ਮੈਚ ਫਿਕਸਿੰਗ ਜਾਂ ਗਲਤੀ? ਪਾਕਿਸਤਾਨੀ ਗੇਂਦਬਾਜ਼ ਦੀ ਨੋ-ਬਾਲ ਨੇ ਮਚਾਇਆ ਹੰਗਾਮਾ

Monday, Mar 16, 2026 - 07:16 PM (IST)

ਮੈਚ ਫਿਕਸਿੰਗ ਜਾਂ ਗਲਤੀ? ਪਾਕਿਸਤਾਨੀ ਗੇਂਦਬਾਜ਼ ਦੀ ਨੋ-ਬਾਲ ਨੇ ਮਚਾਇਆ ਹੰਗਾਮਾ

ਸਪੋਰਟਸ ਡੈਸਕ- ਪਾਕਿਸਤਾਨੀ ਕ੍ਰਿਕਟ ਦਾ ਇਤਿਹਾਸ ਮੈਚ ਫਿਕਸਿੰਗ ਅਤੇ ਸਪਾਟ ਫਿਕਸਿੰਗ ਦੇ ਕਈ ਕਾਲੇ ਅਧਿਆਵਾਂ ਨਾਲ ਭਰਿਆ ਪਿਆ ਹੈ। ਹੁਣ ਇੱਕ ਵਾਰ ਫਿਰ ਪਾਕਿਸਤਾਨ ਦੇ ਘਰੇਲੂ ਟੂਰਨਾਮੈਂਟ 'ਨੈਸ਼ਨਲ ਟੀ-20 ਕੱਪ' ਵਿੱਚ ਇੱਕ ਨੌਜਵਾਨ ਤੇਜ਼ ਗੇਂਦਬਾਜ਼ ਵੱਲੋਂ ਸੁੱਟੀ ਗਈ ਨੋ-ਬਾਲ ਨੇ ਕ੍ਰਿਕਟ ਜਗਤ ਵਿੱਚ ਨਵਾਂ ਵਿਵਾਦ ਛੇੜ ਦਿੱਤਾ ਹੈ। ਗੇਂਦਬਾਜ਼ ਦੀ ਇਸ ਹਰਕਤ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਸਾਲ 2010 ਦਾ ਮੁਹੰਮਦ ਆਮਿਰ ਵਾਲਾ ਸਪਾਟਫਿਕਸਿੰਗ ਸਕੈਂਡਲ ਯਾਦ ਆ ਗਿਆ ਹੈ।

ਇਹ ਘਟਨਾ 14 ਮਾਰਚ 2026 ਨੂੰ ਪੇਸ਼ਾਵਰ ਦੇ ਇਮਰਾਨ ਖਾਨ ਕ੍ਰਿਕਟ ਸਟੇਡੀਅਮ ਵਿੱਚ ਕਰਾਚੀ ਰੀਜਨ ਬਲੂਜ਼ ਅਤੇ ਲਾਹੌਰ ਰੀਜਨ ਬਲੂਜ਼ ਵਿਚਕਾਰ ਖੇਡੇ ਗਏ ਮੈਚ ਦੌਰਾਨ ਵਾਪਰੀ। ਕਰਾਚੀ ਦੀ ਟੀਮ ਵੱਲੋਂ ਖੇਡ ਰਹੇ 25 ਸਾਲਾ ਤੇਜ਼ ਗੇਂਦਬਾਜ਼ ਅਸਦ ਅਖਤਰ ਨੇ ਮੈਚ ਵਿੱਚ ਸਿਰਫ਼ ਇੱਕ ਓਵਰ ਸੁੱਟਿਆ, ਜਿਸ ਵਿੱਚ ਉਸ ਨੇ 2 ਨੋ-ਬਾਲ ਅਤੇ 2 ਵਾਈਡ ਗੇਂਦਾਂ ਸੁੱਟੀਆਂ। ਇਸ ਇੱਕ ਓਵਰ ਵਿੱਚ ਉਸ ਨੇ ਕੁੱਲ 21 ਦੌੜਾਂ ਦਿੱਤੀਆਂ।

ਇਹ ਵੀ ਪੜ੍ਹੋ- ਕਦੇ ਚਲਾਉਂਦਾ ਸੀ ਸਕੂਲ ਬੱਸ, ਹੁਣ ਬਣਿਆ ਭਾਰਤ ਨੂੰ 2 ਵਾਰ ਵਿਸ਼ਵ ਜੇਤੂ ਬਣਾਉਣ ਵਾਲਾ 'ਸੁਪਰਹੀਰੋ'

