ਬੱਚਿਆਂ ਲਈ ਕੱਪੜੇ ਲੈਣ ਗਏ ਪਤੀ-ਪਤਨੀ ਨਾਲ ਹੋ ਗਈ ਅਣਹੋਣੀ, ਰਸਤੇ ''ਚ ਹੀ ਹੋ ਗਈ ਦਰਦਨਾਕ ਮੌਤ
Saturday, Dec 14, 2024 - 12:47 AM (IST)
ਮਹਿਤਪੁਰ (ਚੋਪੜਾ)- ਪੰਜਾਬ ਦੇ ਜਲੰਧਰ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮਹਿਤਪੁਰ ਤੋਂ ਜਗਰਾਓਂ ਰੋਡ ਪਿੰਡ ਬਿੱਲੇ ਦੇ ਮੋੜ ’ਤੇ ਇਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਪ੍ਰਵਾਸੀ ਪਤੀ-ਪਤਨੀ ਨੂੰ ਭਿਆਨਕ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਮ੍ਰਿਤਕ ਜੋੜੇ ਦੀ ਪਛਾਣ ਸੁਨੀਲ ਮੂਨੀ ਤੇ ਰੇਖਾ ਵਾਜੋਂ ਹੋਈ ਹੈ, ਜੋ ਦੇਰ ਰਾਤ ਮਹਿਤਪੁਰ ਤੋਂ ਖਰੀਦਦਾਰੀ ਕਰ ਕੇ ਪਿੰਡ ਸੰਗੋਵਾਲ ਵਿਖੇ ਜਾ ਰਹੇ ਸਨ।
ਇਸ ਐਕਸੀਡੈਂਟ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਸਥਾਨ ’ਤੇ ਮੌਜੂਦ ਪ੍ਰਵੀਨ ਠੇਕੇਦਾਰ ਨੇ ਦੱਸਿਆ ਕਿ ਮ੍ਰਿਤਕ ਦੋਵੇਂ ਪਤੀ-ਪਤਨੀ ਹਨ, ਜੋ ਮਜ਼ਦੂਰੀ ਕਰਦੇ ਸਨ ਤੇ ਸੰਗੋਵਾਲ ਕਾਲੋਨੀ ਦੇ ਵਸਨੀਕ ਹਨ।
ਇਹ ਵੀ ਪੜ੍ਹੋ- ਕਾਰ ਸਵਾਰ ਨੌਜਵਾਨਾਂ ਦਾ ਕਾਰਾ ; ਨਾਕਾ ਦੇਖ ਭਜਾ ਲਈ ਕਾਰ, ਜਾਂਦੇ-ਜਾਂਦੇ ਪੁਲਸ ਪਾਰਟੀ 'ਤੇ ਚਲਾ'ਤੀਆਂ ਗੋਲ਼ੀਆਂ
ਉਸ ਨੇ ਦੱਸਿਆ ਕਿ ਇਹ ਦੋਵੇਂ ਮਹਿਤਪੁਰ ਤੋਂ ਬੱਚਿਆਂ ਲਈ ਕੱਪੜੇ ਤੇ ਹੋਰ ਸਾਮਾਨ ਲੈ ਕੇ ਆ ਰਹੇ ਸਨ ਤੇ ਸਾਨੂੰ ਫੋਨ ਆਇਆ ਕਿ ਐਕਸੀਡੈਂਟ ਹੋ ਗਿਆ ਹੈ। ਅਸੀਂ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਉਹ ਸੜਕ ਵਿਚਾਲੇ ਡਿੱਗੇ ਹੋਏ ਸਨ। ਪੋਸਟਮਾਰਟਮ ਲਈ ਲਾਸ਼ਾਂ ਨੂੰ ਸਿਵਲ ਹਸਪਤਾਲ ਨਕੋਦਰ ਵਿਖੇ ਭੇਜ ਦਿੱਤਾ ਗਿਆ। ਇਸ ਮੌਕੇ ਪ੍ਰਵਾਸੀਆਂ ਲੋਕਾਂ ਨੇ ਕਿਹਾ ਕਿ ਜਿਹੜਾ ਵਾਹਨ ਚਾਲਕ ਇਨ੍ਹਾਂ ਨੂੰ ਮਾਰ ਕੇ ਚਲਾ ਗਿਆ ਹੈ, ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਉਸ ਦੀ ਭਾਲ ਕੀਤੀ ਜਾਵੇ ਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਬਿਕਰਮ ਮਜੀਠੀਆ ਦਾ PM ਮੋਦੀ ਦੇ ਨਾਂ ਸੰਦੇਸ਼ ; ''ਅੰਨਦਾਤਾ ਨੂੰ ਮਰਨ ਵਰਤ 'ਤੇ ਬੈਠਣ ਲਈ ਹੋਣਾ ਪਿਆ ਮਜਬੂਰ...''