WhatsApp ਯੂਜ਼ਰਜ਼ ਜ਼ਰੂਰ ਪੜ੍ਹਨ ਇਹ ਖ਼ਬਰ, ਕੰਪਨੀ ਵੱਲੋਂ 26 ਲੱਖ ਭਾਰਤੀਆਂ ਦੇ ਅਕਾਊਂਟਸ ਖ਼ਿਲਾਫ਼ ਸਖ਼ਤ ਐਕਸ਼ਨ
Wednesday, Nov 02, 2022 - 03:30 PM (IST)
ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਸਤੰਬਰ ਮਹੀਨੇ ’ਚ ਲੱਖਾਂ ਅਕਾਊਂਟ ਭਾਰਤ ’ਚ ਬੈਨ ਕਰ ਦਿੱਤੇ ਹਨ। ਪਲੇਟਫਾਰਮ ’ਤੇ ਸਤੰਬਰ ਮਹੀਨੇ ’ਚ 26.85 ਲੱਖ ਅਕਾਊਂਟਸ ਨੂੰ ਬੈਨ ਕੀਤਾ ਗਿਆ ਹੈ। ਕੰਪਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਟਸਐਪ ਨੇ ਦੱਸਿਆ ਕਿ ਬੈਨ ਕੀਤੇ ਗਏ ਅਕਾਊਂਟਸ ’ਚ ਲਗਭਗ 8.72 ਅਕਾਊਂਟਸ ਯੂਜ਼ਰਜ਼ ਵੱਲੋਂ ਰਿਪੋਰਟ ਕਰਨ ਤੋਂ ਪਹਿਲਾਂ ਹੀ ਬੈਨ ਕੀਤੇ ਗਏ ਸਨ।
ਅਗਸਤ ਦੇ ਮੁਕਾਬਲੇ ਸਤੰਬਰ ’ਚ ਬੈਨ ਕੀਤੇ ਗਏ ਅਕਾਊਂਟਸ ਦੀ ਗਿਣਤੀ 15 ਫੀਸਦੀ ਜ਼ਿਆਦਾ ਹੈ। ਅਗਸਤ ’ਚ ਵਟਸਐਪ ਨੇ 23.28 ਲੱਖ ਅਕਾਊੰਟਸ ਨੂੰ ਬੈਨ ਕੀਤਾ ਸੀ। ਵਟਸਐਪ ਹਰ ਮਹੀਨੇ ਆਪਣੇ ਪਲੇਟਫਾਰਮ ’ਤੇ ਸ਼ੱਕੀ ਅਕਾਊਂਟਸ ਨੂੰ ਬੈਨ ਕਰਦਾ ਹੈ।
ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰ ਡਿਲੀਟ
ਵਟਸਐਪ ਨੇ ਦਿੱਤੀ ਬੈਨ ਅਕਾਊਂਟ ਦੀ ਡਿਟੇਲ
ਇਸਦੀ ਜਾਣਕਾਰੀ ਕੰਪਨੀ ਵੱਲੋਂ ਜਾਰੀ ‘ਯੂਜ਼ਰ ਸੇਫਟੀ ਰਿਪੋਰਟ’ ਜਿੱਤੀ ਜਾਂਦੀ ਹੈ। ਕੰਪਨੀ ਵੱਲੋਂ ਜਾਰੀ ਰਿਪੋਰਟ ਮੁਤਾਬਕ, ‘1 ਸਤੰਬਰ 2022 ਤੋਂ 30 ਸਤੰਬਰ 2022 ਵਿਚਕਾਰ 26.85 ਲੱਖ ਅਕਾਊਂਟਸ ਨੂੰ ਵਟਸਐਪ ’ਤੇ ਬੈਨ ਕੀਤਾ ਗਿਆ ਹੈ। ਇਨ੍ਹਾਂ ’ਚੋਂ 8.72 ਲੱਖ ਅਕਾਊਂਟਸ ਨੂੰ ਕਿਸੇ ਯੂਜ਼ਰ ਦੇ ਰਿਪੋਰਟ ਕਰਨ ਤੋਂ ਪਹਿਲਾਂ ਹੀ ਬੈਨ ਕੀਤਾ ਗਿਆ ਹੈ। ਭਾਰਤੀ ਅਕਾਊਂਟਸ ਦੀ ਪਛਾਣ +91 ਫੋਨ ਨੰਬਰ ਤੋਂ ਹੁੰਦੀ ਹੈ।’
ਸਤੰਬਰ ਮਹੀਨੇ ’ਚ 496 ਯੂਜ਼ਰਜ਼ ਨੇ ਅਕਾਊਂਟ ਬੈਨ ਲਈ ਰਿਪੋਰਟ ਕੀਤਾ ਸੀ। ਕੁੱਲ ਰਿਪੋਰਟਾਂ ਦੀ ਗਿਣਤੀ 666 ਹੈ। ਪਿਛਲੇ ਸਾਲ ਜਾਰੀ ਹੋਏ ਆਈ.ਟੀ. ਨਿਯਮਾਂ ਤੋਂ ਬਾਅਦ ਵਟਸਐਪ ਹਰ ਮਹੀਨੇ ਵੱਡੀ ਗਿਣਤੀ ’ਚ ਸ਼ੱਕੀ ਅਕਾਊਂਟਸ ਨੂੰ ਬੰਦ ਕਰਦਾ ਹੈ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 16 ਖ਼ਤਰਨਾਕ Apps, ਫੋਨ ਦੀ ਬੈਟਰੀ ਤੇ ਡਾਟਾ ਕਰ ਰਹੇ ਸਨ ਖ਼ਤਮ