ਸ਼ਿਵਰਾਤਰੀ ਮੌਕੇ ਲਕਸ਼ਮੀ ਨਾਰਾਇਣ ਮੰਦਰ ''ਚ ਲੱਗੀਆਂ ਰੌਣਕਾਂ, ਹਜ਼ਾਰਾਂ ਦੀ ਗਿਣਤੀ ''ਚ ਸ਼ਰਧਾਲੂ ਹੋਏ ਨਤਮਸਤਕ
Tuesday, Feb 17, 2026 - 06:35 AM (IST)
ਵੈਨਕੂਵਰ (ਮਲਕੀਤ ਸਿੰਘ) : ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸਰੀ ਸ਼ਹਿਰ 'ਚ ਸਥਿਤ ਲਕਸ਼ਮੀ ਨਾਰਾਇਣ ਮੰਦਰ ਵਿਖੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਤੋਂ ਦੇਰ ਰਾਤ ਤੱਕ ਮੰਦਰ ਦੇ ਗਲਿਆਰੇ 'ਚ ਪੁੱਜੇ ਹਜ਼ਾਰਾਂ ਸ਼ਰਧਾਲੂਆਂ ਦੀਆਂ ਰੌਣਕਾਂ ਲੱਗੀਆਂ ਨਜ਼ਰੀਂ ਪਈਆਂ। ਸ਼ਰਧਾਲੂਆਂ ਦੀ ਬਹੁਤਾਤ ਕਾਰਨ ਸ਼ਰਧਾਲੂਆਂ ਨੂੰ ਮੰਦਰ ਦੇ ਅੰਦਰਵਾਰ ਮੱਥਾ ਟੇਕਣ ਲਈ ਕਈ ਘੰਟੇ ਲਾਈਨਾਂ ਵਿੱਚ ਲੱਗ ਕੇ ਇੰਤਜ਼ਾਰ ਕਰਨਾ ਪਿਆ ਜਿਸ ਕਾਰਨ ਦੇਰ ਰਾਤ ਤੀਕ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਆਉਣਾ ਜਾਣਾ ਲੱਗਾ ਰਿਹਾ।
ਇਹ ਵੀ ਪੜ੍ਹੋ : ਲੰਮਾ ਸਮਾਂ ਅੱਖਾਂ 'ਚ ਰੜਕੇਗਾ ਟੰਬਲਰ ਰਿਜ਼ ਗੋਲਾਬਾਰੀ ਦਾ 'ਖੂਨੀ ਦੁਖਾਂਤ'!
ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ਸ਼ਰਧਾਲੂਆਂ ਵੱਲੋਂ 'ਬਮ ਬਮ ਭੋਲੇ' ਦੇ ਜੈਕਾਰਿਆਂ ਅਤੇ ਭਜਨ ਮੰਡਲੀਆ ਦੇ ਧਾਰਮਿਕ ਸ਼ਬਦਾਂ ਦੇ ਉਚਾਰਨ ਦੀ ਮਨਮੋਹਕ ਆਵਾਜ਼ ਨਾਲ ਸਮੁੱਚਾ ਮਾਹੌਲ ਭਗਵਾਨ ਸ਼ਿਵ ਦੀ ਸ਼ਰਧਾ ਦੇ ਰੰਗ 'ਚ ਰੰਗਿਆ ਮਹਿਸੂਸ ਹੋਇਆ। ਮੰਦਰ ਦੇ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਵੱਖ-ਵੱਖ ਤਰ੍ਹਾਂ ਦੇ ਸਵਾਦਲੇ ਪਕਵਾਨਾਂ ਦੇ ਲੰਗਰਾਂ ਨੇੜੇ ਵੀ ਸ਼ਰਧਾਲੂਆਂ ਦੀਆਂ ਭੀੜਾਂ ਲੱਗੀਆਂ ਨਜ਼ਰੀ ਪਈਆਂ। ਇਸ ਦੇ ਨਾਲ-ਨਾਲ ਉੱਥੇ ਮੌਜੂਦ ਸੇਵਾਦਾਰ ਵੀ ਬੜੀ ਨਿਸ਼ਚਾ ਅਤੇ ਸ਼ਰਧਾ ਨਾਲ ਸ਼ਰਧਾਲੂਆਂ ਨੂੰ ਲੰਗਰ ਵਰਤਾਉਂਦੇ ਨਜ਼ਰੀ ਆਏ।
ਇਹ ਵੀ ਪੜ੍ਹੋ : IND vs PAK: ਭਾਰਤ ਤੋਂ ਪਾਕਿਸਤਾਨ ਨੂੰ ਮਿਲੀ ਹਾਰ ਪਿੱਛੋਂ ਗੁੱਸਾ ਹੋਏ ਆਸਿਮ ਮੁਨੀਰ, ਖ਼ਤਰੇ 'ਚ PCB ਚੀਫ ਦੀ ਕੁਰਸੀ?
ਇਸ ਇਸ ਮੌਕੇ ਹੋਰਨਾਂ ਸਿਆਸੀ ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ ਸਰੀ ਦੀ ਮੇਅਰ ਬ੍ਰੈਂਡਾਂਲੌਕ, ਐਮਐਲਏ ਮਨਦੀਪ ਧਾਲੀਵਾਲ, ਐਮਐਲਏ ਬਰਾਇਨ ਟੈਪਰ ਅਤੇ ਕੌਂਸਲਰ ਲਿੰਡਾ ਐਨਸ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਤੀਸ਼ ਕੁਮਾਰ ਅਤੇ ਵਿਨੇ ਸ਼ਰਮਾ ਵੱਲੋਂ ਸਾਰੇ ਆਗੂਆਂ ਦਾ ਸਨਮਾਨ ਕੀਤਾ ਗਿਆ। ਮਹਾਸ਼ਿਵਰਾਤਰੀ ਦੌਰਾਨ ਸ਼ਰਧਾਲੂਆਂ ਦੀ ਵੱਡੀ ਹਾਜ਼ਰੀ ਨੇ ਦਰਸਾਇਆ ਕਿ ਪਰਦੇਸ ਵਿੱਚ ਵੀ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਪੂਰੀ ਸ਼ਰਧਾ ਨਾਲ ਨਿਭਾਇਆ ਜਾ ਰਿਹਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਯਾਸ਼ੀਨ ਵਾਹਲਾ, ਰਾਜ ਅਲੀ, ਉੱਘੇ ਸ਼ੈੱਫ ਬਲਰਾਮ ਬੱਲੀ ਅਤੇ ਕਾਨੂੰਨੀ ਸਲਾਹਕਾਰ ਰੈਲਿਸ਼ਨੂਰ ਰੰਧਾਵਾ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
