ਸ਼ਰਾਬ ਪੀ ਕੇ ਪਤੀ ਕਰਦਾ ਸੀ ਕੁੱਟਮਾਰ, ਪਤਨੀ ਨੇ ਤਿੰਨ ਮਾਸੂਮਾਂ ਸਣੇ ਦੇ ਦਿੱਤੀ ਜਾਨ

Saturday, Dec 21, 2024 - 03:46 PM (IST)

ਸ਼ਰਾਬ ਪੀ ਕੇ ਪਤੀ ਕਰਦਾ ਸੀ ਕੁੱਟਮਾਰ, ਪਤਨੀ ਨੇ ਤਿੰਨ ਮਾਸੂਮਾਂ ਸਣੇ ਦੇ ਦਿੱਤੀ ਜਾਨ

ਪ੍ਰਤਾਪਗੜ੍ਹ- ਇਕ ਔਰਤ ਨੇ ਆਪਣੇ ਸ਼ਰਾਬੀ ਪਤੀ ਵੱਲੋਂ ਰੋਜ਼ਾਨਾ ਕੀਤੀ ਜਾਣ ਵਾਲੀ ਕੁੱਟਮਾਰ ਤੋਂ ਪਰੇਸ਼ਾਨ ਹੋ ਕੇ ਆਪਣੇ ਤਿੰਨ ਬੱਚਿਆਂ ਸਮੇਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਪਿੰਡ ਭਦੋਹੀ ਦਾ ਹੈ, ਜਿੱਥੇ ਸੰਦੀਪ ਉਰਫ਼ ਰਾਜਤੇਜਾ ਪੁੱਤਰ ਰਾਮਬਰਨ ਦੀ ਪਤਨੀ ਦੁਰਗੇਸ਼ਵਰੀ (30) ਨੇ ਆਪਣੀਆਂ ਡੇਢ ਸਾਲ ਦੀਆਂ ਮਾਸੂਮ ਬੇਟੀਆਂ ਲਕਸ਼ਮੀ, ਉਜਾਲਾ ਅਤੇ ਬੇਟੇ ਰੌਨਕ ਨਾਲ ਕਮਰੇ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੰਦੀਪ ਸ਼ਰਾਬ ਪੀਣ ਦਾ ਆਦੀ ਹੈ। ਉਹ ਹਰ ਰੋਜ਼ ਸ਼ਰਾਬ ਪੀ ਕੇ ਪਤਨੀ ਦੀ ਕੁੱਟਮਾਰ ਕਰਦਾ ਸੀ।

ਪੁਲਸ ਸੁਪਰਡੈਂਟ ਡਾ. ਅਨਿਲ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਮ੍ਰਿਤਕਾ ਦੀ ਸੱਸ ਨੇ ਸਵੇਰੇ ਘਰ ਦੇ ਕਮਰੇ ਖੋਲ੍ਹਣ ਲਈ ਖੜਕਾਇਆ, ਜਿਸ ਵਿਚ ਦੁਰਗੇਸ਼ਵਰ ਰੀ ਆਪਣੇ ਬੱਚਿਆਂ ਨਾਲ ਰਾਤ ਨੂੰ ਸੁੱਤਾ ਪਿਆ ਸੀ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਦਰਵਾਜ਼ਾ ਤੋੜ ਕੇ ਦੇਖਿਆ ਤਾਂ ਮਾਂ ਆਪਣੇ ਤਿੰਨ ਬੱਚਿਆਂ ਨਾਲ ਫਾਹੇ ਨਾਲ ਲਟਕੇ ਸਨ। ਉਨ੍ਹਾਂ ਦੱਸਿਆ ਕਿ ਸੰਦੀਪ ਨੇ ਬੀਤੀ ਰਾਤ ਆਪਣੀ ਪਤਨੀ ਅਤੇ ਬੱਚਿਆਂ ਦੀ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਤਿੰਨਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਸੰਦੀਪ ਫਰਾਰ ਹੋ ਗਿਆ ਹੈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਕੇ ਬੁਲਾਇਆ ਗਿਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News