ਅਸੀਂ ਦਬਾਅ ’ਚ ਸਹੀ ਫੈਸਲੇ ਨਹੀਂ ਲਏ : ਸਲਮਾਨ ਅਲੀ ਆਗਾ

Monday, Mar 02, 2026 - 10:30 AM (IST)

ਅਸੀਂ ਦਬਾਅ ’ਚ ਸਹੀ ਫੈਸਲੇ ਨਹੀਂ ਲਏ : ਸਲਮਾਨ ਅਲੀ ਆਗਾ

ਪੱਲੇਕੇਲੇ (ਸ਼੍ਰੀਲੰਕਾ)– ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟੀ-20 ਵਿਸ਼ਵ ਕੱਪ ’ਚ ਦਬਾਅ ’ਚ ਸਹੀ ਫੈਸਲੇ ਨਹੀਂ ਲਏ ਤੇ ਉਹ ਆਪਣੀ ਪੂਰੀ ਸਮਰੱਥਾ ਨਾਲ ਪ੍ਰਦਰਸ਼ਨ ਕਰਨ ’ਚ ਅਸਫਲ ਰਿਹਾ। ਪਾਕਿਸਤਾਨ ਨੇ ਆਪਣੇ ਆਖਰੀ ਸੁਪਰ-8 ਪੜਾਅ ਦੇ ਮੈਚ ’ਚ ਸਾਂਝੀ ਮੇਜ਼ਬਾਨ ਤੇ ਪਹਿਲਾਂ ਹੀ ਬਾਹਰ ਹੋ ਚੁੱਕੀ ਸ਼੍ਰੀਲੰਕਾ ਨੂੰ 5 ਦੌੜਾਂ ਦੇ ਮਾਮੂਲੀ ਫਰਕ ਨਾਲ ਹਰਾਇਆ ਪਰ ਇਹ ਜਿੱਤ ਉਸ ਨੂੰ ਸੈਮੀਫਾਈਨਲ ’ਚ ਪਹੁੰਚਾਉਣ ਲਈ ਕਾਫੀ ਨਹੀਂ ਸੀ।

ਆਗਾ ਨੇ ਕਿਹਾ, ‘‘ਜੇਕਰ ਤੁਸੀਂ ਪੂਰਾ ਟੂਰਨਾਮੈਂਟ ਦੇਖੋ ਤਾਂ ਅਸੀਂ ਉਮੀਦ ਤੋਂ ਘੱਟ ਪ੍ਰਦਰਸ਼ਨ ਕੀਤਾ ਹੈ। 20 ਓਵਰਾਂ ਦੇ ਮੈਚ ’ਚ ਅਸੀਂ 18 ਓਵਰ ਬਹੁਤ ਚੰਗੇ ਖੇਡੇ ਤੇ ਦੂਜੀ ਟੀਮ ਨੂੰ ਦੋ ਓਵਰ ਚੰਗੇ ਖੇਡਣ ਦਿੱਤੇ ਗਏ ਪਰ ਆਖਰੀ ਤਿੰਨ ਓਵਰਾਂ ’ਚ ਰਣਨੀਤੀ ’ਤੇ ਚੰਗੀ ਤਰ੍ਹਾਂ ਅਮਲ ਨਹੀਂ ਕੀਤਾ।’’


author

Tarsem Singh

Content Editor

Related News