ਗੋਲਗੱਪੇ ਖਾ ਕੇ 50 ਤੋਂ ਵਧੇਰੇ ਬੱਚੇ ਪਏ ਬੀਮਾਰ, ਮਹਾਸ਼ਿਵਰਾਤਰੀ ਦੌਰਾਨ ਵਾਪਰੀ ਘਟਨਾ ਕਾਰਨ ਚਿੰਤਾ 'ਚ ਮਾਪੇ
Monday, Feb 16, 2026 - 05:41 PM (IST)
ਪਲਾਮੂ (ਝਾਰਖੰਡ): ਝਾਰਖੰਡ ਦੇ ਪਲਾਮੂ ਜ਼ਿਲ੍ਹੇ ਦੇ ਪਾਂਕੀ 'ਚ ਮਹਾਸ਼ਿਵਰਾਤਰੀ ਮੇਲੇ ਦੌਰਾਨ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਗੋਲਗੱਪੇ ਖਾਣ ਤੋਂ ਬਾਅਦ 50 ਤੋਂ ਵੱਧ ਬੱਚਿਆਂ ਦੀ ਸਿਹਤ ਅਚਾਨਕ ਵਿਗੜ ਗਈ। ਮੇਲੇ ਦਾ ਆਨੰਦ ਲੈ ਰਹੇ ਬੱਚਿਆਂ ਨੂੰ ਅਚਾਨਕ ਉਲਟੀਆਂ, ਪੇਟ 'ਚ ਤੇਜ਼ ਦਰਦ ਤੇ ਚੱਕਰ ਆਉਣ ਦੀ ਸ਼ਿਕਾਇਤ ਹੋਣ ਲੱਗੀ।
ਫੂਡ ਪੋਇਜ਼ਨਿੰਗ ਦਾ ਖਦਸ਼ਾ
ਘਟਨਾ ਤੋਂ ਬਾਅਦ ਪਰਿਵਾਰਾਂ 'ਚ ਭਾਜੜ ਪੈ ਗਈ ਤੇ ਬੱਚਿਆਂ ਨੂੰ ਤੁਰੰਤ ਪਾਂਕੀ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਦੀ ਟੀਮ ਵੱਲੋਂ ਬੱਚਿਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਮੁੱਢਲੀ ਜਾਂਚ 'ਚ ਇਸ ਨੂੰ ਫੂਡ ਪੋਇਜ਼ਨਿੰਗ ਦਾ ਮਾਮਲਾ ਦੱਸਿਆ ਜਾ ਰਿਹਾ ਹੈ।
ਵਿਧਾਇਕ ਦੇ ਪ੍ਰਤੀਨਿਧ ਨੇ ਲਿਆ ਜਾਇਜ਼ਾ
ਘਟਨਾ ਦੀ ਸੂਚਨਾ ਮਿਲਦੇ ਹੀ ਪਾਂਕੀ ਦੇ ਵਿਧਾਇਕ ਡਾ. ਸ਼ਸ਼ੀ ਭੂਸ਼ਣ ਮਹਿਤਾ ਦੇ ਜ਼ਿਲ੍ਹਾ ਪ੍ਰਤੀਨਿਧ ਪ੍ਰਕਾਸ਼ ਮਹਿਤਾ ਅਤੇ ਸਮਾਜ ਸੇਵੀ ਸੁਨੀਲ ਗੁਪਤਾ ਹਸਪਤਾਲ ਪਹੁੰਚੇ। ਉਨ੍ਹਾਂ ਨੇ ਡਾਕਟਰਾਂ ਤੋਂ ਬੱਚਿਆਂ ਦੀ ਹਾਲਤ ਬਾਰੇ ਜਾਣਕਾਰੀ ਲਈ ਅਤੇ ਬਿਹਤਰ ਇਲਾਜ ਦੇ ਨਿਰਦੇਸ਼ ਦਿੱਤੇ।
ਹਾਲਤ ਕੰਟਰੋਲ ਹੇਠ
ਸਿਹਤ ਕੇਂਦਰ ਪ੍ਰਬੰਧਨ ਅਨੁਸਾਰ, ਸਾਰੇ ਬੱਚਿਆਂ ਦੀ ਹਾਲਤ ਹੁਣ ਸਥਿਰ ਅਤੇ ਕੰਟਰੋਲ ਵਿੱਚ ਹੈ ਅਤੇ ਡਾਕਟਰ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ। ਦੂਜੇ ਪਾਸੇ, ਪ੍ਰਸ਼ਾਸਨ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਮੇਲੇ ਵਿੱਚ ਲੱਗੇ ਖਾਣ-ਪੀਣ ਦੇ ਸਟਾਲਾਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
