"ਮਾਂ ਮੈਨੂੰ ਕਾਗਜ਼-ਪੈਨ ਦਿਓ..." ਕਹਿ ਕੇ ਕਮਰੇ ''ਚ ਵੜਿਆ ਬਾਡੀਬਿਲਡਰ, ਦਰਵਾਜ਼ਾ ਖੋਲ੍ਹਿਆ ਤਾਂ...
Sunday, Feb 08, 2026 - 08:29 PM (IST)
ਨੈਸ਼ਨਲ ਡੈਸਕ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 26 ਸਾਲਾ ਜਿਮ ਟ੍ਰੇਨਰ ਅਤੇ ਬਾਡੀਬਿਲਡਰ ਨੇ ਕਥਿਤ ਤੌਰ 'ਤੇ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕਿਰਨ ਵਜੋਂ ਹੋਈ ਹੈ, ਜੋ ਬੈਂਗਲੁਰੂ ਦੇ ਮਹਾਲਕਸ਼ਮੀ ਲੇਆਉਟ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਕਿਰਨ ਨੇ ਇਹ ਖੌਫਨਾਕ ਕਦਮ ਉਦੋਂ ਚੁੱਕਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਜਿਸ ਲੜਕੀ ਨਾਲ ਉਹ ਪਿਆਰ ਕਰਦਾ ਸੀ, ਉਸ ਦੀ ਮੰਗਣੀ ਕਿਸੇ ਹੋਰ ਨਾਲ ਹੋ ਗਈ ਹੈ।
ਵੈਲੇਨਟਾਈਨ ਡੇਅ ਦੀ ਕਰ ਰਿਹਾ ਸੀ ਤਿਆਰੀ
ਜਾਣਕਾਰੀ ਅਨੁਸਾਰ ਕਿਰਨ ਅਤੇ ਉਹ ਲੜਕੀ ਪਿਛਲੇ ਤਿੰਨ ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਕਿਰਨ ਆਉਣ ਵਾਲੇ ਵੈਲੇਨਟਾਈਨ ਡੇਅ ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ ਤੇ ਆਪਣੀ ਪ੍ਰੇਮਿਕਾ ਲਈ ਤੋਹਫ਼ਾ ਖਰੀਦਣ ਦੀ ਯੋਜਨਾ ਬਣਾ ਰਿਹਾ ਸੀ। ਪਰ ਜਦੋਂ ਉਸ ਦੀ ਪ੍ਰੇਮਿਕਾ ਨੇ ਉਸ ਨੂੰ ਆਪਣੀ ਮੰਗਣੀ ਬਾਰੇ ਦੱਸਿਆ ਅਤੇ ਉਸ ਨੂੰ ਆਪਣੇ ਵਿਆਹ ਦਾ ਕਾਰਡ ਤੇ ਸਾੜੀ ਦਿਖਾਈ, ਤਾਂ ਉਹ ਪੂਰੀ ਤਰ੍ਹਾਂ ਟੁੱਟ ਗਿਆ।
ਸੁਸਾਈਡ ਨੋਟ 'ਚ ਲਾਏ ਵੱਡੇ ਦੋਸ਼
ਪੁਲਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿੱਚ ਕਿਰਨ ਨੇ ਆਪਣੀ ਮੌਤ ਲਈ ਆਪਣੀ ਪ੍ਰੇਮਿਕਾ ਅਤੇ ਉਸਦੀ ਮਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਕਿਰਨ ਨੇ ਆਪਣੀ ਕਮਾਈ ਆਪਣੀ ਪ੍ਰੇਮਿਕਾ ਦਾ ਕਰਜ਼ਾ ਚੁਕਾਉਣ ਵਿੱਚ ਮਦਦ ਕਰਨ ਲਈ ਖਰਚ ਕੀਤੀ ਸੀ। ਕਿਰਨ ਕਈ ਬਾਡੀਬਿਲਡਿੰਗ ਮੁਕਾਬਲਿਆਂ ਵਿੱਚ ਵੀ ਹਿੱਸਾ ਲੈ ਚੁੱਕਾ ਸੀ।
ਪੁਲਸ ਵੱਲੋਂ ਮਾਮਲਾ ਦਰਜ
ਕਿਰਨ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਮਾਂ ਤੋਂ ਕਾਗਜ਼ ਅਤੇ ਪੈਨ ਮੰਗਿਆ ਸੀ ਅਤੇ ਕਿਹਾ ਸੀ ਕਿ ਉਹ ਕੁਝ ਪੈਸਿਆਂ ਦੇ ਲੈਣ-ਦੇਣ ਬਾਰੇ ਲਿਖਣਾ ਚਾਹੁੰਦਾ ਹੈ। ਬਾਅਦ ਵਿੱਚ ਜਦੋਂ ਉਸਨੇ ਕਮਰਾ ਨਾ ਖੋਲ੍ਹਿਆ ਤਾਂ ਪਰਿਵਾਰ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਉਸਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਮਹਾਲਕਸ਼ਮੀ ਲੇਆਉਟ ਪੁਲਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
