ਆਮ ਆਦਮੀ ਪਾਰਟੀ ਦੀ ਬਹਾਨੇਬਾਜ਼ੀਆਂ ਕਰਕੇ ਰੁੱਕ ਰਹੇ ਵਿਕਾਸ ਦੇ ਕੰਮ : ਪ੍ਰਧਾਨ ਮੰਤਰੀ

Monday, Mar 09, 2026 - 09:39 AM (IST)

ਆਮ ਆਦਮੀ ਪਾਰਟੀ ਦੀ ਬਹਾਨੇਬਾਜ਼ੀਆਂ ਕਰਕੇ ਰੁੱਕ ਰਹੇ ਵਿਕਾਸ ਦੇ ਕੰਮ : ਪ੍ਰਧਾਨ ਮੰਤਰੀ

ਨਵੀਂ ਦਿੱਲੀ (ਭਾਸ਼ਾ) - ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਪੱਛਮੀ ਬੰਗਾਲ ’ਚ ਪ੍ਰੋਟੋਕੋਲ ਦੀ ਹੋਈ ਕਥਿਤ ਉਲੰਘਣਾ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਸਰਕਾਰ ’ਤੇ ਐਤਵਾਰ ਹਮਲਾ ਤੇਜ਼ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਮਹਿਲਾ ਕਬਾਇਲੀ ਆਗੂ ਤੇ ਦੇਸ਼ ਦੀ ਰਾਸ਼ਟਰਪਤੀ ਦਾ ‘ਅਪਮਾਨ’ ਕਰਨ ਲਈ ਸੂਬੇ ਦੇ ਜਾਗਰੂਕ ਲੋਕ ਪਾਰਟੀ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਪ੍ਰਧਾਨ ਮੰਤਰੀ ਨੇ ਇਹ ਗੱਲ ਰਾਸ਼ਟਰੀ ਰਾਜਧਾਨੀ ’ਚ ਦਿੱਲੀ ਮੈਟਰੋ ਕਾਰੀਡੋਰਾਂ ਦੇ 2 ਨਵੇਂ ਤੇ ਹੋਰ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਕਹੀ।

ਇਹ ਵੀ ਪੜ੍ਹੋ - ਧੀਆਂ ਦੇ ਖਾਤੇ 'ਚ ਆਉਣਗੇ ਪੈਸੇ, ਵਿਆਹ ਲਈ ਮਿਲੇਗਾ 1 ਲੱਖ ਰੁਪਏ ਦਾ ਤੋਹਫ਼ਾ! ਸੂਬਾ ਸਰਕਾਰ ਦਾ ਵੱਡਾ ਐਲਾਨ

ਦਿੱਲੀ ’ਚ ਵਿਕਾਸ ਦੀ ਰਫਤਾਰ ਹੁਣ ਤੇਜ਼ ਹੋਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਸਾਲ ਪਹਿਲਾਂ ਰਾਸ਼ਟਰੀ ਰਾਜਧਾਨੀ ’ਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਦਿੱਲੀ ਵਿਚ ਸਰਬਪੱਖੀ ਵਿਕਾਸ ਦੀ ਰਫਤਾਰ ਤੇਜ਼ ਹੋ ਗਈ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ (ਆਪ) ਦੇ ਸ਼ਾਸਨ ਦੌਰਾਨ ਬਹਾਨਿਆਂ ਕਾਰਨ ਵਿਕਾਸ ਦਾ ਕੰਮ ਰੁਕ ਗਿਆ ਸੀ ਤੇ ਪ੍ਰਾਜੈਕਟ ਫਾਈਲਾਂ ’ਚ ਅਟਕੇ ਰਹੇ।

ਇਹ ਵੀ ਪੜ੍ਹੋ - ChatGPT 'ਤੇ ਭੁੱਲ ਕੇ ਵੀ ਨਾ ਕਰੋ ਇਹ ਕੰਮ, ਖਾਲੀ ਹੋ ਸਕਦਾ ਹੈ ਤੁਹਾਡਾ ਬੈਂਕ ਅਕਾਊਂਟ

