ਓਏ ਹੋਏ..; ਬੰਦੇ ਨੇ ਚੁੱਪ-ਚੁਪੀਤੇ ਦਾਨ ਕਰ''ਤਾ ਕਰੋੜਾਂ ਦਾ ਸੋਨਾ, ਕਿਹਾ- ''''ਮੇਰੇ ਕੋਲ ਹੋਰ ਕੁਝ ਹੈ ਨਹੀਂ...''''
Saturday, Feb 21, 2026 - 02:46 PM (IST)
ਇੰਟਰਨੈਸ਼ਨਲ ਡੈਸਕ- ਜਿੱਥੇ ਅੱਜ ਦੇ ਦੌਰ ਵਿੱਚ ਲੋਕ ਛੋਟੀਆਂ-ਛੋਟੀਆਂ ਚੀਜ਼ਾਂ ਲਈ ਲੜਦੇ ਹਨ, ਉੱਥੇ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਇਨਸਾਨੀਅਤ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਇੱਕ ਗੁਪਤ ਦਾਨੀ ਨੇ ਪਿੰਡ ਦੇ ਪੁਰਾਣੇ ਵਾਟਰ ਇਨਫ੍ਰਾਸਟਰੱਕਚਰ ਦੀ ਮੁਰੰਮਤ ਲਈ ਲਗਭਗ 3.1 ਕਰੋੜ ਰੁਪਏ (ਲਗਭਗ 370,000 ਡਾਲਰ) ਦੀ ਕੀਮਤ ਦੀਆਂ ਸੋਨੇ ਦੀਆਂ ਇੱਟਾਂ ਦਾਨ ਕੀਤੀਆਂ ਹਨ।
ਇਹ ਸੋਨਾ ਇੱਕ ਬਕਸੇ ਵਿੱਚ ਬਹੁਤ ਹੀ ਗੁਪਤ ਤਰੀਕੇ ਨਾਲ ਭੇਜਿਆ ਗਿਆ ਸੀ। ਜਦੋਂ ਅਧਿਕਾਰੀਆਂ ਨੇ ਇਸ ਨੂੰ ਖੋਲ੍ਹਿਆ ਤਾਂ ਉਹ ਸੋਨੇ ਦੀਆਂ ਇੱਟਾਂ ਦੇਖ ਕੇ ਹੈਰਾਨ ਰਹਿ ਗਏ। ਇਸ ਬਕਸੇ 'ਚ ਸੋਨੇ ਦੇ ਨਾਲ ਇੱਕ ਨੋਟ ਵੀ ਮਿਲਿਆ ਹੈ ਜਿਸ 'ਤੇ ਲਿਖਿਆ ਸੀ- "ਮੇਰੇ ਕੋਲ ਦੇਣ ਲਈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ।" ਦਾਨੀ ਨੇ ਇੱਛਾ ਜਤਾਈ ਹੈ ਕਿ ਇਸ ਪੈਸੇ ਦੀ ਵਰਤੋਂ ਪਾਣੀ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਦਿੱਕਤ ਨਾ ਆਵੇ।
ਇਹ ਵੀ ਪੜ੍ਹੋ- ਸ਼ਹਿਰਾਂ ਦੇ ਸ਼ਹਿਰ ਹੋ ਜਾਣਗੇ ਖ਼ਤਮ, ਮਚੇਗੀ ਤਬਾਹੀ ! NASA ਦੇ ਵਿਗਿਆਨੀਆਂ ਨੇ ਦੇ'ਤੀ ਚਿਤਾਵਨੀ
ਇਸ ਦਾਨ ਤੋਂ ਪ੍ਰਸ਼ਾਸਨ ਬੇਹੱਦ ਖੁਸ਼ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੈਸਾ ਪਿੰਡ ਦੀਆਂ ਪੁਰਾਣੀਆਂ ਪਾਣੀ ਦੀਆਂ ਪਾਈਪਾਂ ਅਤੇ ਫਿਲਟਰੇਸ਼ਨ ਸਿਸਟਮ ਨੂੰ ਨਵਾਂ ਬਣਾਉਣ ਲਈ ਵਰਤਿਆ ਜਾਵੇਗਾ, ਜੋ ਲੰਬੇ ਸਮੇਂ ਤੋਂ ਫੰਡਾਂ ਦੀ ਕਮੀ ਕਾਰਨ ਰੁਕਿਆ ਹੋਇਆ ਸੀ। ਆਮ ਤੌਰ 'ਤੇ ਵੱਡੇ ਦਾਨੀ ਦਾਨ ਕਰਨ ਮਗਰੋਂ ਆਪਣਾ ਨਾਂ ਖੁੱਲ੍ਹ ਕੇ ਦੱਸਦੇ ਹਨ, ਪਰ ਇਸ ਵਿਅਕਤੀ ਨੇ ਆਪਣੀ ਪਛਾਣ ਗੁਪਤ ਰੱਖ ਕੇ ਇਹ ਸਾਬਤ ਕੀਤਾ ਹੈ ਕਿ ਸੇਵਾ ਬਿਨਾਂ ਕਿਸੇ ਪ੍ਰਚਾਰ ਦੇ ਵੀ ਕੀਤੀ ਜਾ ਸਕਦੀ ਹੈ। ਮੌਜੂਦਾ ਸੋਨੇ ਦੀਆਂ ਕੀਮਤਾਂ ਦੇ ਹਿਸਾਬ ਨਾਲ ਇਹ ਦਾਨ ਉਸ ਇਲਾਕੇ ਦੇ ਵਿਕਾਸ ਲਈ ਇੱਕ ਵੱਡਾ ਮੋੜ ਸਾਬਤ ਹੋਵੇਗਾ।
ਇਹ ਵੀ ਪੜ੍ਹੋ- UK-US ਦੇ ਤੰਗ ਹੋਏ ਰਾਹ ਤਾਂ ਇਸ ਯੂਰਪੀ ਦੇਸ਼ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ ! ਠਾਹ-ਠਾਹ ਲੱਗਣਗੇ ਵੀਜ਼ੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
