ਛੋਟੇ ਭਰਾ ਨੇ ਪਤੰਗ ਦੀ ਡੋਰ ਦੇਣ ਤੋਂ ਕਰ''ਤੀ ਨਾਂਹ, ਗੁੱਸੇ ''ਚ ਵੱਡੇ ਭਰਾ ਨੇ ਚੁੱਕ ਲਿਆ ਖੌਫ..ਨਾਕ ਕਦਮ

Friday, Dec 13, 2024 - 04:12 PM (IST)

ਛੋਟੇ ਭਰਾ ਨੇ ਪਤੰਗ ਦੀ ਡੋਰ ਦੇਣ ਤੋਂ ਕਰ''ਤੀ ਨਾਂਹ, ਗੁੱਸੇ ''ਚ ਵੱਡੇ ਭਰਾ ਨੇ ਚੁੱਕ ਲਿਆ ਖੌਫ..ਨਾਕ ਕਦਮ

ਵੈੱਬ ਡੈਸਕ : ਸੂਰਤ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸ਼ੁੱਕਰਵਾਰ ਨੂੰ 10 ਸਾਲਾ ਬੱਚੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਵੀ ਸਿਰਫ ਇਸ ਲਈ ਕਿਉਂਕਿ ਛੋਟੇ ਭਰਾ ਨੇ ਪਤੰਗ ਦੀ ਡੋਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਥਾਣਾ ਜਹਾਂਗੀਰਪੁਰਾ ਦੀ ਪੁਲਸ ਨੇ ਇਸ ਪੂਰੇ ਮਾਮਲੇ 'ਤੇ ਅਚਨਚੇਤ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਰਿਆਵ ਦੇ ਕਾਂਟਾਰਾ ਪਿੰਡ ਦਾ ਰਹਿਣ ਵਾਲਾ ਰਾਠੌਰ ਪਰਿਵਾਰ ਮਜ਼ਦੂਰੀ ਦਾ ਕੰਮ ਕਰਦਾ ਹੈ। ਉਨ੍ਹਾਂ ਦੇ 2 ਬੇਟੇ ਅਤੇ ਇਕ ਬੇਟੀ ਹੈ। ਵੀਰਵਾਰ ਨੂੰ ਜਦੋਂ ਉਸ ਦੀ ਬੇਟੀ ਬਾਹਰੋਂ ਘਰ ਪਹੁੰਚੀ ਤਾਂ ਉਸ ਨੇ ਆਪਣੇ ਵੱਡੇ ਭਰਾ ਦੀ ਲਾਸ਼ ਫਾਹੇ ਨਾਲ ਲਟਕਦੀ ਦੇਖੀ। ਇਹ ਦੇਖ ਕੇ ਉਸ ਨੇ ਰੌਲਾ ਪਾਇਆ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਸ ਨੂੰ ਬੁਲਾਇਆ। ਉਸ ਸਮੇਂ ਦੌਰਾਨ ਮਾਤਾ-ਪਿਤਾ ਕੰਮ 'ਤੇ ਗਏ ਹੋਏ ਸਨ ਅਤੇ ਦੋ ਭੈਣ-ਭਰਾ ਘਰ 'ਚ ਇਕੱਲੇ ਸਨ।

ਸੂਚਨਾ ਮਿਲਣ ’ਤੇ ਜਹਾਂਗੀਰਪੁਰਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੱਸਿਆ ਕਿ ਰਾਠੌਰ ਪਰਿਵਾਰ ਦਾ ਵੱਡਾ ਲੜਕਾ ਕੇਤਨ ਜਦੋਂ ਪਤੰਗ ਲੈ ਕੇ ਆਇਆ ਤਾਂ ਉਸ ਨੇ ਆਪਣੇ ਛੋਟੇ ਭਰਾ ਕੇਸ਼ੂ ਤੋਂ ਪਤੰਗ ਦੀ ਡੋਰ ਮੰਗੀ। ਜਦੋਂ ਛੋਟੇ ਨੇ ਡੋਰ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਕੇਤਨ ਨੂੰ ਬੁਰਾ ਲੱਗਾ ਅਤੇ ਗੁੱਸੇ 'ਚ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਜਾਣਕਾਰੀ ਪਰਿਵਾਰ ਵੱਲੋਂ ਦਿੱਤੀ ਗਈ ਹੈ।

ਪੁਲਸ ਨੇ ਇਸ ਸਬੰਧੀ ਪੋਸਟਮਾਰਟਮ ਵੀ ਕਰਵਾਇਆ ਪਰ ਮੌਤ ਫਾਹਾ ਲੱਗਣ ਕਾਰਨ ਹੋਈ ਹੈ। ਇਸ ਦਾ ਹੋਰ ਕੋਈ ਕਾਰਨ ਨਹੀਂ ਹੈ। ਪਹਿਲਾਂ ਪੁਲਸ ਨੂੰ ਸ਼ੱਕ ਸੀ ਕਿ ਕਿਸੇ ਨੇ ਉਸ ਦਾ ਕਤਲ ਕਰ ਦਿੱਤਾ ਹੈ, ਪਰ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ।

ਪਰਿਵਾਰ ਨੇ ਪੁਲਸ ਨੂੰ ਦੱਸਿਆ ਸੀ ਕਿ ਜਦੋਂ ਬੱਚਾ ਪੰਜ ਸਾਲ ਦਾ ਸੀ ਤਾਂ ਉਸ ਨੇ ਆਪਣੀ ਮਾਂ ਨੂੰ ਫਾਹਾ ਲੈਂਦਿਆਂ ਦੇਖਿਆ ਸੀ। ਉਸ ਦੀ ਮਾਂ ਨੇ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਸ ਨੂੰ ਪੁਰਾਣੀ ਘਟਨਾ ਯਾਦ ਆ ਗਈ ਅਤੇ ਇਸੇ ਕਾਰਨ ਉਸ ਨੇ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਤੰਗ ਦੀ ਡੋਰ ਵਰਗੀ ਛੋਟੀ ਜਿਹੀ ਗੱਲ ਨੂੰ ਲੈ ਕੇ ਪਰਿਵਾਰ ਦੇ ਵੱਡੇ ਪੁੱਤਰ ਦੀ ਖੁਦਕੁਸ਼ੀ ਪਰਿਵਾਰ ਲਈ ਵੱਡਾ ਧੱਕਾ ਹੈ।


author

Baljit Singh

Content Editor

Related News