ਸਪੇਨ ਨੇ ਖੋਲ੍ਹਿਆ ਰਾਹ ਤਾਂ ਇਸ ਦੇਸ਼ ਨੇ ਕਰ''ਤੇ Block ! ਪ੍ਰਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ

Thursday, Feb 12, 2026 - 01:02 PM (IST)

ਸਪੇਨ ਨੇ ਖੋਲ੍ਹਿਆ ਰਾਹ ਤਾਂ ਇਸ ਦੇਸ਼ ਨੇ ਕਰ''ਤੇ Block ! ਪ੍ਰਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਸਪੇਨ ਨੇ ਪ੍ਰਵਾਸੀਆਂ ਲਈ ਪੱਕੇ ਹੋਣ ਦੇ ਰਸਤੇ ਖੋਲ੍ਹ ਦਿੱਤੇ ਹਨ, ਉੱਥੇ ਹੀ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਨੱਥ ਪਾਉਣ ਲਈ ਇੱਕ ਨਵੇਂ ਸਖ਼ਤ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਦੇ ਤਹਿਤ ਇਟਲੀ ਦੇ ਤੱਟਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀ ਜਹਾਜ਼ਾਂ ਖ਼ਿਲਾਫ਼ ਜਲ ਸੈਨਾ ਦੀ ਨਾਕਾਬੰਦੀ (Naval Blockades) ਲਗਾਉਣ ਦਾ ਪ੍ਰਬੰਧ ਕੀਤਾ ਗਿਆ ਹੈ।

ਬੁੱਧਵਾਰ ਦੁਪਹਿਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਇਸ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ, ਜਿਸ 'ਤੇ ਹੁਣ ਸੰਸਦ ਦੇ ਦੋਵਾਂ ਸਦਨਾਂ ਵਿੱਚ ਚਰਚਾ ਹੋਵੇਗੀ। ਨਿਯਮਾਂ ਅਨੁਸਾਰ ਹੁਣ ਜੇਕਰ ਕੋਈ ਪ੍ਰਵਾਸੀ ਜਹਾਜ਼ ਇਟਲੀ ਦੀ ਸੁਰੱਖਿਆ ਜਾਂ ਲੋਕਾਂ ਲਈ ਖ਼ਤਰਾ ਪੈਦਾ ਕਰਦਾ ਹੈ, ਜਿਵੇਂ ਕਿ ਅੱਤਵਾਦੀ ਘੁਸਪੈਠ ਦਾ ਜੋਖਮ, ਤਾਂ ਅਧਿਕਾਰੀ ਉਸ ਦੇ ਇਟਲੀ ਦੇ ਜਲ ਖੇਤਰ ਵਿੱਚ ਦਾਖਲੇ 'ਤੇ 30 ਦਿਨਾਂ ਦੀ ਪਾਬੰਦੀ ਲਗਾ ਸਕਦੇ ਹਨ। ਜ਼ਿਕਰਯੋਗ ਹੈ ਕਿ ਯੂਰਪ 'ਚ ਦਾਖਲ ਹੋਣ ਲਈ ਕਈ ਪ੍ਰਵਾਸੀ ਕਿਸ਼ਤੀਆਂ ਰਾਹੀਂ ਇਟਲੀ ਪਹੁੰਚਦੇ ਹਨ, ਜਿਸ ਕਾਰਨ ਦੇਸ਼ 'ਚ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

ਇਹ ਵੀ ਪੜ੍ਹੋ- 'ਠਾਣੇਦਾਰ ਸਾਬ੍ਹ' ਟੱਲੀ ਹੋ ਕਰ ਗਏ ਵੱਡਾ ਕਾਂਡ ! ਗੱਡੀ ਥੱਲੇ ਦੇ ਕੇ ਮਾਰ'ਤੀ ਮਾਪਿਆਂ ਦੀ ਕਮਾਊ ਧੀ

ਵਿਸ਼ੇਸ਼ ਹਾਲਤਾਂ ਵਿੱਚ ਇਸ ਨਾਕਾਬੰਦੀ ਦੀ ਮਿਆਦ ਨੂੰ ਵਧਾ ਕੇ ਵੱਧ ਤੋਂ ਵੱਧ 6 ਮਹੀਨਿਆਂ ਤੱਕ ਕੀਤਾ ਜਾ ਸਕਦਾ ਹੈ। ਨਵੇਂ ਬਿੱਲ ਵਿੱਚ ਸਰਹੱਦਾਂ 'ਤੇ ਸਖ਼ਤ ਨਿਗਰਾਨੀ ਅਤੇ ਯੂਰਪੀਅਨ ਏਜੰਸੀਆਂ ਨਾਲ ਸਹਿਯੋਗ ਵਧਾਉਣ ਦੇ ਪ੍ਰਬੰਧ ਵੀ ਸ਼ਾਮਲ ਕੀਤੇ ਗਏ ਹਨ। ਇਹ ਕਦਮ ਯੂਰਪੀਅਨ ਯੂਨੀਅਨ ਦੇ ਪ੍ਰਵਾਸ ਅਤੇ ਸ਼ਰਨ ਸਬੰਧੀ ਨਵੇਂ ਸਮਝੌਤੇ ਨੂੰ ਮਨਜ਼ੂਰੀ ਮਿਲਣ ਤੋਂ ਤੁਰੰਤ ਬਾਅਦ ਚੁੱਕਿਆ ਗਿਆ ਹੈ, ਜਿਸ ਨਾਲ ਇਟਲੀ ਦੇ ਅਧਿਕਾਰੀਆਂ ਨੂੰ ਆਪਣੇ ਜਲ ਖੇਤਰ ਦੀ ਸੁਰੱਖਿਆ ਲਈ ਵਧੇਰੇ ਸ਼ਕਤੀਆਂ ਮਿਲਣਗੀਆਂ।

ਇਹ ਵੀ ਪੜ੍ਹੋ- Takeoff ਕਰਦਿਆਂ ਹੀ ਹੋ ਗਿਆ Crash ! ਸਮੁੰਦਰ ਕੰਢੇ ਜਾ ਡਿੱਗਾ ਸਵਾਰੀਆਂ ਨਾਲ ਭਰਿਆ ਜਹਾਜ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News