ਰਾਸ਼ਟਰਪਤੀ ਦੇ ਮਥੁਰਾ ਦੌਰੇ ''ਤੇ ਪਹਿਲਾਂ Alert ''ਤੇ ਪ੍ਰਸ਼ਾਸਨ, ਸ਼ਹਿਰ ''ਚ ਤਾਇਨਾਤ ਕੀਤੀ ਜੰਗਲਾਤ ਵਿਭਾਗ ਦੀ ਟੀਮ

Tuesday, Mar 17, 2026 - 05:56 PM (IST)

ਰਾਸ਼ਟਰਪਤੀ ਦੇ ਮਥੁਰਾ ਦੌਰੇ ''ਤੇ ਪਹਿਲਾਂ Alert ''ਤੇ ਪ੍ਰਸ਼ਾਸਨ, ਸ਼ਹਿਰ ''ਚ ਤਾਇਨਾਤ ਕੀਤੀ ਜੰਗਲਾਤ ਵਿਭਾਗ ਦੀ ਟੀਮ

ਮਥੁਰਾ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਤਿੰਨ ਦਿਨਾ ਮਥੁਰਾ ਦੌਰੇ ਦੌਰਾਨ ਸੁਰੱਖਿਆ ਵਿਵਸਥਾ ਨੂੰ ਲੈ ਕੇ ਪ੍ਰਸ਼ਾਸਨ ਸਰਗਰਮ ਹੈ। ਇਸ ਦੌਰਾਨ ਵਰਿੰਦਾਵਨ ਅਤੇ ਗੋਵਰਧਨ ਖੇਤਰ 'ਚ ਵੱਡੀ ਗਿਣਤੀ 'ਚ ਮੌਜੂਦ ਬਾਂਦਰ ਪ੍ਰਸ਼ਾਸਨ ਲਈ ਚੁਣੌਤੀ ਬਣੇ ਹੋਏ ਹਨ। ਬਾਂਦਰਾਂ ਦੇ ਖਤਰੇ ਨੂੰ ਦੇਖਦੇ ਹੋਏ ਜੰਗਲਾਤ ਵਿਭਾਗ ਨੇ ਵਿਸ਼ੇਸ਼ ਤਿਆਰੀ ਕਰਦੇ ਹੋਏ 30 ਮੈਂਬਰੀ ਟੀਮ ਦੀ ਤਾਇਨਾਤ ਕੀਤੀ ਹੈ ਅਤੇ ਕਈ ਥਾਵਾਂ 'ਤੇ ਲੰਗੂਰ ਦੇ ਕਟਆਊਟ ਲਗਾਏ ਜਾ ਰਹੇ ਹਨ। ਰਾਸ਼ਟਰਪਤੀ ਆਪਣੇ ਦੌਰੇ ਦੌਰਾਨ ਵਰਿੰਦਾਵਨ ਅਤੇ ਗੋਵਰਧਨ 'ਚ 8 ਥਾਵਾਂ ਦਾ ਦੌਰਾ ਕਰੇਗੀ। ਉਹ ਤਿੰਨ ਮੰਦਰਾਂ 'ਚ ਦਰਸ਼ਨ ਕਰੇਗੀ ਅਤੇ ਤਿੰਨ ਸੰਤਾਂ ਦੇ ਆਸ਼ਰਮਾਂ 'ਚ ਵੀ ਜਾਵੇਗੀ। ਇਸ ਤੋਂ ਇਲਾਵਾ ਰਾਮਕ੍ਰਿਸ਼ਨ ਮਿਸ਼ਨ ਹਸਪਤਾਲ ਅਤੇ ਵਾਤਸਲਿਆ ਪਿੰਡ ਦਾ ਵੀ ਦੌਰਾ ਕਰੇਗੀ। ਇਨ੍ਹਾਂ ਸਾਰੀਆਂ ਥਾਵਾਂ 'ਤੇ ਬਾਂਦਰਾਂ ਤੋਂ ਬਚਾਅ ਲਈ ਜੰਗਲਾਤ ਵਿਭਾਗ ਵਲੋਂ ਵਿਸ਼ੇਸ਼ ਇੰਜ਼ਾਮ ਕੀਤੇ ਜਾ ਰਹੇ ਹਨ ਅਤੇ ਉੱਥੇ ਲੰਗੂਰਾਂ ਦੇ ਕਟਆਊਟ ਲਗਾਏ ਜਾਣਗੇ।

