ਪਤੀ ਦੀ ਲਾਸ਼ ਦੇਖਦੇ ਹੀ ਪਤਨੀ ਨੇ 7ਵੀਂ ਮੰਜ਼ਿਲ ਤੋਂ ਮਾਰੀ ਛਾਲ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

02/28/2024 11:28:07 AM

ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਇਕ 25 ਸਾਲਾ ਸ਼ਖਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਜਿਸ ਦਾ ਸਦਮਾ ਉਸ ਦੀ ਪਤਨੀ ਬਰਦਾਸ਼ਤ ਨਹੀਂ ਕਰ ਸਕੀ ਅਤੇ ਉਸ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸ਼ਖਸ ਅਤੇ ਉਸ ਦੀ ਪਤਨੀ ਦੀ ਪਛਾਣ ਅਭਿਸ਼ੇਕ ਅਹਲੂਵਾਲੀ ਅਤੇ ਅੰਜਲੀ ਅਹਲੂਵਾਲੀ ਵਜੋਂ ਹੋਈ ਹੈ। ਸੋਗ ਪੀੜਤ ਪਰਿਵਾਰ ਦੇ ਇਕ ਮੈਂਬਰ ਨੇ ਕਿਹਾ,''ਜੋੜੇ ਨੇ ਸੋਮਵਾਰ ਨੂੰ ਦਿੱਲੀ 'ਚ ਚਿੜੀਆਘਰ ਜਾਣ ਦੀ ਯੋਜਨਾ ਬਣਾਈ। ਚਿੜੀਆਘਰ 'ਚ ਰਹਿਣ ਦੌਰਾਨ ਅਭਿਸ਼ੇਕ ਨੂੰ ਛਾਤੀ 'ਚ ਭਿਆਨਕ ਦਰਦ ਹੋਣ ਲੱਗਾ। ਉਸ ਨੂੰ ਤੁਰੰਤ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਬਾਅਦ 'ਚ ਉਸ ਨੂੰ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ। ਕੁਝ ਘੰਟਿਆਂ ਬਾਅਦ ਡਾਕਟਰਾਂ ਨੇ ਅਭਿਸ਼ੇਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ : ਬ੍ਰੇਨ ਡੈੱਡ ਹੋਣ ਨਾਲ ਹੋਈ ਮੌਤ, ਜਾਂਦੇ-ਜਾਂਦੇ ਤਿੰਨ ਲੋਕਾਂ ਨੂੰ ਨਵਾਂ ਜੀਵਨ ਦੇ ਗਿਆ ਸ਼ਖ਼ਸ

ਅਭਿਸ਼ੇਕ ਦੀ ਲਾਸ਼ ਗਾਜ਼ੀਆਬਾਦ ਦੇ ਵੈਸ਼ਾਲੀ ਸਥਿਤ ਘਰ ਪਹੁੰਚਣ ਦੇ ਤੁਰੰਤ ਬਾਅਦ ਉਸ ਦੀ ਪਤਨੀ ਅੰਜਲੀ ਨੇ ਬਾਲਕੀਨ ਤੋਂ ਛਾਲ ਮਾਰ ਦਿੱਤੀ। ਉਸ ਨੂੰ ਤੁਰੰਤ ਇਲਾਜ ਲਈ ਵੈਸ਼ਾਲੀ ਦੇ ਮੈਕਸ ਹਸਪਤਾਲ ਲਿਜਾਇਆ ਗਿਆ। ਕੁਝ ਘੰਟਿਆਂ ਬਾਅਦ ਉਸ ਨੇ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਇਹ ਜੋੜਾ ਪਿਛਲੇ ਸਾਲ ਨਵੰਬਰ 'ਚ ਵਿਆਹ ਦੇ ਬੰਧਨ 'ਚ ਬੱਝਿਆ ਸੀ। ਪਰਿਵਾਰਕ ਮੈਂਬਰ ਨੇ ਕਿਹਾ,''ਜਿਵੇ ਹੀ ਅਭਿਸ਼ੇਕ ਦੀ ਲਾਸ਼ ਲਿਆਂਦੀ ਗਈ, ਅੰਜਲੀ ਉਸ ਕੋਲ ਬੈਠ ਗਈ। ਉਹ ਰੋ ਰਹੀ ਸੀ। ਕੁਝ ਮਿੰਟ ਬਾਅਦ ਉਹ ਅਚਾਨਕ ਆਪਣੇ ਘਰ ਦੀ ਬਾਲਕਾਨੀ ਵੱਲ ਦੌੜੀ ਅਤੇ ਛਾਲ ਮਾਰ ਦਿੱਤੀ। ਮੈਂ ਉਸ ਨੂੰ ਰੋਕਣ ਲਈ ਦੌੜਿਆ ਪਰ ਰੋਕ ਨਹੀਂ ਸਕਿਆ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News