ਪੰਜਾਬ 'ਚ ਕੱਲ੍ਹ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut! ਬਿਜਲੀ ਸਪਲਾਈ ਰਹੇਗੀ ਬੰਦ

Friday, Feb 06, 2026 - 07:25 PM (IST)

ਪੰਜਾਬ 'ਚ ਕੱਲ੍ਹ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut! ਬਿਜਲੀ ਸਪਲਾਈ ਰਹੇਗੀ ਬੰਦ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।  

ਨੂਰਪੁਰਬੇਦੀ ਵਿਖੇ ਬਿਜਲੀ ਸਪਲਾਈ ਬੰਦ ਰਹੇਗੀ
ਨੂਰਪੁਰਬੇਦੀ (ਸੰਜੀਵ ਭੰਡਾਰੀ)- ਐੱਸ. ਡੀ. ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਉੱਪ ਸੰਚਾਲਨ ਮੰਡਲ ਦਫ਼ਤਰ ਸਿੰਘਪੁਰ (ਨੂਰਪੁਰਬੇਦੀ) ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜਾਣਕਾਰੀ ਦਿੰਦੇ ਪਾਵਰਕਾਮ ਦੇ ਜੇ. ਈ. ਰੋਹਿਤ ਕੁਮਾਰ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਸ਼ਡਿਊਲ ਮੁਰੰਮਤ ਕੀਤੇ ਜਾਣ ਦੇ ਚਲਦਿਆਂ 11 ਕੇ. ਵੀ. ਬੜਵਾ ਫੀਡਰ ਅਧੀਨ ਪੈਂਦੇ ਚੈਹਿੜ ਮਜਾਰਾ, ਬੜਵਾ, ਲਾਲਪੁਰ, ਮੀਰਪੁਰ, ਭਟੋਲੀ, ਸਸਕੌਰ, ਖੇੜੀ, ਲਖਣੋਂ, ਰੋਲੀ, ਝਿੰਜੜੀ, ਮਾਜਰਾ, ਮੂਸਾਪੁਰ, ਬਸੀ, ਚਨੌਲੀ, ਸ਼ਾਹਪੁਰ ਬੇਲਾ, ਕੂੰਭੇਵਾਲ ਅਤੇ ਸੇਖਪੁਰ ਆਦਿ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ 7 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬੰਦ ਰੱਖੀ ਜਾਵੇਗੀ। ਚਲਦੇ ਕੰਮ ਕਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਜਿਸ ਕਰਕੇ ਖ਼ਪਤਕਾਰ ਆਪਣੀ ਜ਼ਰੂਰਤ ਮੁਤਾਬਕ ਬਿਜਲੀ ਦਾ ਬਦਲਵਾਂ ਪ੍ਰਬੰਧ ਕਰਕੇ ਰੱਖਣ।

ਲੁਧਿਆਣਾ ਦੇ ਇਨਾਂ ਇਲਾਕਿਆਂ ’ਚ ਬੰਦ ਰਹੇਗੀ ਬਿਜਲੀ ਸਪਲਾਈ
ਲੁਧਿਆਣਾ (ਖੁਰਾਣਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਫੋਕਲ ਪੁਆਇੰਟ ਡਿਵੀਜ਼ਨ ’ਚ ਤਾਇਨਾਤ ਐਕਸੀਅਨ ਸੰਜੀਵ ਕੁਮਾਰ ਜੌਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 7 ਫਰਵਰੀ ਨੂੰ ਇਲਾਕੇ ਦੇ ਗੁਲਾਬੀ ਬਾਗ ਅਤੇ ਕੰਪਨੀ ਬਾਗ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਚਲਦੇ ਸੁਰੱਖਿਆ ਦੇ ਲਿਹਾਜ ਨਾਲ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਿਜਲੀ ਦੀ ਲਾਈਨ ਬੰਦ ਰਖੀ ਜਾਵੇਗੀ, ਜਿਸ ਕਾਰਨ ਵਿਜੈ ਨਗਰ, ਸਤ ਕਰਤਾਰ ਨਗਰ, ਕੰਪਨੀ ਬਾਗ, ਗੁਲਾਬੀ ਬਾਗ, ਸ਼ੇਰਾ ਕਲੋਨੀ, ਜੀ. ਕੇ.ਕਲੋਨੀ ਬਲਾਕ ਏ. ਬੀ. ਅਤੇ ਸੀ. ਇਲਾਕੇ ’ਚ ਬਿਜਲੀ ਦੀ ਸਪਲਾਈ ਬੰਦ ਰਖੀ ਜਾਵੇਗੀ । ਉਨ੍ਹਾਂ ਦੱਸਿਆ ਇਲਾਕੇ ’ਚ ਬਿਜਲੀ ਦੀ ਸਪਲਾਈ ਵਿਵਸਥਾ ਨੂੰ ਬਿਹਤਰ ਕਰਨ ਲਈ ਇਕ ਹੋਰ ਮਾਮਲੇ ’ਚ ਇਕ ਹੋਰ 66 ਕੇ. ਵੀ. ਇੰਦਰਾ ਪਾਰਕ ਗਰਿੱਡ ਨਾਲ ਸਬੰਧਤ ਸਾਰੇ 11 ਕੇ. ਵੀ. ਫੀਡਰ ਦੀ ਸਪਲਾਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬੰਦ ਰਹੇਗੀ, ਜਿਸ ਦੇ ਕਾਰਨ ਜੀ. ਟੀ. ਬੀ. ਨਗਰ, ਸ੍ਰੀ ਚੰਦ ਕਾਲੋਨੀ, ਗੋਵਿੰਦ ਨਗਰ, ਬੈਰਲ ਭਵਨ, ਜਗਤਾਰ ਮਾਰਕੀਟ, ਜੀਵਨ ਨਗਰ, ਨਿਊ ਗੁਰੂ ਨਾਨਕ ਨਗਰ, ਆਦਰਸ਼ ਨਗਰ, 33 ਫੁੱਟਾ ਰੋਡ, ਰਮਨਦੀਪ ਕਲੋਨੀ, ਗਲੀ ਨੰਬਰ 2, ਸੁੰਦਰ ਨਗਰ ਗਲੀ ਨੰਬਰ 1, 2, 3, ਬੈਂਕ ਕਲੋਨੀ, ਗੁਰੂ ਨਾਨਕ ਨਗਰ, ਹਰਜਾਪ ਨਗਰ, ਅਰਬਨ ਅਸਟੇਟ ਫੇਜ਼ 1, ਅਰਬਨ ਅਸਟੇਟ ਫੇਜ਼ 2, ਇੰਡਸਟਰੀਅਲ ਏਰੀਆ ਫੇਜ਼ 5 ਅਤੇ 6 ਇਲਾਕਿਆਂ ’ਚ ਬਿਜਲੀ ਦੀ ਸਪਲਾਈ ਬੰਦ ਰਹੇਗੀ । ਉਨਾਂ ਨੇ ਇਲਾਕਾ ਨਿਵਾਸੀਆਂ ਤੋਂ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਠੰਡੀਆਂ ਹਵਾਵਾਂ ਦਾ ਦੌਰ ਸ਼ੁਰੂ! ਮੌਸਮ ਦੀ 10 ਫਰਵਰੀ ਤੱਕ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ

