ਕਤਲ ਕਰ ਕੇ ਪਤਨੀ ਦੀ ਲਾਸ਼ ਨਾਲ ਸਾਰੀ ਰਾਤ ਸੁੱਤਾ ਰਿਹੈ ਪਤੀ
Saturday, Mar 09, 2019 - 12:49 PM (IST)

ਨਵੀਂ ਦਿੱਲੀ— ਨਿਹਾਲ ਵਿਹਾਰ ਥਾਣਾ ਇਲਾਕੇ 'ਚ ਇਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਕ ਨੌਜਵਾਨ ਨੇ ਆਪਣੀ ਪਤਨੀ ਦਾ ਮੂੰਹ ਦਬਾ ਕੇ ਕਤਲ ਕਰ ਦਿੱਤਾ ਅਤੇ ਫਿਰ ਪੂਰੀ ਰਾਤ ਲਾਸ਼ ਨਾਲ ਸੁੱਤਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਪਤਨੀ ਦੀ ਲਾਸ਼ ਨਾਲ ਛੇੜਛਾੜ ਵੀ ਕੀਤੀ ਸੀ। ਅਗਲੇ ਦਿਨ ਦੋਸ਼ੀ ਘਰੋਂ ਫਰਾਰ ਹੋ ਗਿਆ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਬਾਹਰੀ ਜ਼ਿਲਾ ਪੁਲਸ ਅਧਿਕਾਰੀਆਂ ਅਨੁਸਾਰ, ਯੂ.ਪੀ. ਦੇ ਮਥੁਰਾ ਵਾਸੀ ਪ੍ਰੇਮਪਾਲ ਉਰਫ ਪੱਪੂ (30) ਪੁੱਤਰ ਬਲਬੀਰ ਸਿੰਘ ਬੀ-ਬਲਾਕ ਨਿਹਾਰ ਵਿਹਾਰ 'ਚ ਪਤਨੀ ਬਬਲੀ (28) ਨਾਲ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਉਸ ਦੇ 2 ਬੱਚੇ ਹਨ ਅਤੇ ਦੋਵੇਂ ਹੀ ਮਥੁਰਾ 'ਚ ਦਾਦਾ-ਦਾਦੀ ਕੋਲ ਰਹਿੰਦੇ ਹਨ। ਪ੍ਰੇਮਪਾਲ ਡਿਸ਼ ਟੀ.ਵੀ. ਲਗਾਉਣ ਦਾ ਕੰਮ ਕਰਦਾ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ। ਉਸ ਨੇ 5 ਮਾਰਚ ਦੀ ਸ਼ਾਮ ਵੀ ਸ਼ਰਾਬ ਪੀਤੀ।
ਇਸ ਦੌਰਾਨ ਉਸ ਦਾ ਪਤਨੀ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਪ੍ਰੇਮਪਾਲ ਨੇ ਬਬਲੀ ਦਾ ਗਲਾ ਅਤੇ ਮੂੰਹ ਦਬਾ ਦਿੱਤਾ। ਇਸ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪ੍ਰੇਮਪਾਲ ਪਤਨੀ ਦੀ ਲਾਸ਼ ਨਾਲ ਸੌਂ ਗਿਆ। ਉਹ ਪੂਰੀ ਰਾਤ ਪਤਨੀ ਦੀ ਲਾਸ਼ ਨਾਲ ਰਿਹਾ। ਇਸ ਦੌਰਾਨ ਛੇੜਛਾੜ ਵੀ ਕੀਤੀ। ਸਵੇਰ ਹੁੰਦੇ ਹੀ ਉਹ ਘਰੋਂ ਫਰਾਰ ਹੋ ਗਿਆ। ਮਾਮਲਾ ਦਰਜ ਕਰ ਕੇ ਨਿਹਾਲ ਵਿਹਾਰ ਥਾਣਾ ਪੁਲਸ ਨੇ ਜਾਂਚ ਸ਼ੁਰੂ ਕੀਤੀ ਅਤੇ ਉਸ ਨੂੰ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ। ਪ੍ਰੇਮਪਾਲ ਨੇ ਪੁਲਸ ਨੂੰ ਕਿਹਾ ਕਿ ਉਸ ਨੂੰ ਇਹ ਗੱਲਾ ਕਿ ਪਤਨੀ ਚੁੱਪ ਹੋ ਗਈ ਹੈ। ਪੋਸਟਮਾਰਟਮ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਗਲਾ ਦਬਾਉਣ ਨਾਲ ਬਬਲੀ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਪੁਲਸ ਨੇ ਪ੍ਰੇਮਪਾਲ ਨੂੰ ਕੋਰਟ 'ਚ ਪੇਸ਼ ਕੀਤਾ। ਉੱਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।