ਸੋਸ਼ਲ ਮੀਡੀਆ 'ਤੇ ਇਸ ਓਵਰ ਦੀਆਂ ਵੀਡੀਓਜ਼ ਅਤੇ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਸਦ ਅਖਤਰ ਦਾ ਪੈਰ ਕ੍ਰੀਜ਼ ਲਾਈਨ ਤੋਂ ਕਾਫ਼ੀ ਬਾਹਰ ਨਿਕਲਿਆ ਹੋਇਆ ਸੀ। ਇੰਨੀ ਵੱਡੀ ਨੋ-ਬਾਲ ਆਮ ਤੌਰ 'ਤੇ ਕ੍ਰਿਕਟ ਵਿੱਚ ਦੇਖਣ ਨੂੰ ਨਹੀਂ ਮਿਲਦੀ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਜਦੋਂ ਟੀਮ ਪਹਿਲਾਂ ਹੀ ਮਜ਼ਬੂਤ ਸਥਿਤੀ ਵਿੱਚ ਸੀ, ਤਾਂ ਇੱਕ ਓਵਰ ਵਿੱਚ ਇੰਨੀਆਂ ਵਾਧੂ ਗੇਂਦਾਂ ਸੁੱਟਣਾ ਸ਼ੱਕੀ ਲੱਗਦਾ ਹੈ। ਕਈ ਯੂਜ਼ਰਸ ਇਸ ਦੀ ਤੁਲਨਾ ਮੁਹੰਮਦ ਆਮਿਰ ਵੱਲੋਂ ਕੀਤੀ ਗਈ ਜਾਣਬੁੱਝ ਕੇ ਨੋ-ਬਾਲ ਨਾਲ ਕਰ ਰਹੇ ਹਨ।

ਇਹ ਵੀ ਪੜ੍ਹੋ- ਲਗਾਤਾਰ 3 ਵਿਕਟਾਂ ਲੈਣ ਨੂੰ ਕਿਉਂ ਕਿਹਾ ਜਾਂਦਾ ਹੈ 'ਹੈਟ੍ਰਿਕ'?

 
 
 
 
 
 
 
 
 
 
 
 
 
 
 
 

A post shared by Cric Green (@cric_green786)

ਇਹ ਵੀ ਪੜ੍ਹੋ- IPL 2026 ਲਈ BCCI ਦਾ ਨਵਾਂ 'ਫਰਮਾਨ', ਇਸ ਚੀਜ਼ 'ਤੇ ਲਾਇਆ ਬੈਨ

ਕੌਣ ਹੈ ਅਸਦ ਅਖਤਰ? 

ਅਸਦ ਅਖਤਰ ਇੱਕ ਨੌਜਵਾਨ ਗੇਂਦਬਾਜ਼ ਹੈ ਜਿਸ ਨੇ ਹਾਲ ਹੀ ਵਿੱਚ ਆਪਣੇ ਘਰੇਲੂ ਕਰੀਅਰ ਦੀ ਸ਼ੁਰੂਆਤ ਕੀਤੀ ਹੈ ਅਤੇ ਹੁਣ ਤੱਕ ਸਿਰਫ਼ 5 ਟੀ-20 ਮੈਚ ਖੇਡੇ ਹਨ। ਭਾਵੇਂ ਕਰਾਚੀ ਨੇ ਇਹ ਮੈਚ 57 ਦੌੜਾਂ ਨਾਲ ਜਿੱਤ ਲਿਆ ਪਰ ਅਸਦ ਦੀ ਇਸ ਗੇਂਦਬਾਜ਼ੀ ਨੇ ਉਸ ਦੇ ਕਰੀਅਰ 'ਤੇ ਸੰਕਟ ਦੇ ਬੱਦਲ ਮੰਡਰਾ ਦਿੱਤੇ ਹਨ।

ਫਿਲਹਾਲ ਪਾਕਿਸਤਾਨ ਕ੍ਰਿਕਟ ਬੋਰਡ (PCB) ਵੱਲੋਂ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਕੋਈ ਜਾਂਚ ਸ਼ੁਰੂ ਕੀਤੀ ਗਈ ਹੈ। ਹਾਲਾਂਕਿ, ਸੋਸ਼ਲ ਮੀਡੀਆ 'ਤੇ ਵਧਦੇ ਹੰਗਾਮੇ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੋਰਡ ਜਲਦੀ ਹੀ ਇਸ ਘਟਨਾ ਦੀ ਜਾਂਚ ਕਰ ਸਕਦਾ ਹੈ।

ਇਹ ਵੀ ਪੜ੍ਹੋ- 16 ਕ੍ਰਿਕਟਰਾਂ 'ਤੇ ਲੱਗ ਗਿਆ ਬੈਨ! ਜਾਣੋ ਕਿਉਂ ਲਿਆ ਗਿਆ ਸਖ਼ਤ ਫੈਸਲਾ


author

Rakesh

Content Editor

Related News