70 ਸਾਲ ਦਾ ਪਤੀ ,73 ਸਾਲ ਦੀ ਪਤਨੀ , ਬਜ਼ੁਰਗ ਜੋੜੇ ਨੇ 3 ਕਰੋੜ ''ਚ ਲਿਆ ਤਲਾਕ

Tuesday, Dec 24, 2024 - 06:30 PM (IST)

70 ਸਾਲ ਦਾ ਪਤੀ ,73 ਸਾਲ ਦੀ ਪਤਨੀ , ਬਜ਼ੁਰਗ ਜੋੜੇ ਨੇ 3 ਕਰੋੜ ''ਚ ਲਿਆ ਤਲਾਕ

ਨਵੀਂ ਦਿੱਲੀ - ਹਰਿਆਣਾ ਦੇ ਕਰਨਾਲ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਬਜ਼ੁਰਗ ਜੋੜੇ ਦਾ ਵਿਆਹ ਦੇ 44 ਸਾਲ ਬਾਅਦ ਤਲਾਕ ਹੋ ਗਿਆ ਹੈ। ਇਸ ਜੋੜੇ ਨੇ 18 ਸਾਲ ਦੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਆਪਣਾ ਰਿਸ਼ਤਾ ਖ਼ਤਮ ਕਰ ਲਿਆ। ਪਤਨੀ ਨੂੰ 3.07 ਕਰੋੜ ਰੁਪਏ ਦਾ ਪੱਕਾ ਗੁਜਾਰਾ ਦੇਣ ਲਈ ਪਤੀ ਨੂੰ ਆਪਣੀ ਖੇਤੀ ਵਾਲੀ ਜ਼ਮੀਨ ਵੇਚਣੀ ਪਈ। 

ਇਹ ਵੀ ਪੜ੍ਹੋ :     Home Loan: ਹੁਣ ਘਰ ਖ਼ਰੀਦਣਾ ਹੋਵੇਗਾ ਆਸਾਨ: ਬਿਨਾਂ ਗਰੰਟੀ ਦੇ 20 ਲੱਖ ਤੱਕ ਦਾ ਹੋਮ ਲੋਨ!

ਜਾਣਕਾਰੀ ਮੁਤਾਬਕ 70 ਸਾਲ ਦੇ ਪਤੀ ਅਤੇ 73 ਸਾਲਾ ਪਤਨੀ ਦਾ ਵਿਆਹ 27 ਅਗਸਤ, 1980 ਨੂੰ ਹੋਇਆ ਸੀ। ਇਸ ਵਿਆਹ ਤੋਂ ਉਨ੍ਹਾਂ ਦੇ ਤਿੰਨ ਬੱਚੇ, ਦੋ ਧੀਆਂ ਅਤੇ ਇੱਕ ਪੁੱਤਰ ਹਨ। ਰਿਸ਼ਤਿਆਂ 'ਚ ਖਟਾਸ ਆਉਣ ਤੋਂ ਬਾਅਦ ਦੋਵੇਂ 8 ਮਈ 2006 ਤੋਂ ਵੱਖ-ਵੱਖ ਰਹਿ ਰਹੇ ਸਨ। ਇਸ ਤੋਂ ਬਾਅਦ ਪਤੀ ਨੇ ਕਰਨਾਲ ਦੀ ਫੈਮਿਲੀ ਕੋਰਟ ਵਿੱਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ। ਜਨਵਰੀ 2013 ਵਿੱਚ ਅਦਾਲਤ ਨੇ ਤਲਾਕ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਪਤੀ ਨੇ ਹਾਈ ਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ। ਲਗਭਗ 11 ਸਾਲ ਦੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ 4 ਨਵੰਬਰ ਨੂੰ ਹਾਈਕੋਰਟ ਨੇ ਮਾਮਲਾ ਸਾਲਸੀ ਕੇਂਦਰ ਨੂੰ ਭੇਜ ਦਿੱਤਾ ਸੀ। ਵਿਚੋਲਗੀ ਦੌਰਾਨ ਪਤਨੀ, ਬੱਚੇ ਤੇ ਪਤੀ 3.07 ਕਰੋੜ ਰੁਪਏ ਦੇ ਭੁਗਤਾਨ 'ਤੇ ਤਲਾਕ ਲਈ ਰਾਜ਼ੀ ਹੋ ਗਿਆ। 

