ਦੇਰ ਰਾਤ ਪੁਲਸ ਨੇ ਲਾ ਲਿਆ ਨਾਕਾ, ਭੱਜ-ਭੱਜ ਫੜੇ ਨਸ਼ੇੜੀ, ਕਈਆਂ ਦੇ ਕੀਤੇ ਚਲਾਨ
Wednesday, Dec 11, 2024 - 06:07 AM (IST)
ਮੋਗਾ (ਕਸ਼ਿਸ਼ ਸਿੰਗਲਾ)- ਸ਼ਹਿਰ ਵਿੱਚ ਹੋ ਰਹੀਆਂ ਲੁੱਟਾਂ-ਖੋਹਾਂ ਅਤੇ ਕ੍ਰਾਈਮ ਨੂੰ ਠੱਲ ਪਾਉਣ ਲਈ ਮੋਗਾ ਦੇ ਐੱਸ.ਐੱਸ.ਪੀ. ਅਜੇ ਗਾਂਧੀ ਵਲੋਂ ਇਕ ਮਹਿਮ ਚਲਾਈ ਗਈ, ਜਿਸ ਵਿੱਚ ਸ਼ਹਿਰ ਦੇ ਹਰ ਐਂਟਰੀ ਪੁਆਇੰਟ 'ਤੇ ਪੁਲਸ ਵੱਲੋਂ ਨਾਕਾਬੰਦੀ ਕਰ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਇਸੇ ਸਿਲਸਿਲੇ 'ਚ ਟਰੈਫਿਕ ਇੰਚਾਰਜ ਖੇਮ ਚੰਦ ਨੇ ਪੁਲਸ ਪਾਰਟੀ ਸਮੇਤ ਮੋਗਾ ਦੇ ਲਾਲ ਸਿੰਘ ਰੋਡ ਮੁਹੱਲੇ 'ਚ ਦੇਰ ਰਾਤ ਨਾਕਾਬੰਦੀ ਕੀਤੀ ਅਤੇ ਕਾਗਜ਼ਾਤ ਪੂਰੇ ਨਾ ਹੋਣ ਵਾਲੇ ਕਈ ਵਾਹਨਾਂ ਦੇ ਚਲਾਨ ਕੱਟੇ, ਜਦਕਿ ਕਈਆਂ ਨੂੰ ਮੌਕੇ 'ਤੇ ਹੀ ਇੰਪਾਊਂਡ ਕਰ ਲਿਆ ਗਿਆ। ਇਸ ਤੋਂ ਇਲਾਵਾ ਖਾਲੀ ਪਲਾਟਾਂ 'ਚ ਬੈਠ ਕੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਵੀ ਪੁਲਸ ਨੇ ਪਿੱਛੇ ਭੱਜ ਕੇ ਕਾਬੂ ਕੀਤਾ।
ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਖੇਮ ਚੰਦ ਨੇ ਕਿ ਐੱਸ.ਐੱਸ.ਪੀ. ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ੱਕੀ ਇਲਾਕੇ ਤੇ ਕ੍ਰਾਈਮ ਹੌਟ-ਸਪੌਟ, ਜੋ ਡਰੱਗ ਦੇ ਹੌਟਸਪੌਟ ਮੰਨੇ ਜਾਂਦੇ ਹਨ ਤੇ ਜਿੱਥੋਂ ਸਭ ਤੋਂ ਵੱਧ ਸ਼ਿਕਾਇਤਾਂ ਆਉਂਦੀਆਂ ਹਨ। ਇਸੇ ਦੌਰਾਨ ਸਪੈਸ਼ਲ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਰੋਜ਼ਾਨਾ ਇੱਕ ਅਜਿਹਾ ਇਲਾਕਾ ਚੁਣ ਕੇ ਨਾਕਾਬੰਦੀ ਕਰ ਰਹੇ ਹਾਂ, ਜਿੱਥੋਂ ਵਾਰਦਾਤਾਂ ਦੀਆਂ ਸ਼ਿਕਾਇਤਾਂ ਵੱਧ ਗਿਣਤੀ 'ਚ ਆਉਂਦੀਆਂ ਹਨ। ਉੱਥੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਨਾਲ ਹੀ ਉੱਥੇ ਘੁੰਮ ਰਹੇ ਸ਼ੱਕੀ ਵਿਅਕਤੀਆਂ ਤੋਂ ਪੁੱਛ-ਪੜਤਾਲ ਵੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- ਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਪਿੰਡ ਇਕ ਵੀ ਘਰ 'ਚ ਨਹੀਂ ਬਲ਼ਿਆ ਚੁੱਲ੍ਹਾ, ਭੁੱਖ ਹੜਤਾਲ 'ਤੇ ਬੈਠਾ ਸਾਰਾ ਪਿੰਡ
ਉਨ੍ਹਾਂ ਕਿਹਾ ਕਿ ਜੋ ਲੋਕ ਸਹੀ ਤਰੀਕੇ ਨਾਲ ਚੱਲਦੇ ਹਨ ਤੇ ਵਾਹਨਾਂ ਦੇ ਕਾਗਜ਼-ਪੱਤਰ ਪੂਰੇ ਰੱਖਦੇ ਹਨ, ਉਨ੍ਹਾਂ ਨੂੰ ਕਿਸੇ ਤਰੀਕੇ ਨਾਲ ਵੀ ਤੰਗ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸਾਡਾ ਮੇਨ ਮੋਟਿਵ ਤਾਂ ਕ੍ਰਿਮੀਨਲ ਨੂੰ ਨੱਥ ਪਾਉਣਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਉਹ 15 ਦੇ ਕਰੀਬ ਵਾਹਨ ਇੰਪਾਊਂਡ ਕਰ ਚੁੱਕੇ ਹਨ, ਜਦਕਿ 30 ਦੇ ਕਰੀਬ ਚਲਾਨ ਕੀਤੇ ਜਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਤਾਂ ਉਹ ਕ੍ਰਾਈਮ 'ਤੇ ਕਾਬੂ ਪਾਉਣ 'ਚ ਪੁਲਸ ਦਾ ਸਾਥ ਦੇਣ ਤੇ ਦੂਜਾ ਉਹ ਆਪਣੇ ਵਾਹਨਾਂ ਦੇ ਡਾਕੂਮੈਂਟਸ ਪੂਰੇ ਰੱਖਣ। ਉਨ੍ਹਾਂ ਨਸ਼ਾ ਤਸਕਰਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਇਹ ਕੰਮ ਛੱਡ ਦੇਣ, ਨਹੀਂ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਇਹ ਵੀ ਪੜ੍ਹੋ- FIR ਦਰਜ ਹੋਣ ਮਗਰੋਂ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਪਹਿਲਾ ਬਿਆਨ ਆਇਆ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e