ਸੱਸ ਨੂੰ ਜਵਾਈ ਨਾਲ ਹੋਇਆ ਪਿਆਰ, ਦੋਵੇਂ ਘਰੋਂ ਦੌੜੇ ਅਤੇ ਕਰ ਲਈ ਖ਼ੁਦਕੁਸ਼ੀ

Tuesday, Jun 28, 2022 - 03:49 PM (IST)

ਸੱਸ ਨੂੰ ਜਵਾਈ ਨਾਲ ਹੋਇਆ ਪਿਆਰ, ਦੋਵੇਂ ਘਰੋਂ ਦੌੜੇ ਅਤੇ ਕਰ ਲਈ ਖ਼ੁਦਕੁਸ਼ੀ

ਬਾੜਮੇਰ (ਭਾਸ਼ਾ)- ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ 'ਚ ਬੀਤੀ ਰਾਤ ਇਕ ਔਰਤ ਨੇ ਆਪਣੇ ਜਵਾਈ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਸੱਸ ਅਤੇ ਜਵਾਈ ਦਰਮਿਆਨ ਪ੍ਰੇਮ ਪ੍ਰਸੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਗ੍ਰਾਮੀਣ ਪੁਲਸ ਥਾਣੇ ਦੇ ਅਧਿਕਾਰੀ ਪਰਵਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੋਰਚਰੀ 'ਚ ਭੇਜਿਆ।

ਇਹ ਵੀ ਪੜ੍ਹੋ : ਕਸ਼ਮੀਰ : ਸੜਕ ਹਾਦਸੇ 'ਚ ਹੋਈ ਪੁੱਤਰ ਦੀ ਮੌਤ, ਸਦਮੇ 'ਚ ਪਿਤਾ ਦੀ ਵੀ ਗਈ ਜਾਨ

ਥਾਣਾ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ 'ਚ ਪਹਿਲੀ ਨਜ਼ਰ ਪ੍ਰੇਮ ਪ੍ਰਸੰਗ ਦੀ ਗੱਲ ਸਾਹਮਣੇ ਆ ਰਹੀ ਹੈ। ਪੁਲਸ ਨੇ ਮ੍ਰਿਤਕਾਂ ਦੀ ਪਛਾਣ ਹੋਤਾਰਾਮ ਭੀਲ (25) ਅਤੇ ਦਰੀਆ (38) ਵਜੋਂ ਕੀਤੀ ਹੈ। ਪੁਲਸ ਨੇ ਦੱਸਿਆ ਕਿ ਸੋਮਵਾਰ ਨੂੰ ਨੌਜਵਾਨ ਅਤੇ ਉਸ ਦੀ ਸੱਸ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੇ ਗਏ ਅਤੇ ਪਿੰਡ ਤੋਂ 30 ਕਿਲੋਮੀਟਰ ਦੂਰ ਬਾੜਮੇਰ-ਮੁਨਾਬਾਵ ਮਾਰਗ 'ਤੇ ਇਕ ਦਰੱਖਤ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਜਹਾਂਗੀਰ ਦੇ ਬਣਵਾਏ 12 ਕਿਲੋ ਦੇ ਸੋਨੇ ਦੇ ਸਿੱਕੇ ਦੀ ਭਾਲ


author

DIsha

Content Editor

Related News