰ ਮਾਰੀਆਂ ਠਾਹ-ਠਾਹ ਗੋਲੀਆਂ

ਪੁਲਸ ਮੁਤਾਬਕ, ਦੇਵੀ ਮੰਦਰ ਵਿਚ ਰੱਖੀਆਂ ਗਈਆਂ ਮਠਿਆਈਆਂ 23 ਅਕਤੂਬਰ ਦੀ ਰਾਤ ਨੂੰ ਪ੍ਰਸ਼ਾਦ ਵਜੋਂ ਵੰਡੀਆਂ ਗਈਆਂ ਸਨ। ਉਨ੍ਹਾਂ ਨੂੰ ਖਾਣ ਤੋਂ ਤੁਰੰਤ ਬਾਅਦ ਲੋਕਾਂ ਨੂੰ ਪੇਟ ਦਰਦ, ਉਲਟੀਆਂ ਅਤੇ ਦਸਤ ਲੱਗਣ ਲੱਗ ਪਏ। ਇਸ ਘਟਨਾ ਵਿਚ ਮੁੰਨੀ ਦੇਵੀ (55) ਦੀ ਸ਼ਨੀਵਾਰ ਸਵੇਰੇ ਮੌਤ ਹੋ ਗਈ। ਹੋਰ ਪ੍ਰਭਾਵਿਤ ਲੋਕਾਂ ਨੂੰ ਆਗਰਾ ਦੇ ਐੱਸ. ਐੱਨ. ਮੈਡੀਕਲ ਕਾਲਜ ਅਤੇ ਸਥਾਨਕ ਕਮਿਊਨਿਟੀ ਸਿਹਤ ਕੇਂਦਰਾਂ ਵਿਚ ਦਾਖਲ ਕਰਵਾਇਆ ਗਿਆ ਹੈ। ਸਿਕੰਦਰਰਾਓ ਪੁਲਸ ਸਰਕਲ ਅਫਸਰ ਜੇ. ਐੱਨ. ਅਸਥਾਨਾ ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਪ੍ਰਸ਼ਾਦ ਖਰਾਬ ਹੋਣ ਕਾਰਨ ਜ਼ਹਿਰੀਲਾ ਹੋਣ ਦਾ ਖਦਸ਼ਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ : ਓ ਤੇਰੀ! ਔਰਤ ਨੇ ਅੰਡਰਗਾਰਮੈਂਟਸ 'ਚ ਲੁਕਾ ਕੇ ਲਿਆਂਦਾ 1 ਕਰੋੜ ਦਾ ਸੋਨਾ, ਏਅਰਪੋਰਟ 'ਤੇ ਇੰਝ ਹੋਈ ਗ੍ਰਿਫ਼ਤਾਰ


author

rajwinder kaur

Content Editor

Related News