ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਵਿਅਕਤੀ ਨੇ ਚੁੱਕਿਆ ਖੌਫ਼ਨਾਕ ਕਦਮ, ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Thursday, Dec 19, 2024 - 09:45 AM (IST)

ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਵਿਅਕਤੀ ਨੇ ਚੁੱਕਿਆ ਖੌਫ਼ਨਾਕ ਕਦਮ, ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਕਪੂਰਥਲਾ (ਮਹਾਜਨ, ਭੂਸ਼ਣ) : ਥਾਣਾ ਫੱਤੂਢੀਂਗਾ ਅਧੀਨ ਪੈਂਦੇ ਪਿੰਡ ਘਣੀਏ ਕੇ ਵਿਖੇ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਸਬੰਧੀ ਥਾਣਾ ਫੱਤੂਢੀਂਗਾ ਦੀ ਪੁਲਸ ਨੂੰ ਸੂਚਿਤ ਕਰਨ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ’ਚ ਰਖਵਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਦਿਲਬਾਗ ਸਿੰਘ ਨੇ ਮ੍ਰਿਤਕ ਦੀ ਪਛਾਣ ਰਾਜਬੀਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਘਣੀਏਕੇ ਫੱਤੂਢੀਂਗਾ ਵਜੋਂ ਕੀਤੀ ਹੈ। ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਭਰਾ ਰਾਜਬੀਰ ਸਿੰਘ ਮਿਹਨਤ ਮਜ਼ਦੂਰੀ ਕਰਦਾ ਸੀ। ਉਸ ਦੀ ਪਤਨੀ ਦੇ ਉਸੇ ਪਿੰਡ ਦੇ ਹੀ ਇਕ ਨੌਜਵਾਨ ਤਿਲਕਰਾਜ ਨਾਲ ਨਾਜਾਇਜ਼ ਸਬੰਧ ਸਨ। ਉਹ ਲਗਾਤਾਰ ਨਾਜਾਇਜ਼ ਸਬੰਧਾਂ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ।

ਇਹ ਵੀ ਪੜ੍ਹੋ : ਪ੍ਰਿੰਕਲ ਗੋਲ਼ੀਕਾਂਡ ਵਿਚ ਨਵਾਂ ਮੋੜ! ਗੈਂਗਸਟਰ ਨੇ ਕਰ ਦਿੱਤੇ ਵੱਡੇ ਖ਼ੁਲਾਸੇ

ਘਰੇਲੂ ਝਗੜਿਆਂ ਨੂੰ ਲੈ ਕੇ ਕਈ ਵਾਰ ਫੈਸਲੇ ਹੋਏ, ਮਾਮਲਾ ਪੰਚਾਇਤ ਤੱਕ ਵੀ ਪਹੁੰਚ ਗਿਆ, ਨਾ ਤਾਂ ਉਸ ਦੇ ਭਰਾ ਦੀ ਪਤਨੀ ਸੁਧਰ ਰਹੀ ਸੀ ਤੇ ਨਾ ਹੀ ਮੁਲਜਮ ਨੌਜਵਾਨ ਉਸਦੇ ਭਰਾ ਦੀ ਪਤਨੀ ਨੂੰ ਮਿਲਣ ਤੋਂ ਬਾਜ ਆ ਰਿਹਾ ਸੀ। ਦੋਵਾਂ ਦੇ ਨਾਜਾਇਜ ਸਬੰਧਾਂ ਨੂੰ ਲੈ ਕੇ ਉਸਦਾ ਭਰਾ ਲਗਾਤਾਰ ਪਰੇਸ਼ਾਨ ਰਹਿਣ ਲੱਗਾ। ਇਸ ਦੌਰਾਨ ਉਸਦੀ ਪਤਨੀ ਬੇਟੇ ਨਾਲ ਆਪਣੇ ਪੇਕੇ ਘਰ ਚਲੀ ਗਈ। ਦੇਰ ਰਾਤ ਉਸ ਦਾ ਭਰਾ ਕਾਫੀ ਪਰੇਸ਼ਾਨ ਨਜ਼ਰ ਆਇਆ। ਖਾਣਾ ਖਵਾਉਣ ਤੋਂ ਬਾਅਦ ਉਹ ਆਪਣੇ ਭਰਾ ਨੂੰ ਉਸ ਦੇ ਕਮਰੇ ’ਚ ਛੱਡ ਕੇ ਆਇਆ।

ਸਵੇਰੇ ਜਦੋਂ ਉਹ ਨਾ ਉੱਠਿਆ ਤਾਂ ਉਸ ਨੇ ਖਿੜਕੀ ’ਚੋਂ ਦੇਖਿਆ ਤਾਂ ਉਸ ਦੇ ਭਰਾ ਨੇ ਫਾਹਾ ਲੈ ਲਿਆ ਸੀ। ਉਸ ਨੇ ਤੁਰੰਤ ਗੁਆਂਢੀਆਂ ਦੀ ਮਦਦ ਨਾਲ ਲਾਸ਼ ਨੂੰ ਹੇਠਾਂ ਉਤਾਰਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਪੁਲਸ ਨੇ ਮ੍ਰਿਤਕ ਵਿਅਕਤੀ ਦੀ ਪਤਨੀ ਤੇ ਉਸਦੇ ਪ੍ਰੇਮੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News