ਸੋਨਭੱਦਰ ਨੇੜੇ ਔਰਤ ਤੇ ਉਸ ਦੀ ਭਤੀਜੀ ਦੀ ਨਾਲੇ ’ਚ ਡੁੱਬਣ ਨਾਲ ਮੌਤ

Tuesday, Feb 17, 2026 - 11:59 PM (IST)

ਸੋਨਭੱਦਰ ਨੇੜੇ ਔਰਤ ਤੇ ਉਸ ਦੀ ਭਤੀਜੀ ਦੀ ਨਾਲੇ ’ਚ ਡੁੱਬਣ ਨਾਲ ਮੌਤ

ਸੋਨਭੱਦਰ- ਸੋਨਭੱਦਰ ਦੇ ਪਿਪਰੀ ਥਾਣਾ ਖੇਤਰ ਅਧੀਨ ਆਉਂਦੇ ਬੇਲਵਾੜਾ ਪਿੰਡ ’ਚ ਸੋਮਵਾਰ ਸ਼ਾਮ ਇਕ ਔਰਤ ਤੇ ਉਸ ਦੀ ਭਤੀਜੀ ਦੀ ਇਕ ਨਾਲੇ ’ਚ ਡੁੱਬਣ ਨਾਲ ਮੌਤ ਹੋ ਗਈ।

ਰਿਪੋਰਟਾਂ ਅਨੁਸਾਰ ਔਰਤ ਊਸ਼ਾ (24) ਤੇ ਉਸ ਦੀ ਭਤੀਜੀ ਰਿੰਕੀ ਰਿਹੰਦ ਡੈਮ ਨਾਲ ਜੁੜੇ ਇਕ ਨਾਲੇ ਨੂੰ ਪਾਰ ਕਰਦੇ ਸਮੇਂ ਫਿਸਲ ਕੇ ਡੂੰਘੇ ਪਾਣੀ ’ਚ ਡੁੱਬ ਗਈਆਂ। ਪੁਲਸ ਮੌਕੇ ’ਤੇ ਪਹੁੰਚੀ। ਵਾਰਾਣਸੀ ਤੋਂ ਅਾਈ ਐੱਸ. ਡੀ. ਆਰ. ਐੱਫ. ਦੀ ਟੀਮ ਨੇ ਲੱਗਭਗ 4 ਘੰਟਿਆਂ ਦੀ ਭਾਲ ਤੋਂ ਬਾਅਦ ਮੰਗਲਵਾਰ ਨੂੰ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।

ਪਿੰਡ ’ਚ ਸੋਗ ਹੈ। ਪਿੰਡ ਵਾਸੀਆਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨਾਲੇ ’ਤੇ ਪੁਲ ਬਣਾਇਆ ਜਾਵੇ।


author

Rakesh

Content Editor

Related News