ਮੋਦੀ ਨੇ ਕਿਹਾ ਕਿ ਅੱਜ ਜਦੋਂ ਪੂਰਾ ਦੇਸ਼ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਿਹਾ ਹੈ, ਇਹ ਬਹੁਤ ਚਿੰਤਾਜਨਕ ਹੈ ਕਿ ਇਕ ਦਿਨ ਪਹਿਲਾਂ ਹੀ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਨੇ ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਘੋਰ ਅਪਮਾਨ ਕੀਤਾ ਹੈ। ਮੋਦੀ ਦੀਆਂ ਇਹ ਟਿੱਪਣੀਆਂ ਰਾਸ਼ਟਰਪਤੀ ਮੁਰਮੂ ਵੱਲੋਂ ਸ਼ਨੀਵਾਰ ਪੱਛਮੀ ਬੰਗਾਲ ’ਚ ਇਕ ਕਬਾਇਲੀ ਭਾਈਚਾਰੇ ਦੇ ਸੰਮੇਲਨ ਵਾਲੀ ਥਾਂ ’ਚ ਤਬਦੀਲੀ ਕਰਨ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਮੰਤਰੀਆਂ ਦੀ ਆਪਣੇ ਦੌਰੇ ਦੌਰਾਨ ਗੈਰਹਾਜ਼ਰੀ ’ਤੇ ਨਾਰਾਜ਼ਗੀ ਪ੍ਰਗਟ ਕਰਨ ਤੋਂ ਬਾਅਦ ਆਈਆਂ ਹਨ। ਇਸ ਤੋਂ ਥੋੜ੍ਹੀ ਦੇਰ ਬਾਅਦ ਬੈਨਰਜੀ ਨੇ ਰਾਸ਼ਟਰਪਤੀ ’ਤੇ ਭਾਜਪਾ ਦੇ ਇਸ਼ਾਰੇ ’ਤੇ ਬੋਲਣ ਦਾ ਦੋਸ਼ ਲਾਇਆ ਤੇ ਮਣੀਪੁਰ ਤੇ ਛੱਤੀਸਗੜ੍ਹ ਵਰਗੇ ਸੂਬਿਆਂ ’ਚ ਆਦਿਵਾਸੀਆਂ ਵਿਰੁੱਧ ਕਥਿਤ ਅੱਤਿਆਚਾਰਾਂ ’ਤੇ ਉਨ੍ਹਾਂ ਦੀ ਚੁੱਪੀ ’ਤੇ ਸਵਾਲ ਉਠਾਏ।

ਇਹ ਵੀ ਪੜ੍ਹੋ - ਜੰਗ ਵਿਚਾਲੇ ਦੁਬਈ 'ਚ ਭਾਰਤੀ ਡਰਾਈਵਰ ਦੀ ਪਲਟੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ!

ਭਾਜਪਾ ਰਾਸ਼ਟਰਪਤੀ ਦਾ ‘ਅਪਮਾਨ’ ਕਰਨ ਲਈ ਤ੍ਰਿਣਮੂਲ ਕਾਂਗਰਸ ਸਰਕਾਰ ’ਤੇ ਖੂਬ ਵਰ੍ਹੀ। ਮੋਦੀ ਨੇ ਇਸ ਨੂੰ ‘ਸ਼ਰਮਨਾਕ ਤੇ ਬੇਮਿਸਾਲ’ ਕਿਹਾ। ਨਾਲ ਹੀ ਤ੍ਰਿਣਮੂਲ ਕਾਂਗਰਸ ’ਤੇ ਸਾਰੀਆਂ ਹੱਦਾਂ ਪਾਰ ਕਰਨ ਦਾ ਦੋਸ਼ ਲਾਇਆ। ਐਤਵਾਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਸਰਕਾਰ ਨੇ ਨਾ ਸਿਰਫ਼ ਆਦਿਵਾਸੀ ਭਾਈਚਾਰੇ ਦੇ ਸਮਾਗਮ ਦਾ ਗਲਤ ਪ੍ਰਬੰਧਨ ਕੀਤਾ ਸਗੋਂ ਰਾਸ਼ਟਰਪਤੀ, ਸੰਵਿਧਾਨ ਅਤੇ ਦੇਸ਼ ’ਚ ਲੋਕਰਾਜ ਦੀ ਮਹਾਨ ਪ੍ਰੰਪਰਾ ਦਾ ਵੀ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਮੁਰਮੂ ਜੀ ਸੰਥਾਲ ਕਬਾਇਲੀ ਪ੍ਰੰਪਰਾ ਦੇ ਸਨਮਾਨ ’ਚ ਆਯੋਜਿਤ ਇਕ ਅਹਿਮ ਸਮਾਗਮ ’ਚ ਸ਼ਾਮਲ ਹੋਣ ਲਈ ਬੰਗਾਲ ਗਏ ਸਨ। ਹਾਲਾਂਕਿ, ਤ੍ਰਿਣਮੂਲ ਕਾਂਗਰਸ ਨੇ ਇਸ ਅਹਿਮ ਸਮਾਗਮ ਦਾ ਬਾਈਕਾਟ ਕੀਤਾ।

