''ਪੂਰੀ ਤਾਕਤ ਨਾਲ ਹਮਲਾ ਤਾਂ ਅਜੇ ਅਸੀਂ ਕੀਤਾ ਹੀ ਨਹੀਂ..!'', ਟਰੰਪ ਨੇ ਇਰਾਨ ਨੂੰ ਦੇ''ਤੀ Warning

Tuesday, Mar 03, 2026 - 05:42 PM (IST)

''ਪੂਰੀ ਤਾਕਤ ਨਾਲ ਹਮਲਾ ਤਾਂ ਅਜੇ ਅਸੀਂ ਕੀਤਾ ਹੀ ਨਹੀਂ..!'', ਟਰੰਪ ਨੇ ਇਰਾਨ ਨੂੰ ਦੇ''ਤੀ Warning

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਰਾਨ ਵਿਰੁੱਧ ਚੱਲ ਰਿਹਾ ਫੌਜੀ ਅਭਿਆਨ 'ਓਪਰੇਸ਼ਨ ਐਪਿਕ ਫਿਊਰੀ' ਬਹੁਤ ਪ੍ਰਭਾਵਸ਼ਾਲੀ ਰਿਹਾ ਹੈ, ਪਰ ਸਭ ਤੋਂ ਭਿਆਨਕ ਪੜਾਅ ਅਜੇ ਸ਼ੁਰੂ ਹੋਣਾ ਹੈ। ਉਨ੍ਹਾਂ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਮਰੀਕਾ ਨੇ ਅਜੇ ਆਪਣੀ ਪੂਰੀ ਤਾਕਤ ਦੀ ਵਰਤੋਂ ਨਹੀਂ ਕੀਤੀ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਸ਼ੁਰੂਆਤੀ ਹਮਲਿਆਂ ਵਿੱਚ ਹੀ ਅਮਰੀਕਾ ਨੇ 49 ਇਰਾਨੀ ਆਗੂਆਂ ਨੂੰ ਖ਼ਤਮ ਕਰ ਦਿੱਤਾ ਹੈ। ਦੂਜੇ ਪਾਸੇ, ਇਰਾਨੀ ਰੈੱਡ ਕ੍ਰੀਸੈਂਟ ਸੋਸਾਇਟੀ ਅਨੁਸਾਰ, ਇਰਾਨ ਵਿੱਚ ਹੁਣ ਤੱਕ 787 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।

ਟਰੰਪ ਨੇ ਅਗਲੇ ਪੜਾਅ ਨੂੰ 'ਵੱਡੀ ਲਹਿਰ' ਕਰਾਰ ਦਿੰਦੇ ਹੋਏ ਕਿਹਾ, "ਅਸੀਂ ਅਜੇ ਉਨ੍ਹਾਂ 'ਤੇ ਪੂਰੀ ਤਾਕਤ ਨਾਲ ਨਹੀਂ ਹਮਲਾ ਨਹੀਂ ਕੀਤਾ। ਵੱਡੀ ਕਾਰਵਾਈ ਜਲਦੀ ਹੋਵੇਗੀ।" ਉਨ੍ਹਾਂ ਉਮੀਦ ਜਤਾਈ ਕਿ ਇਹ ਜੰਗ ਲਗਭਗ ਚਾਰ ਹਫ਼ਤਿਆਂ ਤੱਕ ਖ਼ਤਮ ਹੋ ਜਾਵੇਗੀ। ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਪੁਸ਼ਟੀ ਕੀਤੀ ਹੈ ਕਿ ਇਸ ਜੰਗ ਵਿੱਚ ਹੁਣ ਤੱਕ 6 ਅਮਰੀਕੀ ਸੈਨਿਕ ਮਾਰੇ ਗਏ ਹਨ ਅਤੇ ਕਈ ਗੰਭੀਰ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ- ਇਰਾਨ ਖ਼ਿਲਾਫ਼ ਜੰਗ 'ਚ ਅਮਰੀਕਾ ਨੂੰ ਵੱਡਾ ਝਟਕਾ ! ਇਸ ਦੇਸ਼ ਨੇ ਛੱਡਿਆ ਸਾਥ

ਇਸ ਮਾਮਲੇ 'ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਇਹ 'ਪ੍ਰੀ-ਐਮਪਟਿਵ' (ਪਹਿਲਾਂ ਕੀਤੇ ਗਏ) ਹਮਲੇ ਸਨ ਕਿਉਂਕਿ ਅਮਰੀਕਾ ਨੂੰ ਪਤਾ ਸੀ ਕਿ ਜੇਕਰ ਇਜ਼ਰਾਈਲ ਹਮਲਾ ਕਰਦਾ ਹੈ, ਤਾਂ ਇਰਾਨ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ। ਇਸ ਲਈ ਅਮਰੀਕਾ ਨੇ ਆਪਣੀ ਸੁਰੱਖਿਆ ਲਈ ਪਹਿਲਾਂ ਹੀ ਹਮਲਾ ਕਰ ਦਿੱਤਾ।

ਟਰੰਪ ਨੇ ਮੰਨਿਆ ਕਿ ਇਰਾਨ ਦੁਆਰਾ ਬਹਿਰੀਨ, ਜਾਰਡਨ, ਕੁਵੈਤ ਅਤੇ ਯੂਏਈ ਵਰਗੇ ਦੇਸ਼ਾਂ 'ਤੇ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲੇ ਉਨ੍ਹਾਂ ਲਈ ਇੱਕ 'ਵੱਡਾ ਸਰਪ੍ਰਾਈਜ਼' ਸਨ। ਇਸ ਜੰਗ 'ਚ ਜਿੱਥੇ ਰਿਪਬਲਿਕਨ ਪਾਰਟੀ ਟਰੰਪ ਦੇ ਇਸ ਕਦਮ ਦਾ ਸਮਰਥਨ ਕਰ ਰਹੀ ਹੈ, ਉੱਥੇ ਹੀ ਡੈਮੋਕ੍ਰੇਟਿਕ ਲੀਡਰ ਚੱਕ ਸ਼ੂਮਰ ਨੇ ਇਸ ਨੂੰ ਇੱਕ 'ਚੁਣਿਆ ਹੋਇਆ ਯੁੱਧ' ਦੱਸਿਆ ਹੈ ਅਤੇ ਕਿਹਾ ਹੈ ਕਿ ਪ੍ਰਸ਼ਾਸਨ ਕੋਲ ਕੋਈ ਸਪੱਸ਼ਟ ਰਣਨੀਤੀ ਨਹੀਂ ਹੈ।

ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ ਦੇ ਇਕ ਫ਼ੈਸਲੇ ਨੇ ਸਾਰੀ ਦੁਨੀਆ ਨੂੰ ਪਾ'ਤਾ ਵਖ਼ਤ ! ਭਾਰਤੀਆਂ ਨੂੰ ਵੀ ਚੁਕਾਉਣੀ ਪਵੇਗੀ 'ਕੀਮਤ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News