WhatsApp ਨੇ 22 ਲੱਖ ਤੋਂ ਵੱਧ ਭਾਰਤੀ ਖਾਤਿਆਂ ’ਤੇ ਲਗਾਈ ਪਾਬੰਦੀ, ਜਾਣੋ ਕੀ ਹੈ ਵਜ੍ਹਾ

Wednesday, Aug 03, 2022 - 11:13 AM (IST)

WhatsApp ਨੇ 22 ਲੱਖ ਤੋਂ ਵੱਧ ਭਾਰਤੀ ਖਾਤਿਆਂ ’ਤੇ ਲਗਾਈ ਪਾਬੰਦੀ, ਜਾਣੋ ਕੀ ਹੈ ਵਜ੍ਹਾ

ਨਵੀਂ ਦਿੱਲੀ– ਵਟਸਐਪ ਨੇ ਜੂਨ 2022 ਦੌਰਾਨ 22 ਲੱਖ ਤੋਂ ਵੱਧ ਭਾਰਤੀਆਂ ਦੇ ਖਾਤਿਆਂ ’ਤੇ ਪਾਬੰਦੀ ਲਗਾਈ ਹੈ। ਮੇਟਾ ਦੀ ਮਲਕੀਅਤ ਵਾਲੇ ਸੰਦੇਸ਼ ਮੰਚ ਨੇ ਯੂਜ਼ਰਸ ਤੋਂ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ’ਤੇ ਅਤੇ ਉਲੰਘਣਾਵਾਂ ਦਾ ਪਤਾ ਲਗਾਉਣ ਲਈ ਆਪਣੇ ਖੁਦ ਦੇ ਸਿਸਟਮ ਦੇ ਮਾਧਿਅਮ ਰਾਹੀਂ ਇਹ ਕਾਰਵਾਈ ਕੀਤੀ ਹੈ। ਕੰਪਨੀ ਨੇ ਇਸ ਤੋਂ ਪਹਿਲਾਂ ਮਈ ’ਚ 19 ਲੱਖ, ਅਪ੍ਰੈਲ ’ਚ 16 ਲੱਖ ਅਤੇ ਮਾਰਚ ’ਚ 18.05 ਲੱਖ ਖਾਤਿਆਂ ’ਤੇ ਪਾਬੰਦੀ ਲਗਾਈ ਸੀ।

ਇਹ ਵੀ ਪੜ੍ਹੋ– WhatsApp ’ਤੇ ਮਿਲਣ ਵਾਲੇ ਹਨ ਇਹ ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਤਰੀਕਾ

ਪਿਛਲੇ ਸਾਲ ਲਾਗੂ ਹੋਏ ਨਵੇਂ ਸੂਚਨਾ ਤਕਨਾਲੋਜੀ ਨਿਯਮਾਂ ਦੇ ਤਹਿਤ ਵੱਡੇ ਡਿਜੀਟਲ ਮੰਚ (50 ਲੱਖ ਤੋਂ ਵੱਧ ਯੂਜ਼ਰਸ ਵਾਲੇ) ਨੂੰ ਹਰ ਮਹੀਨੇ ਪਾਲਣਾ ਰਿਪੋਰਟ ਪ੍ਰਕਾਸ਼ਿਤ ਕਰਨਾ, ਪ੍ਰਾਪਤ ਸ਼ਿਕਾਇਤਾਂ ਅਤੇ ਕੀਤੀ ਗਈ ਕਾਰਵਾਈ ਦੇ ਵੇਰਵੇ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਵਟਸਐਪ ਦੇ ਬੁਲਾਰੇ ਨੇ ਤਾਜ਼ਾ ਮਾਸਿਕ ਰਿਪੋਰਟ ’ਚ ਕਿਹਾ ਕਿ ਕੰਪਨੀ ਨੇ ਜੂਨ ਮਹੀਨੇ ਦੌਰਾਨ 22 ਲੱਖ ਖਾਤਿਆਂ ਨੂੰ ਬੰਦ ਕੀਤਾ।

