ਗੋਆ ਜੁਲਾਈ ’ਚ ਕਰੇਗਾ ਅਗਲੀ ਅਲਟੀਮੇਟ ਟੇਬਲ ਟੈਨਿਸ ਦੀ ਮੇਜ਼ਬਾਨੀ

Saturday, Mar 14, 2026 - 12:40 PM (IST)

ਗੋਆ ਜੁਲਾਈ ’ਚ ਕਰੇਗਾ ਅਗਲੀ ਅਲਟੀਮੇਟ ਟੇਬਲ ਟੈਨਿਸ ਦੀ ਮੇਜ਼ਬਾਨੀ

ਨਵੀਂ ਦਿੱਲੀ- ਗੋਆ ਜੁਲਾਈ ’ਚ ਸ਼ਿਆਮਾ ਪ੍ਰਸਾਦ ਮੁਖਰਜੀ ਇਨਡੋਰ ਸਟੇਡੀਅਮ ’ਚ ਫ੍ਰੈਂਚਾਇਜ਼ੀ ਆਧਾਰਿਤ ਅਲਟੀਮੇਟ ਟੇਬਲ ਟੈਨਿਸ (ਯੂ. ਟੀ. ਟੀ.) ਦੇ 7ਵੇਂ ਸੈਸ਼ਨ ਦੀ ਮੇਜ਼ਬਾਨੀ ਕਰੇਗਾ। ਲੀਗ ਦੇ ਆਯੋਜਕਾਂ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਭਾਰਤੀ ਟੇਬਲ ਟੈਨਿਸ ਫੈੱਡਰੇਸ਼ਨ ਦੀ ਸਰਪ੍ਰਸਤੀ ਹੇਠ 11 ਸਪੋਰਟਸ ਪ੍ਰਾਈਵੇਟ ਲਿਮਟਿਡ ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਯੂ. ਟੀ. ਟੀ. 2017 ’ਚ ਲਾਂਚ ਹੋਈ ਸੀ ਅਤੇ ਆਯੋਜਕਾਂ ਨੇ ਇਕ ਬਿਆਨ ’ਚ ਕਿਹਾ,‘‘ਅਲਟੀਮੇਟ ਟੇਬਲ ਟੈਨਿਸ ਭਾਰਤ ਦੇ ਟੇਬਲ ਟੈਨਿਸ ਤੰਤਰ ਦਾ ਅਹਿਮ ਹਿੱਸਾ ਬਣ ਗਈ ਹੈ। ਇਸ ਨਾਲ ਪਿਛਲੇ ਕੁਝ ਸਾਲਾਂ ’ਚ ਹਰੇਕ ਪੱਧਰ ’ਤੇ ਖੇਡ ਬਿਹਤਰ ਹੋਈ ਹੈ।’’

ਯੂ. ਟੀ. ਟੀ. ਦੇ ਸਹਿ-ਪ੍ਰਮੋਟਰ ਵਿਟਾ ਦਾਨੀ ਨੇ ਕਿਹਾ,‘‘ਇਸ ਲੀਗ ਨੇ ਭਾਰਤੀ ਖਿਡਾਰੀਆਂ ਦੇ ਆਤਮ-ਵਿਸ਼ਵਾਸ ’ਚ ਵਾਧਾ ਕੀਤਾ ਹੈ, ਉਨ੍ਹਾਂ ਨੂੰ ਜ਼ਿਆਦਾ ਪਛਾਣ ਮਿਲੀ ਹੈ। ਸਾਡਾ ਮਕਸਦ ਇਕ ਅਜਿਹੀ ਵਿਸ਼ਵ ਪੱਧਰੀ ਲੀਗ ਬਣਾਉਣਾ ਹੈ, ਜੋ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰੇ, ਪ੍ਰਸ਼ੰਸਕਾਂ ਨੂੰ ਇਸ ਖੇਡ ਨਾਲ ਜੋੜੇ ਅਤੇ ਲੰਬੇ ਸਮੇਂ ਤੱਕ ਖੇਡ ਦੇ ਵਿਕਾਸ ’ਚ ਮਦਦ ਕਰੇ।’’ ਖਿਡਾਰੀਆਂ ਦੀ ਨਿਲਾਮੀ ਅਤੇ 7ਵੇਂ ਸੈਸ਼ਨ ਦੇ ਪੂਰੇ ਪ੍ਰੋਗਰਾਮ ਦਾ ਐਲਾਨ ਆਗਾਮੀ ਹਫਤਿਆਂ ’ਚ ਕੀਤਾ ਜਾਵੇਗਾ।


author

Tarsem Singh

Content Editor

Related News