ਇਹ ਵੀ ਪੜ੍ਹੋ :     ਅਮਿਤਾਭ, ਸ਼ਾਹਰੁਖ ਅਤੇ ਰਿਤਿਕ ਰੋਸ਼ਨ ਸਮੇਤ 125 ਮਸ਼ਹੂਰ ਹਸਤੀਆਂ ਨੇ ਇਸ ਕੰਪਨੀ 'ਚ ਲਗਾਇਆ ਪੈਸਾ

ਪਤੀ ਨੇ ਪਤਨੀ ਅਤੇ ਬੱਚਿਆਂ ਨੂੰ ਸਮਝੌਤੇ ਤੋਂ ਬਾਅਦ ਜਾਇਦਾਦ ਤੋਂ ਕੀਤਾ ਵੱਖ

ਪਤੀ ਨੇ ਆਪਣੀ ਜ਼ਮੀਨ ਵੇਚ ਦਿੱਤੀ ਅਤੇ 2,16,00,000 ਰੁਪਏ ਦਾ ਡਿਮਾਂਡ ਡਰਾਫਟ ਦਿੱਤਾ। 50 ਲੱਖ ਰੁਪਏ ਨਕਦ ਦਿੱਤੇ, ਜੋ ਫਸਲ ਵੇਚ ਕੇ ਕਮਾਏ ਸਨ। ਉਸ ਨੇ ਆਪਣੀ ਪਤਨੀ ਨੂੰ 40 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਵੀ ਦਿੱਤੇ। 

ਇਹ ਵੀ ਪੜ੍ਹੋ :     Credit Card ਵਾਲੇ ਸਾਵਧਾਨ! Supreme Court ਨੇ ਜਾਰੀ ਕਰ ਦਿੱਤੇ ਵੱਡੇ ਹੁਕਮ

ਸਮਝੌਤੇ ਮੁਤਾਬਕ ਪਤੀ ਨੇ ਪਤਨੀ ਨੂੰ ਕੁੱਲ 3.07 ਕਰੋੜ ਰੁਪਏ ਅਦਾ ਕੀਤੇ ਹਨ। ਇਸ ਰਕਮ ਨੂੰ ਸਥਾਈ ਗੁਜਾਰੇ ਵਜੋਂ ਮੰਨਿਆ ਜਾਵੇਗਾ। ਪਤਨੀ ਤੇ ਬੱਚਿਆਂ ਦਾ ਪਤੀ ਜਾਂ ਉਸਦੇ ਵਾਰਸਾਂ 'ਤੇ ਕੋਈ ਦਾਅਵਾ ਨਹੀਂ ਹੋਵੇਗਾ। ਪਤੀ ਦੀ ਮੌਤ ਤੋਂ ਬਾਅਦ ਵੀ ਪਤਨੀ ਤੇ ਬੱਚਿਆਂ ਦਾ ਉਸਦੀ ਜਾਇਦਾਦ 'ਤੇ ਕੋਈ ਦਾਅਵਾ ਨਹੀਂ ਹੋਵੇਗਾ। ਜਾਇਦਾਦ ਨੂੰ ਵਿਰਾਸਤ ਦੇ ਨਿਯਮਾਂ ਅਨੁਸਾਰ ਵੰਡਿਆ ਜਾਵੇਗਾ, ਜਿਸ ਵਿੱਚ ਪਤਨੀ ਅਤੇ ਬੱਚੇ ਸ਼ਾਮਲ ਨਹੀਂ ਹੋਣਗੇ।

ਇਹ ਵੀ ਪੜ੍ਹੋ :      ITR Filing Deadline: ਨਾ ਭੁੱਲੋ ITR ਦੀ ਆਖ਼ਰੀ ਮਿਤੀ , ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News