WhatsApp ’ਤੇ ਕੇਂਦਰ ਸਖ਼ਤ, ਕਿਹਾ- 7 ਦਿਨਾਂ ’ਚ ਵਾਪਸ ਲਓ ਪ੍ਰਾਈਵੇਸੀ ਪਾਲਿਸੀ, ਨਹੀਂ ਤਾਂ ਹੋਵੇਗੀ ਕਾਰਵਾਈ

05/19/2021 4:38:21 PM

ਗੈਜੇਟ ਡੈਸਕ– ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ (ਆਈ.ਟੀ.) ਨੇ ਵਟਸਐਪ ਨੂੰ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਵਾਪਸ ਲੈਣ ਦਾ ਹੁਕਮ ਦਿੱਤਾ ਹੈ। ਸੂਤਰਾਂ ਮੁਤਾਬਕ, ਆਈ.ਟੀ. ਮੰਤਰਾਲਾ ਦਾ ਮੰਨਣਾ ਹੈ ਕਿ ਵਟਸਐਪ ਨਵੀਂ ਨਿਤੀ ’ਚ ਬਦਲਾਅ ਪ੍ਰਾਈਵੇਸੀ ਅਤੇ ਡਾਟਾ ਸੁਰੱਖਿਆ ਦੇ ਮੁੱਲਾਂ ਨੂੰ ਕਮਜ਼ੋਰ ਕਰਦੇ ਹਨ ਅਤੇ ਭਾਰਤੀ ਨਾਗਰਿਕਾਂ ਦੇ ਅਧਿਕਾਰਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਨੋਟਿਸ ਦਾ ਜਵਾਬ ਦੇਣ ਲਈ ਵਟਸਐਪ ਨੂੰ 7 ਦਿਨਾਂ ਦਾ ਸਮਾਂ ਦਿੱਤਾ ਹੈ ਅਤੇ ਜੇਕਰ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ ਤਾਂ ਕਾਨੂੰਨ ਮੁਤਾਬਕ, ਜ਼ਰੂਰੀ ਕਦਮ ਚੁੱਕੇ ਜਾਣਗੇ। 

ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ

ਖ਼ਬਰ ਮੁਤਾਬਕ, ਸੂਤਰਾਂ ਨੇ ਕਿਹਾ ਕਿ 18 ਮਈ ਨੂੰ ਵਟਸਐਪ ਨੂੰ ਭੇਜੇ ਗਏ ਇਕ ਨੋਟਿਸ ’ਚ ਮੰਤਰਾਲਾ ਨੇ ਇਕ ਵਾਰ ਫਿਰ ਮੈਸੇਜਿੰਗ ਐਪ ਨੂੰ ਆਪਣੀ ਪ੍ਰਾਈਵੇਸੀ ਪਾਲਿਸੀ 2021 ਨੂੰ ਵਾਪਸ ਲੈਣ ਲਈ ਕਿਹਾ ਹੈ। ਮੰਤਰਾਲਾ ਨੇ ਆਪਣੇ ਨੋਟਿਸ ’ਚ ਦੱਸਿਆ ਕਿ ਕਿਸੇ ਤਰ੍ਹਾਂ ਵਟਸਐਪ ਦੀ ਨਵੀਂ ਨਿਤੀ ’ਚ ਮੌਜੂਦ ਭਾਰਤੀ ਕਾਨੂੰਨਾਂ ਅਤੇ ਨਿਯਮਾਂ ਦੀਆਂ ਕਈ ਧਾਰਾਵਾਂ ਦਾ ਉਲੰਘਣ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਲਈ ਸਰਕਾਰ ਭਾਰਤੀ ਕਾਨੂੰਨ ਤਹਿਤ ਉਪਲੱਬਧ ਵੱਖ-ਵੱਖ ਬਦਲਾਂ ’ਤੇ ਵਿਚਾਰ ਕਰੇਗੀ। ਮੰਤਰਾਲਾ ਨੇ ਵਟਸਐਪ ਦੁਆਰਾ ਯੂਰਪ ’ਚ ਯੂਜ਼ਰਸ ਦੀ ਤੁਲਨਾ ’ਚ ਭਾਰਤੀ ਯੂਜ਼ਰਸ ਨਾਲ ‘ਭੇਦਭਾਵਪੂਰਨ ਵਿਵਹਾਰ’ ਦੇ ਮੁੱਦੇ ਨੂੰ ਵੀ ਦ੍ਰਿੜਤਾ ਨਾਲ ਚੁੱਕਿਆ ਹੈ। 

ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ

ਸੂਤਰਾਂ ਨੇ ਦੱਸਿਆ ਕਿ ਮੰਤਰਾਲਾ ਨੇ ਦਿੱਲੀ ਹਾਈ ਕੋਰਟ ’ਚ ਵੀ ਇਹੀ ਰਵੱਈਆ ਅਪਣਾਇਆ ਹੈ, ਜਿਥੇ ਇਹ ਮਾਮਲਾ ਵਿਚਾਰਅਧੀਰ ਹੈ। ਦੱਸ ਦੇਈਏ ਕਿ ਵਟਸਐਪ ਨੇ ਆਪਣੇ ਯੂਜ਼ਰਸ ਲਈ ਪ੍ਰਾਈਵੇਸੀ ਪਾਲਿਸੀ ’ਚ ਕੀਤੇ ਗਏ ਬਦਲਾਅ ਲਾਗੂ ਕਰਨ ਲਈ 15 ਮਈ ਦੀ ਮਿਆਦ ਤੈਅ ਕੀਤੀ ਸੀ ਪਰ ਬਾਅਦ ’ਚ ਇਹ ਮਿਆਦ ਰੱਦ ਕਰ ਦਿੱਤੀ ਗਈ। ਕੰਪਨੀ ਨੇ ਇਹ ਵੀ ਕਿਹਾ ਸੀ ਕਿ ਨਵੀਆਂ ਸ਼ਰਤਾਂ ਨੂੰ ਨਾ ਮੰਨਣ ’ਤੇ ਕਿਸੇ ਵੀ ਯੂਜ਼ਰ ਦਾ ਖਾਤਾ ਬੰਦ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਕੰਪਨੀ ਨੇ ਆਪਣੇ ਨਵੇਂ ਫੈਸਲੇ ’ਚ ਕਿਹਾ ਕਿ ਨਵੀਆਂ ਸ਼ਰਤਾਂ ਨਾ ਮੰਨਣ ਵਾਲੇ ਯੂਜ਼ਰ ਐਪ ’ਤੇ ਆਉਣ ਵਾਲੀ ਆਡੀਓ ਅਤੇ ਵੀਡੀਓ ਕਾਲ ਵਰਗੀ ਸੁਵਿਧਾ ਦਾ ਫਾਇਦਾ ਨਹੀਂ ਚੁੱਕ ਸਕਣਗੇ। 

ਇਹ ਵੀ ਪੜ੍ਹੋ– ਗਾਹਕ ਨੇ Amazon ਤੋਂ ਆਰਡਰ ਕੀਤਾ ਮਾਊਥ ਵਾਸ਼, ਘਰ ਪੁੱਜਾ 13000 ਰੁਪਏ ਦਾ ਸਮਾਰਟਫੋਨ


Rakesh

Content Editor

Related News