ਇਹ ਵੀ ਪੜ੍ਹੋ - ਪੰਜਾਬ 'ਚ ਵੱਡੀ ਵਾਰਦਾਤ: ਪੁਲਸ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ

ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਖੁਦ ਇਕ ਕਬਾਇਲੀ ਪਿਛੋਕੜ ਤੋਂ ਆਉਂਦੇ ਹਨ ਤੇ ਉਨ੍ਹਾਂ ਨੇ ਸੰਥਾਲ ਭਾਈਚਾਰੇ ਲਈ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਪੱਛਮੀ ਬੰਗਾਲ ਦੇ ਜਾਗਰੂਕ ਲੋਕ ਇਕ ਔਰਤ ਦਾ ਅਪਮਾਨ ਕਰਨ, ਇਕ ਆਦਿਵਾਸੀ ਦਾ ਅਪਮਾਨ ਕਰਨ ਤੇ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਦਾ ਅਪਮਾਨ ਕਰਨ ਲਈ ਤ੍ਰਿਣਮੂਲ ਕਾਂਗਰਸ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਨਾ ਤਾਂ ਦੇਸ਼, ਨਾ ਹੀ ਦੇਸ਼ ਦਾ ਆਦਿਵਾਸੀ ਭਾਈਚਾਰਾ ਤੇ ਨਾ ਹੀ ਦੇਸ਼ ਦੀ ਮਹਿਲਾ ਸ਼ਕਤੀ ਤ੍ਰਿਣਮੂਲ ਨੂੰ ਕਦੇ ਮੁਆਫ਼ ਕਰੇਗੀ। ਮੋਦੀ ਨੇ ਦਿੱਲੀ ਮੈਟਰੋ ਦੇ 2 ਨਵੇਂ ਗਲਿਆਰਿਆਂ ਦਾ ਉਦਘਾਟਨ ਕੀਤਾ ਤੇ 3 ਮੈਟਰੋ ਲਾਈਨਾਂ ਦਾ ਨੀਂਹ ਪੱਥਰ ਰੱਖਿਆ, ਜੋ ਰਾਸ਼ਟਰੀ ਰਾਜਧਾਨੀ ’ਚ ਕਈ ਅਹਿਮ ਥਾਵਾਂ ਨੂੰ ਸਿੱਧਾ ਸੰਪਰਕ ਪ੍ਰਦਾਨ ਕਰਨਗੇ।

ਇਹ ਵੀ ਪੜ੍ਹੋ - ਪਾਕਿਸਤਾਨ ’ਚ ਫਸੀ ਸਰਬਜੀਤ ਕੌਰ ਨੇ ਫਿਰ ਬਦਲਿਆ ਬਿਆਨ, ‘ਮੈਨੂੰ ਭਾਰਤ ਭੇਜੋ, ਸਾਰਾ ਸੱਚ ਦੱਸਾਂਗੀ’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News