ਅਸਤੀਫਾ ਨਹੀਂ ਦੇਵਾਂਗਾ, ਕੁਝ ਗਲਤ ਨਹੀਂ ਕੀਤਾ : ਸਿੱਧਰਮਈਆ
Thursday, Sep 26, 2024 - 11:20 PM (IST)
ਬੈਂਗਲੁਰੂ, (ਭਾਸ਼ਾ)- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਵੀਰਵਾਰ ਨੂੰ ਇਕ ਵਾਰ ਫਿਰ ਦੁਹਰਾਇਆ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ। ਉਨ੍ਹਾਂ ਨੇ ਮੈਸੂਰ ਸ਼ਹਿਰੀ ਵਿਕਾਸ ਅਥਾਰਟੀ (ਮੁਡਾ) ਵੱਲੋਂ ਉਨ੍ਹਾਂ ਦੀ ਪਤਨੀ ਨੂੰ 14 ਪਲਾਟ ਅਲਾਟ ਕੀਤੇ ਜਾਣ ’ਚ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ।
ਸਿੱਧਰਮਈਆ ਨੇ ਖੁਦ ’ਤੇ ਲੱਗੇ ਦੋਸ਼ਾਂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਉਹ ਕਾਨੂੰਨੀ ਲੜਾਈ ਲੜਨਗੇ। ਬੈਂਗਲੁਰੂ ਦੀ ਇਕ ਵਿਸ਼ੇਸ਼ ਅਦਾਲਤ ਨੇ ‘ਮੁਡਾ’ ਜ਼ਮੀਨ ਅਲਾਟਮੈਂਟ ‘ਘਪਲੇ’ ਵਿਚ ਮੁੱਖ ਮੰਤਰੀ ਵਿਰੁੱਧ ਮੈਸੂਰ ਵਿਚ ਲੋਕਾਯੁਕਤ ਪੁਲਸ ਵੱਲੋਂ ਜਾਂਚ ਕਰਵਾਉਣ ਦਾ ਬੁੱਧਵਾਰ ਹੁਕਮ ਦਿੱਤਾ ਸੀ, ਜਿਸ ਦੇ ਨਾਲ ਹੀ ਉਨ੍ਹਾਂ ਖਿਲਾਫ ਐੱਫ.ਆਈ.ਆਰ. ਦਰਜ ਕਰਨ ਦਾ ਰਾਹ ਪੱਧਰਾ ਹੋ ਗਿਆ। ਓਧਰ ਭਾਜਪਾ ਨੇ ਵੀਰਵਾਰ ਨੂੰ ਸਿੱਧਰਮਈਆ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਰੋਸ ਵਿਖਾਵਾ ਕੀਤਾ।