ਪੰਚਕੂਲਾ ''ਚ ਵਾਟਰ ਸਟੋਰੇਜ਼ ਟੈਂਕ ''ਚ ਡੁੱਬਣ ਨਾਲ 2 ਬੱਚਿਆਂ ਦੀ ਮੌਤ
Friday, Sep 29, 2017 - 05:34 PM (IST)
ਪੰਚਕੂਲਾ— ਪੰਚਕੂਲਾ 'ਚ ਚੌਕੀ ਪਿੰਡ ਨੇੜੇ ਘੱਘਰ ਨਦੀ ਨੇੜੇ ਬਣੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਪਾਣੀ ਸਟੋਰ ਟੈਂਕ 'ਚ 2 ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਪਿੰਡ 'ਚ ਵਿਆਹ 'ਚ ਪ੍ਰੋਗਰਾਮ ਦੇ ਚੱਲਦੇ ਸਕੂਲ ਤੋਂ ਵਾਪਸ ਆਉਣ ਦੇ ਬਾਅਦ 5 ਬੱਚੇ ਨਹਾਉਣ ਲਈ ਨਿਕਲੇ ਸੀ। ਨਹਾਉਣ ਦੌਰਾਨ ਅੱਜ ਦੁਪਹਿਰ 12 ਵਜੇ ਇਹ ਹਾਦਸਾ ਹੋ ਗਿਆ।
ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਵਾਟਰ ਟ੍ਰੀਟਮੈਂਟ ਪਲਾਂਟ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਸੁਰੱਖਿਆ ਦੇ ਪ੍ਰਬੰਧ ਨਾ ਹੋਣ ਕਾਰਨ ਇਹ ਹਾਦਸਾ ਹੋਇਆ ਹੈ।