ਨਵਾਂਸ਼ਹਿਰ ਵਿਖੇ ਬਿਜਲੀ ਸਪਲਾਈ ਰਹੇਗੀ ਬੰਦ 
ਨਵਾਂਸ਼ਹਿਰ (ਤ੍ਰਿਪਾਠੀ) - ਸਹਾਇਕ ਇੰਜੀਨੀਅਰ, ਸ਼ਹਿਰੀ ਸਬ-ਡਿਵੀਜ਼ਨ, ਨਵਾਂਸ਼ਹਿਰ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ 7 ਫਰਵਰੀ ਸ਼ਨੀਵਾਰ ਨੂੰ 66 ਕੇ. ਵੀ. ਸਬ ਸਟੇਸ਼ਨ ਤੋਂ ਚਲਦੇ 11 ਕੇ. ਵੀ. ਬੇਗਮਪੁਰ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਾਰਨ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਨਾਲ ਬੇਗਮਪੁਰ, ਖਾਰਾ ਕਾਲੋਨੀ, ਰਾਹੋਂ ਰੋਡ, ਕਰਿਆਮ ਰੋਡ, ਕੇ. ਸੀ. ਸਟੇਟ ਆਦਿ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਲੱਕੀ ਓਬਰਾਏ ਕਤਲ ਕਾਂਡ 'ਚ DGP ਦਾ ਵੱਡਾ ਬਿਆਨ! ISI ਨਾਲ ਜੁੜੇ ਤਾਰ

ਜ਼ੀਰਾ ਵਿਖੇ ਬਿਜਲੀ ਬੰਦ ਰਹੇਗੀ
ਜ਼ੀਰਾ (ਅਕਾਲੀਆਂਵਾਲਾ)–ਪਾਵਰਕਾਮ ਉੱਪ-ਮੰਡਲ ਜ਼ੀਰਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸੰਤੋਖ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 7 ਫਰਵਰੀ ਨੂੰ 220 ਕੇ. ਵੀ. ਮਸਤੇ ਵਾਲਾ ਦੀ ਜ਼ਰੂਰੀ ਮੇਨਟੇਨੈਂਸ ਹੋਣ ਕਾਰਨ 66 ਕੇ. ਵੀ. ਜ਼ੀਰਾ ਦੇ ਬਿਜਲੀ ਘਰ ਤੋਂ ਚੱਲਦੇ ਸਾਰੇ ਫੀਡਰਾਂ ਦੀ ਸਪਲਾਈ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਕਾਨੂੰਨ ਵਿਵਸਥਾ ਵਿਗੜੀ! ਲੱਕੀ ਓਬਰਾਏ ਦੇ ਕਤਲ ਦੇ ਕੁਝ ਘੰਟਿਆਂ ਮਗਰੋਂ ਜਲੰਧਰ 'ਚ ਇਕ ਹੋਰ ਵੱਡੀ ਵਾਰਦਾਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News