ਤੇਲੰਗਾਨਾ ’ਚ ਅਧਿਕਾਰੀ ਕੋਲ ਮਿਲੀ 4 ਕਰੋੜ ਰੁਪਏ ਦੀ ਜਾਇਦਾਦ, ਮਾਮਲਾ ਦਰਜ

Saturday, Feb 08, 2025 - 10:24 PM (IST)

ਤੇਲੰਗਾਨਾ ’ਚ ਅਧਿਕਾਰੀ ਕੋਲ ਮਿਲੀ 4 ਕਰੋੜ ਰੁਪਏ ਦੀ ਜਾਇਦਾਦ, ਮਾਮਲਾ ਦਰਜ

ਹੈਦਰਾਬਾਦ, (ਭਾਸ਼ਾ)- ਤੇਲੰਗਾਨਾ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ. ਸੀ. ਬੀ.) ਨੇ ਵਾਰੰਗਲ ਜ਼ਿਲੇ ਦੇ ਡਿਪਟੀ ਟਰਾਂਸਪੋਰਟ ਕਮਿਸ਼ਨਰ ਵਿਰੁੱਧ ਆਮਦਨ ਨਾਲੋਂ ਵੱਧ ਜਾਇਦਾਦ (ਡੀ. ਏ.) ਦਾ ਮਾਮਲਾ ਦਰਜ ਕੀਤਾ ਹੈ। ਉਸ ਕੋਲੋਂ 4 ਕਰੋੜ ਰੁਪਏ ਦੀ ਜਾਇਦਾਦ ਮਿਲੀ ਹੈ।

ਏ.ਸੀ.ਬੀ. ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅਧਿਕਾਰੀ ਵਿਰੁੱਧ ਡੀ. ਏ. ਦਾ ਮਾਮਲਾ ਓਦੋਂ ਦਰਜ ਕੀਤਾ ਗਿਆ ਜਦੋਂ ਉਸਨੇ ਆਪਣੀ ਸੇਵਾ ਦੌਰਾਨ ਭ੍ਰਿਸ਼ਟ ਅਤੇ ਸ਼ੱਕੀ ਤਰੀਕਿਆਂ ਨਾਲ ਕਥਿਤ ਤੌਰ ’ਤੇ ਆਪਣੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਸੀ। ਇਸ ਵਿਚ ਕਿਹਾ ਗਿਆ ਹੈ ਕਿ ਇਹ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਤਹਿਤ ਇਕ ਸਜ਼ਾਯੋਗ ਅਪਰਾਧ ਹੈ, ਇਸ ਲਈ ਸ਼ੁੱਕਰਵਾਰ ਨੂੰ ਡਿਪਟੀ ਟਰਾਂਸਪੋਰਟ ਕਮਿਸ਼ਨਰ ਦੇ ਘਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਵੱਖ-ਵੱਖ ਸਥਾਨਾਂ ’ਤੇ ਤਲਾਸ਼ੀ ਲਈ ਗਈ।


author

Rakesh

Content Editor

Related News