PunjabKesari

ਵਰਿੰਦਾਵਨ 'ਚ ਬਾਂਦਰਾਂ ਦੇ ਖਤਰੇ ਨੂੰ ਦੇਖਦੇ ਹੋਏ ਇਹ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਕਿ ਰਾਸ਼ਟਰਪਤੀ ਦੇ ਦੌਰੇ ਦੌਰਾਨ ਕੋਈ ਅਣਸੁਖਾਵੀਂ ਸਥਿਤੀ ਨਾ ਬਣੇ। ਇੱਥੋਂ ਦੇ ਬਾਂਦਰ ਹਮੇਸ਼ਾ ਲੋਕਾਂ ਦੀਆਂ ਐਨਕਾਂ, ਮੋਬਾਈਲ ਫੋਨ ਅਤੇ ਪਰਸ ਖੋਹ ਲੈਂਦੇ ਹਨ ਅਤੇ ਕਈ ਵਾਰ ਸਾਮਾਨ ਵਾਪਸ ਲੈਣ ਲਈ ਲੋਕਾਂ ਨੂੰ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੇਣੀਆਂ ਪੈਂਦੀਆਂ ਹਨ। ਜੰਗਲਾਤ ਵਿਭਾਗ ਦੇ ਰੇਂਜਰ ਅਤੁਲ ਤਿਵਾੜੀ ਨੇ ਦੱਸਿਆ ਕਿ ਜੰਗਲੀ ਜੀਵ ਕਾਨੂੰਨਾਂ ਦੇ ਅਧੀਨ ਲੰਗੂਰਾਂ ਨੂੰ ਫੜ੍ਹ ਕੇ ਜਾਂ ਬੰਧਕ ਬਣਾ ਕੇ ਨਹੀਂ ਰੱਖਿਆ ਜਾ ਸਕਦਾ, ਇਸ ਲਈ ਬਾਂਦਰਾਂ ਨੂੰ ਦੂਰ ਰੱਖਣ ਲਈ ਵੱਖ-ਵੱਖ ਥਾਵਾਂ 'ਤੇ ਲੰਗੂਰਾਂ ਦੇ ਕਟਆਊਟ ਲਗਾਏ ਜਾ ਰਹੇ ਹਨ। ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਵੀ ਤਾਇਨਾਤੀ ਕੀਤੀ ਜਾ ਰਹੀ ਹੈ ਅਤੇ ਲਗਭਗ 30 ਤੋਂ ਵਧ ਕਟਆਊਟ ਲਗਾਏ ਜਾਣਗੇ। 

ਦੱਸਣਯੋਗ ਹੈ ਕਿ ਮੁਰਮੂ 19 ਮਾਰਚ ਨੂੰ ਅਯੁੱਧਿਆ ਦੇ ਰਾਮ ਮੰਦਰ 'ਚ ਦਰਸ਼ਨ ਕਰੇਗੀ ਅਤੇ ਆਰਤੀ 'ਚ ਸ਼ਾਮਲ ਹੋਵੇਗੀ। ਉਸੇ ਦਿਨ ਉਹ ਮਥੁਰਾ ਪਹੁੰਚ ਕੇ ਵਰਿੰਦਾਵਨ ਸਥਿਤ ਇਸਕਾਨ ਮੰਦਰ 'ਚ ਦਰਸ਼ਨ ਕਰੇਗੀ ਅਤੇ ਆਰਤੀ 'ਚ ਸ਼ਾਮਲ ਹੋਵੇਗੀ। ਮੁਰਮੂ 20 ਮਾਰਚ ਨੂੰ ਵਰਿੰਦਾਵਨ ਦੇ ਵਰਾਹ ਘਾਟ ਕੋਲ ਪਰਿਕਰਮਾ ਮਾਰਗ 'ਤੇ ਸਥਇਤ ਸ਼੍ਰੀ ਪ੍ਰੇਮਾਨੰਦ ਜੀ ਮਹਾਰਾਜ ਆਸ਼ਰਮ (ਸ਼੍ਰੀ ਹਿਤ ਰਾਧਾ ਕੇਲੀ ਕੁੰਜ) ਜਾਵੇਗੀ। ਮੁਰਮੂ 21 ਮਾਰਚ ਨੂੰ ਗੋਵਰਧਨ 'ਚ ਸਥਿਤ ਦੰਗਹਾਟੀ ਮੰਦਰ 'ਚ ਦਰਸ਼ ਕਰੇਗੀ ਅਤੇ ਸਵੇਰੇ 8.50 ਵਜੇ ਆਰਤੀ 'ਚ ਹਿੱਸਾ ਲਵੇਗੀ। ਇਸ ਤੋਂ ਬਾਅਦ ਉਹ ਸਵੇਰੇ 9 ਵਜੇ ਗੋਵਰਧਨ ਦੀ ਪਰਿਕਰਮਾ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News