WEF ਦੀ ਨੌਜਵਾਨ ਗਲੋਬਲ ‘ਨੇਤਾਵਾਂ’ ਦੀ ਸੂਚੀ ’ਚ ‘ਆਪ’ ਦੇ ਨੇਤਾ ਰਾਘਵ ਚੱਢਾ ਵੀ ਸ਼ਾਮਲ

Thursday, Apr 21, 2022 - 02:17 PM (IST)

ਨਵੀਂ ਦਿੱਲੀ/ਜਿਨੇਵਾ– ਵਰਲਡ ਇਕਾਨਮਿਕ ਫੋਰਮ (ਡਬਲਯੂ. ਈ. ਐੱਫ.) ਨੇ 2022 ਦੀ ਨੌਜਵਾਨ ਗਲੋਬਲ ਨੇਤਾਵਾਂ ਦੀ ਸੂਚੀ ’ਚ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ, ਏਡਲਵਾਇਸ ਮਿਊਚੁਅਲ ਫੰਡ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਾਧਿਕਾ ਗੁਪਤਾ ਅਤੇ ਯੂਕ੍ਰੇਨ ਦੇ ਉਪ-ਪ੍ਰਧਾਨ ਮੰਤਰੀ ਮਿਖਾਇਲੋ ਫੇਡੋਰੋਵ ਨੂੰ ਸ਼ਾਮਲ ਕੀਤਾ ਹੈ। ਇਸ ਸੂਚੀ ’ਚ ਪ੍ਰੋਫੈਸਰ ਯੋਇਚੀ ਓਚਿਆਈ, ਸੰਗੀਤਕਾਰ ਵਿਸਮ ਜੌਬਰਾਨ, ਸਿਹਤ ਵਕੀਲ ਜੇਸਿਕਾ ਬੇਕਰਮੈਨ ਅਤੇ ਐੱਨ. ਜੀ. ਓ. ਸੰਸਥਾਪਕ ਜੋਆ ਲਿਟਵਿਨ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਜਹਾਂਗੀਰਪੁਰੀ ’ਚ ਕਾਰਵਾਈ ’ਤੇ ਭੜਕੇ ਰਾਘਵ ਚੱਢਾ, ਬੋਲੇ- ਦੰਗੇ ਰੋਕਣੇ ਹਨ ਤਾਂ ਅਮਿਤ ਸ਼ਾਹ ਦੇ ਘਰ ’ਤੇ ਚਲੇ ਬੁਲਡੋਜ਼ਰ

 ਪੰਜਾਬ ’ਚ ਆਮ ਆਦਮੀ ਪਾਰਟੀ ਦੀ ਜਬਰਦਸਤ ਜਿੱਤ ਤੋਂ ਬਾਅਦ ਹਾਲ ਹੀ ’ਚ ਰਾਜ ਸਭਾ ਲਈ ਚੁਣੇ ਗਏ ਚੱਢਾ ਇਸ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਦੇ ਮੈਂਬਰ ਸਨ। ਡਬਲਯੂ. ਈ. ਐੱਫ. ਦੀ ਸੂਚੀ ’ਚ ਐਥਲੀਟ ਮਾਨਸੀ ਜੋਸ਼ੀ , ਇਨੋਵ8 ਕੋਵਰਕਿੰਗ ਦੇ ਸੰਸਥਾਪਕ ਰਿਤੇਸ਼ ਮਲਿਕ, ਭਾਰਤਪੇ ਦੇ ਸੀ. ਈ. ਓ. ਸੁਹੈਲ ਸਮੀਰ, ਸ਼ੂਗਰ ਕਾਸਮੇਟਿਕਸ ਦੀ ਸੀ. ਈ. ਓ. ਵਿਨੀਤਾ ਸਿੰਘ ਅਤੇ ਗਲੋਬਲ ਹਿਮਾਲਿਅਨ ਐਕਸਪੈਡਿਸ਼ਨ ਦੇ ਸੀ. ਈ. ਓ. ਜੈਦੀਪ ਬਾਂਸਲ ਵੀ ਸ਼ਾਮਲ ਹਨ। ਇਸ ਸੂਚੀ ’ਚ 40 ਸਾਲ ਤੋਂ ਘੱਟ ਉਮਰ ਦੇ 109 ਲੋਕਾਂ ਨੂੰ ਸ਼ਾਮਲ ਕੀਤਾ ਗਿਆ।

ਇਹ ਵੀ ਪੜ੍ਹੋ: ਦਿੱਲੀ: ਜਹਾਂਗੀਰਪੁਰੀ ’ਚ ਹਿੰਸਾ ਵਾਲੀ ਥਾਂ ’ਤੇ ਚਲੇ ਬੁਲਡੋਜ਼ਰ, SC ਨੇ ਕਾਰਵਾਈ ’ਤੇ ਲਾਈ ਰੋਕ


Rakesh

Content Editor

Related News