ਇਹ ਵੀ ਪੜ੍ਹੋ– ਐਂਡਰਾਇਡ ਫੋਨ ਲਈ ਬੇਹੱਦ ਖ਼ਤਰਨਾਕ ਹਨ ਇਹ 17 Apps, ਫੋਨ ’ਚੋਂ ਤੁਰੰਤ ਕਰੋ ਡਿਲੀਟ

ਵਟਸਐਪ ਦੇ ਬੁਲਾਰੇ ਮੁਤਾਬਕ, ‘ਵਟਸਐਪ ਅਸ਼ਲੀਲਤਾ ਦੇ ਸਖ਼ਤ ਖਿਲਾਫ ਹੈ। ਅਸੀਂ ਯੂਜ਼ਰਸ ਅਤੇ ਉਸਦੇ ਡਾਟਾ ਦੀ ਸੁਰੱਖਿਆ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ, ਆਰਟ ਤਕਨਾਲੋਜੀ, ਡਾਟਾ ਸਾਇੰਟਿਸਟ ਅਤੇ ਐਕਸਪਰਟ ’ਤੇ ਲਗਾਤਾਰ ਕੰਮ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਪਲੇਟਫਾਰਮ ’ਤੇ ਯੂਜ਼ਰਸ ਸੁਰੱਖਿਅਤ ਮਹਿਸੂਸ ਕਰਨ।’

ਇਹ ਵੀ ਪੜ੍ਹੋ– BGMI ਦੇ ਪਲੇਅਰਾਂ ਨੂੰ ਵੱਡਾ ਝਟਕਾ, ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ਤੋਂ ਗਾਇਬ ਹੋਈ ਗੇਮ

ਟਵਿਟਰ ਨੇ ਵੀ ਬੰਦ ਕੀਤੇ ਸਨ 1 ਹਜ਼ਾਰ ਤੋਂ ਵਧ ਲਿੰਕ

ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ਵੀ ਇਸ ਸਾਲ ਜੂਨ ਤਕ ਆਈ.ਟੀ. ਮੰਤਰਾਲਾ ਦੇ ਨਿਰਦੇਸ਼ਾਂ ’ਤੇ 1,122 ਯੂ.ਆਰ.ਐੱਲ. ਨੂੰ ਬਲਾਕ ਕੀਤਾ ਸੀ। ਇਹ ਕਾਰਵਾਈ ਕਿਸੇ ਸੋਸ਼ਲ ਮੀਡੀਆ ਦੀ ਸਾਈਟ ਨੂੰ ਸਾਰਿਆਂ ਲਈ ਸੁਰੱਖਿਅਤ ਅਤੇ ਜਵਾਬਦੇਹ ਯਕੀਨੀ ਕਰਨ ਦੇ ਉਦੇਸ਼ ਨਾਲ ਆਈ.ਡੀ. ਐਕਟ 2000 ਦੀ ਧਾਰਾ 69 ਏ ਤਹਿਤ ਹੋਈ ਸੀ। ਦੱਸ ਦੇਈਏ ਕਿ ਸਾਲ 2018 ’ਚ ਟਵਿਟਰ ਨੇ 225, 2019 ’ਚ 1,041 ਅਤੇ 2021 ’ਚ 2,851 ਯੂ.ਆਰ.ਐੱਲ. ਨੂੰ ਬਲਾਕ ਕੀਤਾ ਸੀ। 

ਇਹ ਵੀ ਪੜ੍ਹੋ– ਭਾਰਤ ’ਚ ਮੁੜ ਲਾਂਚ ਹੋਇਆ Google Street View, ਇਨ੍ਹਾਂ 10 ਸ਼ਹਿਰਾਂ ’ਚ ਮਿਲੇਗੀ ਸੁਵਿਧਾ


author

Rakesh

Content Editor

Related News