Room ''ਚੋਂ ਆ ਰਹੀ ਸੀ ਬਦਬੂ, ਸੈਲਾਨੀਆਂ ਦੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਪੁਲਸ ਵੀ ਰਹਿ ਗਈ ਹੈਰਾਨ

Friday, Feb 06, 2026 - 03:13 PM (IST)

Room ''ਚੋਂ ਆ ਰਹੀ ਸੀ ਬਦਬੂ, ਸੈਲਾਨੀਆਂ ਦੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਪੁਲਸ ਵੀ ਰਹਿ ਗਈ ਹੈਰਾਨ

ਰਾਜਗੀਰ- ਬਿਹਾਰ 'ਚ ਨਾਲੰਦਾ ਜ਼ਿਲ੍ਹੇ ਦੇ ਰਾਜਗੀਰ ਥਾਣਾ ਖੇਤਰ ਸਥਿਤ ਇਕ ਧਰਮਸ਼ਾਲਾ 'ਚ ਚਾਰ ਸੈਲਾਨੀਆਂ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਰਾਜਗੀਰ ਨੇ ਪੁਲਸ ਡਿਪਟੀ ਸੁਪਰਡੈਂਟ ਸੁਨੀਲ ਕੁਮਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦਿਗੰਬਰ ਜੈਨ ਧਰਮਸ਼ਾਲਾ 'ਚ ਰੁਕੇ ਹੋਏ ਚਾਰ ਸੈਲਾਨੀਆਂ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਧਰਮਸ਼ਾਲਾ ਦੇ ਪ੍ਰਬੰਧਕ ਨੇ ਇਕ ਕਮਰੇ ਤੋਂ ਬੱਦਬੂ ਆਉਣ 'ਤੇ ਇਸ ਗੱਲ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਸੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਚਾਰ ਸੈਲਾਨੀ ਫਾਹੇ ਨਾਲ ਲਟਕੇ ਮਿਲੇ।

ਸੈਲਾਨੀਆਂ ਕੋਲੋਂ ਮੋਬਾਈਲ ਫੋਨ ਜ਼ਬਤ ਕੀਤਾ ਗਿਆ ਹੈ। ਮੋਬਾਈਲ ਨੰਬਰ ਬੈਂਗਲੁਰੂ ਦਾ ਹੈ। ਜੈਨ ਧਰਮਸ਼ਾਲਾ ਦੇ ਰਜਿਸਟਰੇਸ਼ਨ ਰਜਿਸਟਰ ਅਤੇ ਮੋਬਾਈਲ ਨੂੰ ਜ਼ਬਤ ਕਰ ਲਿਆ ਗਿਆ ਹੈ। ਪੁਲਸ ਡਿਪਟੀ ਸੁਪਰਡੈਂਟ ਨੇ ਦੱਸਿਆ ਕਿ ਸ਼ੱਕ ਹੈ ਕਿ ਸੈਲਾਨੀਆਂ ਨੇ 2 ਦਿਨ ਪਹਿਲਾਂ ਹੀ ਖੁਦਕੁਸ਼ਈ ਕਰ ਲਈ ਸੀ। ਵਿਧੀ ਵਿਗਿਆਨ ਪ੍ਰਯੋਗਸ਼ਾਲਾ (ਐੱਫਐੱਸਐੱਲ) ਦੀ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News