ਪਤੀ ਗਿਆ ਸੀ ਦਫਤਰ ਤੇ ਸੱਸ ਗਈ ਸੀ ਬਾਜ਼ਾਰ, ਪਿੱਛੋਂ ਸੱਜਰੀ ਵਿਆਹੀ ਨੇ ਆਸ਼ਕ ਸੱਦ ਚਾੜ੍ਹ''ਤਾ ਚੰਨ
Tuesday, Dec 10, 2024 - 08:48 PM (IST)
ਵੈੱਬ ਡੈਸਕ : ਕਈ ਵਾਰ ਇਨ੍ਹਾਂ ਵਿਆਹ ਸਮਾਗਮਾਂ ਦੌਰਾਨ ਲਾੜਾ-ਲਾੜੀ ਦੀਆਂ ਅਜੀਬੋ-ਗਰੀਬ ਹਰਕਤਾਂ ਸਾਹਮਣੇ ਆਉਂਦੀਆਂ ਹਨ। ਬਿਹਾਰ ਦੇ ਮੁਜ਼ੱਫਰਪੁਰ 'ਚ ਅਜਿਹੀ ਹੀ ਅਜੀਬ ਘਟਨਾ ਦੇਖਣ ਨੂੰ ਮਿਲੀ। ਜਿਸ ਨੇ ਵੀ ਇਸ ਘਟਨਾ ਬਾਰੇ ਸੁਣਿਆ ਉਹ ਦੰਗ ਰਹਿ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਇੱਕ ਲਾੜੀ ਵਿਆਹ ਦੇ 8 ਦਿਨ ਬਾਅਦ ਹੀ ਆਪਣੇ ਪ੍ਰੇਮੀ ਨਾਲ ਸਾਰੇ ਗਹਿਣੇ ਅਤੇ ਨਕਦੀ ਲੈ ਕੇ ਭੱਜ ਗਈ। ਹੁਣ ਇਸ ਨਵ-ਵਿਆਹੀ ਦੁਲਹਨ ਦੇ ਕਾਰਨਾਮਿਆਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਕਾਰਵਾਈ ਨੇ ਇੱਕ ਵਾਰ ਫਿਰ ਲੁਟੇਰੀ ਲਾੜੀ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ।
25 ਨਵੰਬਰ ਨੂੰ ਹੋਇਆ ਸੀ ਵਿਆਹ
ਇਸ ਘਟਨਾ ਸਬੰਧੀ ਪੀੜਤਪਤੀ ਨੇ ਥਾਣਾ ਸਦਰ 'ਚ ਮਾਮਲਾ ਦਰਜ ਕਰਵਾਇਆ ਹੈ। ਪੀੜਤ ਨੇ ਵੈਸ਼ਾਲੀ ਜ਼ਿਲ੍ਹੇ ਦੇ ਰਾਜਪਕੜ ਪਿੰਡ ਦੇ ਸਤਯਮ ਕੁਮਾਰ 'ਤੇ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ। ਸ਼ਿਕਾਇਤ 'ਚ ਦੱਸਿਆ ਗਿਆ ਕਿ 25 ਨਵੰਬਰ ਨੂੰ ਕਾਜ਼ੀ ਮੁਹੰਮਦਪੁਰ ਥਾਣਾ ਖੇਤਰ ਦੇ ਰਾਹੁਲ ਦਾ ਵਿਆਹ ਵੈਸ਼ਾਲੀ ਜ਼ਿਲ੍ਹੇ ਦੇ ਜਠੂਆ ਪਿੰਡ ਦੀ ਕਲਪਨਾ ਨਾਲ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਹੋਇਆ ਸੀ।
ਲਾੜੀ ਨੇ 5 ਦਸੰਬਰ ਨੂੰ ਕਰ ਦਿੱਤਾ ਕਾਂਡ
ਵਿਆਹ ਤੋਂ ਬਾਅਦ ਰਾਹੁਲ ਆਪਣੀ ਪਤਨੀ ਨੂੰ ਵਿਦਾ ਕਰ ਕੇ ਘਰ ਲੈ ਆਇਆ। ਹੁਣ ਤੱਕ ਰਾਹੁਲ ਨੂੰ ਇਹ ਨਹੀਂ ਪਤਾ ਸੀ ਕਿ ਕੁਝ ਦਿਨਾਂ ਵਿੱਚ ਉਸ ਨਾਲ ਕੀ ਹੋਣ ਵਾਲਾ ਹੈ। ਇਹ ਘਟਨਾ ਵਿਆਹ ਤੋਂ ਕਰੀਬ ਦਸ ਦਿਨ ਬਾਅਦ ਵਾਪਰੀ। ਜਦੋਂ 5 ਦਸੰਬਰ ਨੂੰ ਲਾੜੀ ਦਾ ਪਤੀ ਰਾਹੁਲ ਕੰਮ 'ਤੇ ਚਲਾ ਗਿਆ ਅਤੇ ਉਸ ਦੀ ਮਾਂ ਸਬਜ਼ੀ ਖਰੀਦਣ ਲਈ ਬਾਜ਼ਾਰ ਗਈ ਸੀ।
ਲਾੜੀ ਹੋਈ ਘਰੋਂ ਗਾਇਬ
ਇਸ ਦੌਰਾਨ ਲਾੜੀ ਘਰੋਂ ਗਾਇਬ ਹੋ ਗਈ। ਜਦੋਂ ਮਾਂ ਘਰ ਪਰਤੀ ਤਾਂ ਨੂੰਹ ਘਰ ਨਹੀਂ ਸੀ। ਉਨ੍ਹਾਂ ਨੇ ਉਸ ਦੀ ਥਾਂ-ਥਾਂ ਭਾਲ ਕੀਤੀ, ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ, ਆਂਢ-ਗੁਆਂਢ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਰਿਸ਼ਤੇਦਾਰਾਂ ਤੋਂ ਪੁੱਛ ਪੜਤਾਲ ਕੀਤੀ ਤਾਂ ਗੱਲ ਸਮਝ ਆਉਣ ਲੱਗੀ। ਫਿਰ ਘਰ 'ਚ ਰੱਖੀ ਨਕਦੀ ਅਤੇ ਗਹਿਣਿਆਂ ਦੀ ਤਲਾਸ਼ ਸ਼ੁਰੂ ਕੀਤੀ।
ਸਾਰੀ ਨਕਦੀ ਅਤੇ ਗਹਿਣੇ ਲੈ ਕੇ ਭੱਜੀ
ਘਰ ਵਿੱਚ ਰੱਖੀ ਸਾਰੀ ਨਕਦੀ ਅਤੇ ਗਹਿਣੇ ਗਾਇਬ ਸਨ। ਇਹ ਦੇਖ ਕੇ ਸਹੁਰਿਆਂ ਦੇ ਹੋਸ਼ ਉੱਡ ਗਏ। ਇਹ ਸਭ ਸਮਝਣ ਤੋਂ ਬਾਅਦ ਸਾਰਿਆਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਨੂੰਹ ਲੁਟੇਰੀ ਦੁਲਹਨ ਸੀ। ਪੁਲਸ ਨੇ ਮਾਮਲੇ ਸਬੰਧੀ ਐੱਫਆਈਆਰ ਦਰਜ ਕਰ ਲਈ ਹੈ। ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਲਾੜੀ ਆਪਣੇ ਪ੍ਰੇਮੀ ਸਮੇਤ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਈ ਹੈ। ਫਿਲਹਾਲ ਫਰਾਰ ਲਾੜੀ ਦੀ ਭਾਲ ਜਾਰੀ ਹੈ।