ਮਹਾਸ਼ਿਵਰਾਤਰੀ ਮੌਕੇ ਲੱਡੂ ਤੇ ਜਲਦ ਦਰਸ਼ਨ ਟਿਕਟ ਨਾਲ ਮਹਾਕਾਲੇਸ਼ਵਰ ਮੰਦਰ ਨੂੰ ਹੋਈ ਕਰੋੜਾਂ ਦੀ ਆਮਦਨ
Wednesday, Feb 18, 2026 - 03:49 PM (IST)
ਉਜੈਨ- ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਵਿਸ਼ਵ ਪ੍ਰਸਿੱਧ ਸ਼੍ਰੀ ਮਹਾਕਾਲੇਸ਼ਵਰ ਮੰਦਰ ਨੂੰ ਮਹਾਸ਼ਿਵਰਾਤਰੀ ਦੌਰਾਨ ਲੱਡੂ ਪ੍ਰਸ਼ਾਦ ਦੀ ਵਿਕਰੀ ਤੋਂ ਲਗਭਗ 2 ਕਰੋੜ ਰੁਪਏ ਅਤੇ ਜਲਦ ਦਰਸ਼ਨ ਟਿਕਟ ਤੋਂ 62 ਲੱਖ 50 ਹਜ਼ਾਰ ਰੁਪਏ ਦੀ ਕਮਾਈ ਹੋਈ। ਸ਼੍ਰੀ ਮਹਾਕਾਲੇਸ਼ਵਰ ਮੰਦਰ ਪ੍ਰਬੰਧਨ ਕਮੇਟੀ ਦੇ ਸਹਾਇਕ ਪ੍ਰਸ਼ਾਸਕ ਆਸ਼ੀਸ਼ ਫਗਵਾਰੀਆ ਵਲੋਂ ਜਾਰੀ ਰਿਲੀਜ਼ 'ਚ ਦੱਸਿਆ ਗਿਆ ਹੈ ਕਿ ਮਹਾਸ਼ਿਵਾਰਤਰੀ ਦੇ ਸ਼ੁੱਭ ਮੌਕੇ 6 ਤੋਂ 16 ਫਰਵਰੀ ਤੱਕ ਸ਼ਰਧਾਲੂਆਂ ਲਈ ਰਾਗੀ ਅਤੇ ਬੇਸਨ ਦੇ ਲੱਡੂ ਪ੍ਰਸ਼ਾਦ ਦੀ ਵਿਵਸਥਾ ਕੀਤੀ ਗਈ ਸੀ। ਇਸ ਮਿਆਦ 'ਚ ਮੰਦਰ ਕਮੇਟੀ ਵਲੋਂ 1 ਕਰੋੜ 95 ਹਜ਼ਾਰ ਰੁਪਏ ਲਾਗਤ ਦੇ ਕੁੱਲ 410.6 ਕੁਇੰਟਲ ਲੱਡੂਆਂ ਦੀ ਵਿਕਰੀ ਹੋਈ।
ਉਨ੍ਹਾਂ ਦੱਸਿਆ ਕਿ ਮਹਾਸ਼ਿਵਰਾਤਰੀ ਦੌਰਾਨ ਯੋਜਨਾਬੱਧ ਲਾਈਨ ਪ੍ਰਬੰਧਨ, ਮਜ਼ਬੂਤ ਸੁਰੱਖਿਆ ਪ੍ਰਬੰਧ ਅਤੇ ਇਕ ਡਿਜੀਟਲ ਟਿਕਟਿੰਗ ਪ੍ਰਣਾਲੀ ਦੇ ਮਾਧਿਅਮ ਨਾਲ ਸ਼ਰਧਾਲੂਆਂ ਨੂੰ ਸੁਚਾਰੂ ਅਤੇ ਵਿਵਸਥਿਤ ਦਰਸ਼ਨ ਕਰਵਾਏ ਗਏ। 10 ਦਿਨ ਚੱਲੀ ਮਹਾਸ਼ਿਵਰਾਤਰੀ 2026 ਮੌਕੇ ਵਿਸ਼ੇਸ਼ ਜਲਦ ਦਰਸ਼ਨ ਵਿਵਸਥਾ ਲਾਗੂ ਕੀਤੀ ਗਈ ਸੀ। ਇਸ ਵਿਵਸਥਾ ਦੇ ਅਧੀਨ ਮਹਾਸ਼ਿਵਰਾਤਰੀ ਦੇ 2 ਦਿਨਾਂ 'ਚ ਕੁੱਲ 25 ਹਜ਼ਾਰ ਸ਼ਰਧਾਲੂਆਂ ਦੇ ਜਲਦ ਦਰਸ਼ਨ ਦਾ ਲਾਭ ਲਿਆ। 15 ਫਰਵਰੀ ਨੂੰ 20 ਹਜ਼ਾਰ 700 ਸ਼ਰਧਾਲੂਆਂ ਵਲੋਂ ਜਲਦ ਦਰਸ਼ਨ ਟਿਕਟ ਪ੍ਰਾਪਤ ਕੀਤੇ ਗਏ, ਜਿਸ 'ਚ ਮੰਦਰ ਕਮੇਟੀ ਨੂੰ 51 ਲੱਖ 75 ਹਜ਼ਾਰ ਰੁਪਏ ਦੀ ਆਮਦਨ ਹੋਈ। ਇਸ ਤਰ੍ਹਾਂ 2 ਦਿਨਾਂ 'ਚ ਕੁੱਲ 62 ਲੱਖ 50 ਹਜ਼ਾਰ ਰੁਪਏ ਦੀ ਆਮਦਨ ਜਲਦ ਦਰਸ਼ਨ ਟਿਕਟ ਤੋਂ ਪ੍ਰਾਪਤ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
