ਬਿੱਲੀ ਨੂੰ ਜ਼ਿਆਦਾ ਪਿਆਰ ਕਰਦਾ ਸੀ ਪਤੀ, ਪਤਨੀ ਪਹੁੰਚ ਗਈ ਕੋਰਟ ਤੇ ਫਿਰ...

Monday, Dec 16, 2024 - 10:53 AM (IST)

ਨੈਸ਼ਨਲ ਡੈਸਕ- ਕਾਨੂੰਨ ਲੋਕਾਂ ਨੂੰ ਨਿਆਂ ਦਿਵਾਉਣ ਲਈ ਬਣੇ ਹਨ ਪਰ ਕੁਝ ਲੋਕ ਹਨ ਜੋ ਇਸ ਦੀ ਗਲਤ ਤਰੀਕੇ ਨਾਲ ਵਰਤੋਂ ਕਰ ਕੇ ਪਰੇਸ਼ਾਨ ਕਰਦੇ ਹਨ। ਕਰਨਾਟਕ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਆਪਣੇ ਪਤੀ 'ਤੇ ਸਿਰਫ਼ ਇਸ ਲਈ ਕੇਸ ਕਰ ਦਿੱਤਾ, ਕਿਉਂਕਿ ਉਹ ਆਪਣੀ ਬਿੱਲੀ ਨੂੰ ਉਸ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ। ਔਰਤ ਨੇ ਅਦਾਲਤ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪਤੀ ਨੂੰ ਬਿੱਲੀ ਜ਼ਿਆਦਾ ਪਿਆਰ ਕਰਦਾ ਹੈ, ਜਿਸ ਕਾਰਨ ਉਸ 'ਤੇ ਧਿਆਨ ਨਹੀਂ ਦਿੱਤਾ ਜਾਂਦਾ। ਔਰਤ ਨੇ ਦਾਅਵਾ ਕੀਤਾ ਕਿ ਪਤੀ ਦੀ ਪਾਲਤੂ ਬਿੱਲੀ ਨੇ ਉਸ 'ਤੇ ਕਈ ਵਾਰ ਹਮਲਾ ਕੀਤਾ। ਉਸ ਨੇ ਆਪਣੇ ਪਤੀ 'ਤੇ ਬਿੱਲੀ ਨਾਲ ਬਹੁਤ ਜ਼ਿਆਦਾ ਲਗਾਵ ਕਾਰਨ ਉਸ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ। 

ਇਸ ਮਾਮਲੇ 'ਚ ਔਰਤ ਨੇ ਆਈਪੀਸੀ ਦੀ ਧਾਰਾ 498ਏ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ, ਜੋ ਦਾਜ ਅਤੇ ਵਿਆਹੁਤਾ ਜ਼ੁਲਮ ਨਾਲ ਸਬੰਧਤ ਮਾਮਲਿਆਂ 'ਤੇ ਲਾਗੂ ਹੁੰਦੀ ਹੈ। ਹਾਲਾਂਕਿ ਹਾਈ ਕੋਰਟ ਨੇ ਨੇ ਸਪੱਸ਼ਟ ਕੀਤਾ ਕਿ ਅਜਿਹੇ ਛੋਟੇ ਘਰੇਲੂ ਝਗੜਿਆਂ ਨੂੰ ਅਪਰਾਧਿਕ ਮਾਮਲਿਆਂ 'ਚ ਸ਼੍ਰੇਣੀਬੱਧ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਅਜਿਹੇ ਮਾਮੂਲੀ ਮਾਮਲਿਆਂ ਨੂੰ ਨਿੱਜੀ ਤੌਰ 'ਤੇ ਜਾਂ ਕਾਉਂਸਲਿੰਗ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਜੱਜ ਨੇ ਮਾਮੂਲੀ ਮਾਮਲਿਆਂ ਅਤੇ ਗੰਭੀਰ ਘਰੇਲੂ ਹਿੰਸਾ ਦੇ ਮਾਮਲਿਆਂ 'ਚ ਫਰਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਜਿਸ ਤੋਂ ਬਾਅਦ 498ਏ ਸ਼ਖ਼ਸ ਤੋਂ ਹਟਾ ਕੇ ਅਦਾਲਤ ਨੇ ਉਸ ਨੂੰ ਸੁਰੱਖਿਆ ਦੇ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News