ਪ੍ਰੇਮੀ ਨਾਲ ਭੱਜ ਗਈ ਘਰਵਾਲੀ, ਪਤੀ ਨੇ ਆਪਣੀਆਂ ਧੀਆਂ ਸਣੇ ਚੁੱਕ ਲਿਆ ਖੌਫਨਾਕ ਕਦਮ
Monday, Nov 25, 2024 - 06:35 PM (IST)
ਭਦੋਹੀ : ਪਤਨੀ ਵੱਲੋਂ ਕਿਸੇ ਹੋਰ ਵਿਅਕਤੀ ਨਾਲ ਘਰ ਛੱਡਣ ਤੋਂ ਨਾਰਾਜ਼ ਪਤੀ ਨੇ ਸੋਮਵਾਰ ਸਵੇਰੇ ਕਥਿਤ ਤੌਰ 'ਤੇ ਆਪਣੀਆਂ ਜੁੜਵਾਂ ਧੀਆਂ ਨੂੰ ਜ਼ਹਿਰੀਲਾ ਦੁੱਧ ਪਿਲਾ ਕੇ ਉਹਨਾਂ ਨੂੰ ਮਾਰ ਦਿੱਤਾ, ਜਿਸ ਤੋਂ ਬਾਅਦ ਉਕਤ ਪਿਓ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਸੋਮਵਾਰ ਨੂੰ ਹੋਈ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਇਹ ਘਟਨਾ ਔਰਈ ਥਾਣਾ ਖੇਤਰ ਦੇ ਉਗਾਪੁਰ ਇਲਾਕੇ ਦੀ ਹੈ, ਜਿੱਥੇ ਸੋਮਵਾਰ ਨੂੰ ਓਮ ਪ੍ਰਕਾਸ਼ ਯਾਦਵ (27) ਦੀ ਲਾਸ਼ ਗਣੇਸ਼ ਚੰਦਰ ਲੌਧਰ ਇੰਟਰ ਕਾਲਜ 'ਚ ਦਰੱਖ਼ਤ ਨਾਲ ਲਟਕਦੀ ਮਿਲੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਮਹਿੰਗੀ ਹੋਈ CNG, ਜਾਣੋ ਕਿੰਨੇ ਰੁਪਏ ਦਾ ਹੋਇਆ ਵਾਧਾ
ਥਾਣਾ ਇੰਚਾਰਜ ਅਜੀਤ ਕੁਮਾਰ ਸ੍ਰੀਵਾਸਤਵ ਨੇ ਦੱਸਿਆ ਕਿ ਓਮ ਪ੍ਰਕਾਸ਼ ਯਾਦਵ ਨੇ 21 ਨਵੰਬਰ ਨੂੰ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਸੰਗਮ ਯਾਦਵ ਘਰ ਛੱਡ ਕੇ ਚਲੀ ਗਈ ਹੈ। ਪਤਨੀ ਦੇ ਚਲੇ ਜਾਣ ਕਾਰਨ 14 ਮਹੀਨਿਆਂ ਦੀਆਂ ਜੁੜਵਾ ਬੱਚੀਆਂ ਦੀਆਂ ਦੇਖਭਾਲ ਕਰਨ ਵਾਲਾ ਕੋਈ ਹੋਰ ਨਹੀਂ ਸੀ, ਜਿਸ ਕਾਰਨ ਓਮ ਪ੍ਰਕਾਸ਼ ਮਾਨਸਿਕ ਤੌਰ 'ਤੇ ਕਾਫ਼ੀ ਪ੍ਰੇਸ਼ਾਨ ਹੋ ਗਿਆ ਸੀ। ਸ੍ਰੀਵਾਸਤਵ ਨੇ ਦੱਸਿਆ ਕਿ ਸ਼ਾਇਦ ਉਸ ਨੇ ਦੁੱਧ 'ਚ ਜ਼ਹਿਰ ਮਿਲਾ ਕੇ ਦੋਵਾਂ ਬੇਟੀਆਂ ਨੂੰ ਪਿਲਾ ਦਿੱਤਾ, ਜਿਸ ਕਾਰਨ ਦੋਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ
ਪ੍ਰਾਪਤ ਜਾਣਕਾਰੀ ਅਨੁਸਾਰ ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਓਮ ਪ੍ਰਕਾਸ਼ ਨੇ ਸ਼ਾਇਦ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਹ ਸਵੇਰੇ 7 ਵਜੇ ਘਰੋਂ ਨਿਕਲ ਗਿਆ। ਉਹਨਾਂ ਦੱਸਿਆ ਕਿ ਅੱਜ ਕੁਝ ਵਿਅਕਤੀਆਂ ਨੇ ਓਮ ਪ੍ਰਕਾਸ਼ ਨੂੰ ਉਸ ਦੇ ਘਰ ਤੋਂ 500 ਮੀਟਰ ਦੂਰ ਗਣੇਸ਼ ਇੰਟਰ ਕਾਲਜ ਦੇ ਗੇਟ 'ਤੇ ਦੇਖਿਆ। ਕਾਲਜ 'ਚ ਓਮ ਪ੍ਰਕਾਸ਼ ਦੀ ਲਟਕਦੀ ਲਾਸ਼ ਦੇਖ ਕੇ ਲੋਕ ਉਸ ਦੇ ਘਰ ਗਏ, ਜਿੱਥੇ ਦਾ ਦੁੱਖਦ ਨਜ਼ਾਰਾ ਦੇਖ ਲੋਕ ਹੱਕੇ-ਬੱਕੇ ਰਹਿ ਗਏ। ਉਹਨਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸ੍ਰੀਵਾਸਤਵ ਨੇ ਦੱਸਿਆ ਕਿ ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਅਤੇ ਮੌਕੇ 'ਤੇ ਮੌਜੂਦ ਫੋਰੈਂਸਿਕ ਟੀਮ ਨੇ ਜਾਂਚ ਲਈ ਦੁੱਧ ਦੇ ਸੈਂਪਲ ਲਏ ਹਨ।
ਇਹ ਵੀ ਪੜ੍ਹੋ - ਯਾਤਰੀਆਂ ਲਈ ਵੱਡੀ ਖ਼ਬਰ: 1 ਦਸੰਬਰ ਤੱਕ ਰੇਲਵੇ ਨੇ ਰੱਦ ਕੀਤੀਆਂ ਕਈ ਟਰੇਨਾਂ, ਚੈੱਕ ਕਰੋ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8