ਗੋਆ ਦੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਵੈੱਬਸਾਈਟ ਹੈਕ
Thursday, May 15, 2025 - 05:47 PM (IST)

ਪਣਜੀ (ਭਾਸ਼ਾ) - ਗੋਆ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਵੈੱਬਸਾਈਟ ਨੂੰ ਵੀਰਵਾਰ ਨੂੰ ਹੈਕ ਕਰ ਲਿਆ ਗਿਆ ਅਤੇ ਮੁੱਖ ਪੰਨੇ ਦੀ ਸਮੱਗਰੀ ਨੂੰ ਹਟਾ ਕੇ ਉਸ ਦੇ ਉਪਰ ਇਕ ਜੂਆ ਘਰ (ਕੈਸੀਨੋ) ਦਾ ਇਸ਼ਤਿਹਾਰ ਲਾ ਦਿੱਤਾ ਗਿਆ ਹੈ। ਸੂਬੇ ਦੇ ਮੰਤਰੀ ਵਿਸ਼ਵਜੀਤ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਸੂਬੇ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਵਿਸ਼ਵਜੀਤ ਰਾਣੇ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਇਸ ਘਟਨਾ ਤੋਂ ਦੁਖੀ ਹਨ ਅਤੇ ਇਸ ਸੰਬੰਧੀ ਐੱਫ. ਆਈ. ਆਰ. ਦਰਜ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁੜ ਲਾਜ਼ਮੀ ਹੋਇਆ ਮਾਸਕ, ਹੋ ਜਾਓ ਸਾਵਧਾਨ, ਜਾਰੀ ਹੋਈ ਚਿਤਾਵਨੀ
ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਇਸ ਮਾਮਲੇ ਨੂੰ ਸੰਬੰਧਤ ਅਧਿਕਾਰੀਆਂ ਦੇ ਸਾਹਮਣੇ ਉਠਾਇਆ ਹੈ। ਰਾਣੇ ਨੇ ਕਿਹਾ ਕਿ ਉਦੋਂ ਤੱਕ ਵੈੱਬਸਾਈਟ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਖ਼ਿਲਾਫ਼ ਐੱਫ. ਆਰ. ਆਈ. ਵੀ ਦਰਜ ਕੀਤੀ ਜਾ ਰਹੀ ਹੈ। ਮੈਂ ਯਕੀਨੀ ਬਣਾਵਾਂਗਾ ਕਿ ਸਖ਼ਤ ਜਵਾਬਦੇਹੀ ਬਣੀ ਰਹੇ। ਮੈਂ ਗੋਆ ਦੇ ਲੋਕਾਂ ਨੂੰ ਆਸਵੰਦ ਕਰਦਾ ਹਾਂ ਕਿ ਮਹਿਲਾ ਅਤੇ ਬਾਲ ਵਿਕਾਸ ਵੈੱਬਸਾਈਟ ਕੋਲ ਪਾਸ ਜਾਇਜ਼ ਵੈੱਬ ਸੁਰੱਖਿਆ ਆਡਿਟ ਪ੍ਰਮਾਣ-ਪੱਤਰ ਹਨ। ਉਹਨਾਂ ਕਿਹਾ ਕਿ ਸਾਡੀ ਟੀਮ ਸਾਡੇ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : Rain Alert: ਹਿਮਾਚਲ ਦੇ ਇਨ੍ਹਾਂ ਇਲਾਕਿਆਂ 'ਚ 4 ਦਿਨ ਲਗਾਤਾਰ ਪਵੇਗਾ ਮੀਂਹ, ਅਲਰਟ ਜਾਰੀ
ਮੰਤਰੀ ਨੇ ਕਿਹਾ ਕਿ ਇਹ ਘਟਨਾ ਇਕ ਸੂਚੀਬੱਧ ਸਰਕਾਰੀ ਵੈੱਬਸਾਈਟ ਦੇ ਸਰਵਰ ਵਿਚ ਹੋਈ ਉਲੰਘਣਾ ਕਾਰਨ ਵਾਪਰੀ ਹੈ। ਰਾਣੇ ਨੇ ਕਿਹਾ ਕਿ ਇਹ ਧਿਆਨ ਰੱਖਣਾ ਮਹੱਤਵਪੂਰਨ ਹੈ ਕਿ ਇਸ ਉਲੰਘਣਾ ਨਾਲ 62 ਸਰਕਾਰੀ ਵੈੱਬਸਾਈਟਾਂ ਪ੍ਰਭਾਵਿਤ ਹੋਈਆਂ ਪਰ ਫਿਰ ਵੀ ਸਿਰਫ਼ ਮਹਿਲਾ ਅਤੇ ਬਾਲ ਵਿਕਾਸ ਸਾਈਟ ਨੂੰ ਹੀ ਚੋਣਵੇਂ ਰੂਪ ਵਿਚ ਉਜਾਗਰ ਕੀਤਾ ਗਿਆ ਹੈ। ਇਸ ਨਾਲ ਨਾ ਸਿਰਫ਼ ਪੂਰੀ ਤਸਵੀਰ ਵਿਗੜਦੀ ਹੈ, ਸਗੋਂ ਸਾਰੇ ਪਲੇਟਫਾਰਮਾਂ 'ਤੇ ਵੀ ਸਾਈਬਰ ਸੁਰੱਖਿਆ ਦੇ ਵੱਡੇ ਮੁੱਦੇ ਤੋਂ ਧਿਆਨ ਭਟਕਾਉਂਦਾ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਚੌਥੇ ਦਿਨ ਲਾੜੀ ਨੇ ਕੀਤਾ ਲਾੜੇ ਦਾ ਕਤਲ, ਵਜ੍ਹਾ ਜਾਣ ਉੱਡਣਗੇ ਹੋਸ਼
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।