ਕੁੜੀ ਨੇ ਪਿਆਰ ''ਚ ਮਿਲੇ ਧੋਖੇ ਦਾ ਲਿਆ ਖੌਫ਼ਨਾਕ ਬਦਲਾ, ਪ੍ਰੇਮੀ ਨੂੰ ਮਿਲਣ ਲਈ ਸੱਦ ਕੇ ਵੱਢ''ਤਾ ਪ੍ਰਾਈਵੇਟ ਪਾਰਟ
Monday, Dec 23, 2024 - 07:51 AM (IST)
ਮੁਜ਼ੱਫਰਨਗਰ : ਯੂਪੀ ਦੇ ਮੁਜ਼ੱਫਰਨਗਰ ਵਿਚ ਪਿਆਰ 'ਚ ਧੋਖਾ ਖਾਣ ਤੋਂ ਬਾਅਦ ਇਕ ਲੜਕੀ ਨੇ ਆਪਣੇ ਪ੍ਰੇਮੀ ਤੋਂ ਖੌਫ਼ਨਾਕ ਬਦਲਾ ਲਿਆ। ਪ੍ਰੇਮੀ ਦੇ ਕਿਸੇ ਹੋਰ ਥਾਂ 'ਤੇ ਵਿਆਹ ਕਰਵਾਉਣ ਦੀ ਖ਼ਬਰ ਮਿਲਦੇ ਹੀ ਲੜਕੀ ਨੇ ਉਸ ਨੂੰ ਮਿਲਣ ਲਈ ਬੁਲਾਇਆ ਅਤੇ ਉਸ ਦਾ ਪ੍ਰਾਈਵੇਟ ਪਾਰਟ ਵੱਢ ਦਿੱਤਾ। ਇਹ ਘਟਨਾ ਐਤਵਾਰ ਨੂੰ ਸਿਵਲ ਲਾਈਨਜ਼ ਥਾਣਾ ਖੇਤਰ ਦੇ ਇਕ ਹੋਟਲ ਵਿਚ ਵਾਪਰੀ।
ਜਾਣਕਾਰੀ ਮੁਤਾਬਕ, ਚਰਥਾਵਲ ਥਾਣਾ ਖੇਤਰ ਦੇ ਪਿੰਡ ਕੁਲਹੇੜੀ ਵਾਸੀ ਅਹਿਤਸ਼ਾਮ ਉਰਫ਼ ਬੱਬਲੂ (21) ਅਤੇ ਲੜਕੀ (22) ਵਿਚਾਲੇ ਪਿਛਲੇ 8 ਸਾਲਾਂ ਤੋਂ ਪ੍ਰੇਮ ਸਬੰਧ ਸਨ। ਹਾਲ ਹੀ 'ਚ ਅਹਿਤਸ਼ਾਮ ਦਾ ਵਿਆਹ ਮੇਰਠ ਜ਼ਿਲ੍ਹੇ ਦੇ ਸੀਵਾਲ ਖਾਸ ਪਿੰਡ ਦੀ ਇਕ ਲੜਕੀ ਨਾਲ ਤੈਅ ਹੋਇਆ ਸੀ। ਇਸ ਤੋਂ ਨਾਰਾਜ਼ ਹੋ ਕੇ ਪ੍ਰੇਮਿਕਾ ਨੇ ਧੋਖੇ ਦਾ ਬਦਲਾ ਲੈਣ ਲਈ ਅਹਿਤਸ਼ਾਮ ਨੂੰ ਮਿਲਣ ਲਈ ਬੁਲਾਇਆ।
ਐਤਵਾਰ ਨੂੰ ਸਿਵਲ ਲਾਈਨਜ਼ ਇਲਾਕੇ ਦੇ ਇਕ ਹੋਟਲ 'ਚ ਦੋਵਾਂ ਵਿਚਾਲੇ ਬਹਿਸ ਹੋ ਗਈ। ਗੁੱਸੇ 'ਚ ਆ ਕੇ ਲੜਕੀ ਨੇ ਅਹਿਤਸ਼ਾਮ ਦੇ ਪ੍ਰਾਈਵੇਟ ਪਾਰਟ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਲੜਕੀ ਵੀ ਖੁਦ ਨੂੰ ਸੱਟ ਮਾਰਨ ਦੀ ਕੋਸ਼ਿਸ਼ 'ਚ ਜ਼ਖਮੀ ਹੋ ਗਈ।
ਇਹ ਵੀ ਪੜ੍ਹੋ : ਮਹਿੰਗੇ ਸ਼ੌਕ ਲਈ ਪਤਨੀ ਨੇ ਪਾਰ ਕੀਤੀਆਂ ਹੱਦਾਂ, ਹੋਟਲ 'ਚ ਪ੍ਰੇਮੀਆਂ ਨਾਲ ਬਣਵਾਈ ਵੀਡੀਓ ਤੇ ਫਿਰ...
ਪੁਲਸ ਨੇ ਦੋਵਾਂ ਨੂੰ ਪਹੁੰਚਾਇਆ ਹਸਪਤਾਲ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਅਹਿਤਸ਼ਾਮ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਮੇਰਠ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਲੜਕੀ ਨੇ ਦੋਸ਼ ਲਾਇਆ ਕਿ ਅਹਿਤਸ਼ਾਮ ਨੇ ਉਸ ਨਾਲ ਧੋਖਾ ਕੀਤਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਹੈ।
ਸੀਓ ਸਿਟੀ ਵਿਓਮ ਬਿੰਦਲ ਨੇ ਦੱਸਿਆ ਕਿ ਦੋਵੇਂ ਜ਼ਖਮੀ ਹਨ ਅਤੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਲੜਕੀ ਨੇ ਦੱਸਿਆ ਕਿ ਇਹ ਘਟਨਾ ਹੋਟਲ 'ਚ ਵਾਪਰੀ ਜਦੋਂਕਿ ਅਹਿਤਸ਼ਾਮ ਨੇ ਦੱਸਿਆ ਕਿ ਉਸ 'ਤੇ ਕਾਰ ਦੇ ਅੰਦਰ ਹਮਲਾ ਕੀਤਾ ਗਿਆ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਜਾਂਚ ਲਈ ਸੀਡੀਆਰ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8