ਵੱਡੀ ਖ਼ਬਰ : ਈਰਾਨ ''ਚ ਸਕੂਲ ''ਤੇ ਹੋਏ ਹਮਲੇ ''ਚ ਵਿਦਿਆਰਥਣਾਂ ਸਣੇ 148 ਦੀ ਮੌਤ

Sunday, Mar 01, 2026 - 01:42 PM (IST)

ਵੱਡੀ ਖ਼ਬਰ : ਈਰਾਨ ''ਚ ਸਕੂਲ ''ਤੇ ਹੋਏ ਹਮਲੇ ''ਚ ਵਿਦਿਆਰਥਣਾਂ ਸਣੇ 148 ਦੀ ਮੌਤ

ਤਹਿਰਾਨ (ਆਈਏਐਨਐਸ)-  ਇਜ਼ਰਾਈਲ ਅਤੇ ਅਮਰੀਕਾ ਨੇ ਸਾਂਝੀ ਕਾਰਵਾਈ ਕਰਦਿਆਂ ਬੀਤੇ ਦਿਨ ਈਰਾਨ ਦੇ ਵੱਖ-ਵੱਖ ਸਥਾਨਾਂ 'ਤੇ ਭਾਰੀ ਹਮਲੇ ਕੀਤੇ। ਇਸ ਦੌਰਾਨ ਦੱਖਣੀ ਈਰਾਨ ਦੇ ਹਰਮੋਜ਼ਗਨ ਸੂਬੇ ਦੇ ਸ਼ਹਿਰ ਮੀਨਾਬ ਵਿਚ ਕੁੜੀਆਂ ਦੇ ਐਲੀਮੈੰਟਰੀ ਸਕੂਲ 'ਤੇ ਵੀ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ 148 ਹੋ ਗਈ ਹੈ। ਸਥਾਨਕ ਮੀਡੀਆ ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਅਰਧ-ਸਰਕਾਰੀ ਤਸਨੀਮ ਨਿਊਜ਼ ਏਜੰਸੀ ਨੇ ਸਥਾਨਕ ਵਕੀਲ ਇਬਰਾਹਿਮ ਤਾਹੇਰੀ ਦੇ ਹਵਾਲੇ ਨਾਲ ਕਿਹਾ ਕਿ ਹਮਲੇ ਵਿੱਚ 95 ਲੋਕ ਜ਼ਖਮੀ ਵੀ ਹੋਏ ਹਨ। ਸ਼ਿਨਹੂਆ ਨੇ ਤਸਨੀਮ ਨਿਊਜ਼ ਏਜੰਸੀ ਦੇ ਹਵਾਲੇ ਨਾਲ ਦੱਸਿਆ ਕਿ ਇਸ ਬੇਰਹਿਮ ਹਮਲੇ ਦੇ ਜ਼ਿਆਦਾਤਰ ਪੀੜਤ ਵਿਦਿਆਰਥੀ ਸਨ, ਮਰਨ ਵਾਲਿਆਂ ਵਿੱਚ ਅਧਿਆਪਕ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਲ ਸਨ।

ਪੜ੍ਹੋ ਇਹ ਅਹਿਮ ਖ਼ਬਰ-"ਈਰਾਨ ਨੇ ਰਾਸ਼ਟਰਪਤੀ Trump ਨੂੰ ਮਾਰਨ ਦੀ ਕੀਤੀ ਕੋਸ਼ਿਸ਼", ਅਮਰੀਕਾ ਦਾ ਵੱਡਾ ਦਾਅਵਾ 

ਸ਼ਨੀਵਾਰ ਸਵੇਰੇ, ਇਜ਼ਰਾਈਲ ਅਤੇ ਅਮਰੀਕਾ ਨੇ ਤਹਿਰਾਨ ਅਤੇ ਕਈ ਹੋਰ ਈਰਾਨੀ ਸ਼ਹਿਰਾਂ 'ਤੇ ਸਾਂਝੇ ਹਮਲੇ ਕੀਤੇ, ਜਿਨ੍ਹਾਂ ਵਿੱਚ ਤਬਰੀਜ਼, ਕੋਮ, ਇਸਫਹਾਨ, ਕਰਮਾਨਸ਼ਾਹ ਅਤੇ ਕਰਜ ਸ਼ਾਮਲ ਹਨ। ਈਰਾਨ ਨੇ ਖੇਤਰ ਭਰ ਵਿੱਚ ਇਜ਼ਰਾਈਲ ਅਤੇ ਅਮਰੀਕੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਮਿਜ਼ਾਈਲ ਅਤੇ ਡਰੋਨ ਹਮਲਿਆਂ ਨਾਲ ਜਵਾਬ ਦਿੱਤਾ। ਤਹਿਰਾਨ 'ਤੇ ਹੋਏ ਹਮਲਿਆਂ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ, ਦੇਸ਼ ਦੀ ਰੱਖਿਆ ਪ੍ਰੀਸ਼ਦ ਦੇ ਸਕੱਤਰ ਅਲੀ ਸ਼ਮਖਾਨੀ ਅਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਮੁੱਖ ਕਮਾਂਡਰ ਮੁਹੰਮਦ ਪਾਕਪੌਰ ਮਾਰੇ ਗਏ। ਇਸ ਦੌਰਾਨ ਅਮਰੀਕੀ ਕੇਂਦਰੀ ਕਮਾਂਡ (ਸੈਂਟਕਾਮ) ਨੇ ਸ਼ਨੀਵਾਰ ਰਾਤ ਨੂੰ ਕਿਹਾ ਕਿ ਈਰਾਨ 'ਤੇ ਫੌਜੀ ਹਮਲੇ ਅਜੇ ਵੀ ਜਾਰੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News