CM ਸਿੱਧਰਮਈਆ ਨੇ ਫ਼ੋਨ ਟੈਪਿੰਗ ਦੇ ਦੋਸ਼ਾਂ ਨੂੰ ਕੀਤਾ ਖਾਰਜ ਕਿਹਾ– ਅਸੰਤੁਸ਼ਟ ਲੋਕਾਂ ਦੇ ਨਿਰਾਸ਼ਾ ਭਰੇ ਬਿਆਨ

Wednesday, Mar 04, 2026 - 12:26 AM (IST)

CM ਸਿੱਧਰਮਈਆ ਨੇ ਫ਼ੋਨ ਟੈਪਿੰਗ ਦੇ ਦੋਸ਼ਾਂ ਨੂੰ ਕੀਤਾ ਖਾਰਜ ਕਿਹਾ– ਅਸੰਤੁਸ਼ਟ ਲੋਕਾਂ ਦੇ ਨਿਰਾਸ਼ਾ ਭਰੇ ਬਿਆਨ

ਬੈਂਗਲੁਰੂ, (ਭਾਸ਼ਾ)– ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਉਪ-ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਦੇ ਖੇਮੇ ਦੀ ਜਾਸੂਸੀ ਲਈ ਫ਼ੋਨ ਟੈਪਿੰਗ ਦੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਮੰਗਲਵਾਰ ਨੂੰ ਖਾਰਜ ਕਰਦੇ ਹੋਏ ਉਨ੍ਹਾਂ ਨੂੰ ‘ਅਸੰਤੁਸ਼ਟ ਲੋਕਾਂ ਦੇ ਨਿਰਾਸ਼ਾ ਭਰੇ ਬਿਆਨ’ ਦੱਸਿਆ।

ਸਿੱਧਰਮਈਆ ਨੇ ਆਪਣੇ ਅਤੇ ਸ਼ਿਵਕੁਮਾਰ ਦੇ ਵਿਚਕਾਰ ਦਰਾੜ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਬਣਿਆ ਹੋਇਆ ਹੈ, ਜੋ ਅਜਿਹੇ ਦੋਸ਼ਾਂ ਤੋਂ ਪ੍ਰਭਾਵਿਤ ਨਹੀਂ ਹੋਵੇਗਾ। ਉਨ੍ਹਾਂ ਆਪਣੇ ਰਿਸ਼ਤੇ ਨੂੰ ਆਤਮਿਕ ਦੱਸਿਆ। ਵਿਰੋਧੀ ਧਿਰਾਂ ਭਾਜਪਾ ਤੇ ਜਨਤਾ ਦਲ (ਐੱਸ) ਦੇ ਨੇਤਾਵਾਂ ਵੱਲੋਂ ਲਾਏ ਗਏ ਇਹ ਦੋਸ਼ ਮੁੱਖ ਮੰਤਰੀ ਅਹੁਦੇ ਲਈ ਸਿੱਧਰਮਈਆ ਤੇ ਸ਼ਿਵਕੁਮਾਰ ਦੇ ਵਿਚਕਾਰ ਚੱਲ ਰਹੀ ਖਿੱਚੋਤਾਣ ਦੌਰਾਨ ਸਾਹਮਣੇ ਆਏ ਹਨ।

ਸਿੱਧਰਮਈਆ ਨੇ ਇਕ ਬਿਆਨ ’ਚ ਕਿਹਾ ਕਿ ਦੋਸ਼ ਲਾਉਣ ਵਾਲਿਆਂ ਵਿਚੋਂ ਇਕ ਸੂਬੇ ਦੇ ਸਾਬਕਾ ਮੁੱਖ ਮੰਤਰੀ ਹਨ ਅਤੇ ਦੂਜੇ ਉਪ-ਮੁੱਖ ਮੰਤਰੀ ਤੇ ਗ੍ਰਹਿ ਮੰਤਰੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ’ਚ ਵੀ ਖ਼ੁਫ਼ੀਆ ਵਿਭਾਗ ਮੁੱਖ ਮੰਤਰੀ ਦੇ ਕੋਲ ਸੀ। ਸਿੱਧਰਮਈਆ ਨੇ ਕਿਹਾ,‘‘ਜੇਕਰ ਉਨ੍ਹਾਂ ਦੇ ਬਿਆਨਾਂ ਨੂੰ ਦੇਖਿਆ ਜਾਵੇ ਤਾਂ ਅਜਿਹਾ ਲੱਗਦਾ ਹੈ ਕਿ ਦੋਵੇਂ ਹੀ ਆਪਣੇ ਤਜਰਬੇ ਦੇ ਆਧਾਰ ’ਤੇ ਇਹ ਦੋਸ਼ ਲਾ ਰਹੇ ਹਨ।’’


author

Rakesh

Content Editor

Related News