ਵਾਸ਼ਿੰਗ ਮਸ਼ੀਨ ਦਾ ਢੱਕਣ ਖੋਲ੍ਹਿਆ ਤਾਂ ਉੱਡ ਗਏ ਹੋਸ਼, ਫੰਨ ਫੈਲਾਏ ਬੈਠਾ ਸੀ 5.5 ਫੁੱਟ ਲੰਬਾ ਕੋਬਰਾ
Wednesday, Aug 21, 2024 - 06:55 AM (IST)
ਨੈਸ਼ਨਲ ਡੈਸਕ : ਕੋਟਾ 'ਚ ਇਕ ਘਰ 'ਚ ਵਾਸ਼ਿੰਗ ਮਸ਼ੀਨ 'ਚੋਂ ਕੋਬਰਾ ਮਿਲਣ ਤੋਂ ਬਾਅਦ ਹਫੜਾ-ਦਫੜੀ ਮੱਚ ਗਈ। ਘਰ ਦੇ ਮਾਲਕ ਸ਼ੰਭੂਦਿਆਲ ਨੇ ਦੱਸਿਆ ਕਿ ਜਦੋਂ ਉਹ ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਦਾ ਢੱਕਣ ਖੋਲ੍ਹ ਰਿਹਾ ਸੀ ਤਾਂ ਉਸ ਨੇ ਅੰਦਰ ਇਕ ਕਾਲਾ ਕੋਬਰਾ ਸੱਪ ਬੈਠਿਆ ਦੇਖਿਆ। ਇਹ ਨਜ਼ਾਰਾ ਦੇਖ ਕੇ ਉਸ ਦਾ ਪੂਰਾ ਪਰਿਵਾਰ ਡਰ ਗਿਆ।
ਬਚਾਅ ਤੋਂ ਬਾਅਦ ਜੰਗਲ 'ਚ ਛੱਡ ਦਿੱਤਾ
ਸ਼ੰਭੂਦਿਆਲ ਜੋ ਡਰਾਈ ਕਲੀਨਿੰਗ ਦਾ ਕੰਮ ਕਰਦਾ ਹੈ। ਕੋਬਰਾ ਦਾ ਪਤਾ ਲੱਗਣ ਤੋਂ ਬਾਅਦ ਉਸ ਨੇ ਤੁਰੰਤ ਸੱਪ ਫੜਨ ਵਾਲੇ ਗੋਵਿੰਦ ਸ਼ਰਮਾ ਨੂੰ ਸੂਚਿਤ ਕੀਤਾ। ਗੋਵਿੰਦ ਸ਼ਰਮਾ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਕਰੀਬ 5.5 ਫੁੱਟ ਲੰਬੇ ਕੋਬਰਾ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਤੋਂ ਬਾਅਦ ਉਸ ਨੇ ਉਸ ਕੋਬਰਾ ਨੂੰ ਲਾਡਪੁਰਾ ਦੇ ਜੰਗਲ ਵਿਚ ਛੱਡ ਦਿੱਤਾ।
ਬਰਸਾਤ 'ਚ ਆਪਣੀਆਂ ਖੁੱਡਾਂ 'ਚੋਂ ਬਾਹਰ ਆ ਜਾਂਦੇ ਹਨ ਸੱਪ
ਗੋਵਿੰਦ ਸ਼ਰਮਾ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿਚ ਸੱਪ ਅਕਸਰ ਆਪਣੀਆਂ ਖੁੱਡਾਂ ਵਿੱਚੋਂ ਨਿਕਲ ਕੇ ਸ਼ਿਕਾਰ ਦੀ ਭਾਲ ਵਿਚ ਆਬਾਦੀ ਵਾਲੇ ਇਲਾਕਿਆਂ ਵਿਚ ਪਹੁੰਚ ਜਾਂਦੇ ਹਨ। ਕੁਝ ਦਿਨ ਪਹਿਲਾਂ ਕੋਟਾ ਦੇ ਐੱਮਬੀਐੱਸ ਹਸਪਤਾਲ ਵਿਚ ਇਕ ਕੋਬਰਾ ਦੇਖਿਆ ਗਿਆ ਸੀ, ਜਿਸ ਨੇ ਉੱਥੇ ਵੀ ਹਲਚਲ ਮਚਾ ਦਿੱਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8