ਹਿਮਾਚਲ : ਵੋਟਿੰਗ ਖਤਮ, ਜਾਣੋ ਕਿੰਨੇ ਫੀਸਦੀ ਪਈਆਂ ਵੋਟਾਂ

Sunday, May 19, 2019 - 06:35 PM (IST)

ਹਿਮਾਚਲ : ਵੋਟਿੰਗ ਖਤਮ, ਜਾਣੋ ਕਿੰਨੇ ਫੀਸਦੀ ਪਈਆਂ ਵੋਟਾਂ

ਸ਼ਿਮਲਾ—ਲੋਕ ਸਭਾ ਚੋਣਾਂ ਦੇ ਆਖਰੀ ਭਾਵ ਸੱਤਵੇਂ ਪੜਾਅ 'ਤੇ ਹਿਮਾਚਲ ਦੀਆਂ 4 ਲੋਕ ਸਭਾ ਸੀਟਾਂ ਸ਼ਿਮਲਾ, ਮੰਡੀ, ਹਮੀਰਪੁਰ ਅਤੇ ਕਾਂਗੜਾ 'ਚ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋਈ ਹੈ। ਸੂਬੇ 'ਚ ਸਾਰੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਮਿਲਾ ਕੇ ਕੁੱਲ 45 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਇੱਥ ਵੋਟਰਾਂ 'ਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਪੋਲਿੰਗ ਬੂਥਾਂ 'ਤੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਜਾ ਰਹੀਆਂ ਹਨ।  ਸੂਬੇ 'ਚ 6 ਵਜੇ ਤੱਕ ਲਗਭਗ 66.18  ਫੀਸਦੀ ਵੋਟਿੰਗ ਹੋਈ ਹੈ।

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ 'ਚ ਕੁੱਲ 53 ਲੱਖ 30 ਹਜ਼ਾਰ 152 ਵੋਟਰ ਵੋਟਿੰਗ ਕਰਨਗੇ। ਸੂਬੇ 'ਚ ਕੁੱਲ 7730 ਪੋਲਿੰਗ ਬੂਥ ਬਣਾਏ ਗਏ ਹਨ। ਦੱਸਿਆ ਜਾਂਦਾ ਹੈ ਕਿ ਅੱਜ ਸਵੇਰੇ ਸੂਬੇ 'ਚ ਕਈ ਥਾਵਾਂ 'ਤੇ ਈ. ਵੀ. ਐੱਮ. ਮਸ਼ੀਨ ਖਰਾਬੀ ਵੀ ਪਾਈ ਗਈ ਹੈ ਅਤੇ ਕਈ ਥਾਵਾਂ 'ਤੇ ਵੋਟਿੰਗ ਕਾਫੀ ਦੇਰੀ ਨਾਲ ਸ਼ੁਰੂ ਹੋਈ ਹੈ ਪਰ ਫਿਰ ਵੀ ਸੂਬੇ 'ਚ ਨੌਜਵਾਨ ਅਤੇ ਬਜ਼ੁਰਗਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਸੂਬੇ 'ਚ 1.52 ਲੱਖ ਨਵੇਂ ਉਮੀਦਵਾਰ ਪਹਿਲੀ ਵਾਰ ਵੋਟ ਪਾਉਣਗੇ।

ਇਨ੍ਹਾਂ ਦਿੱਗਜ਼ ਨੇਤਾਵਾਂ ਨੇ ਪਾਈ ਵੋਟ-
- ਸੀ. ਐੱਮ. ਜੈਰਾਮ ਠਾਕੁਰ ਨੇ ਆਪਣੀ ਪਤਨੀ ਡਾਂ ਸਾਧਨਾ ਸਮੇਤ ਸਿਰਾਜ ਦੇ ਮੁਹਾਰਗ ਪੋਲਿੰਗ ਬੂਥ 'ਤੇ ਵੋਟ ਪਾਈ

PunjabKesari
- ਹਮੀਰਪੁਰ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਨੇ ਆਪਣੇ ਪਿਤਾ ਅਤੇ ਸਾਬਕਾ ਸੀ. ਐੱਮ. ਪ੍ਰੇਮ ਕੁਮਾਰ ਧੂਮਲ ਨਾਲ ਵੋਟ ਪਾਈ

PunjabKesari
- ਸਾਬਕਾ ਪ੍ਰਧਾਨ ਮੰਤਰੀ ਵੀਰਭੱਦਰ ਸਿੰਘ ਨੇ ਪਰਿਵਾਰ ਸਮੇਤ ਰਾਮਪੁਰ 'ਚ ਵੋਟ ਪਾਈ।

PunjabKesari
- ਕਾਂਗਰਸ ਨੇਤਾ ਸੁਰੇਸ਼ ਚੰਦੇਲ ਨੇ ਪਰਿਵਾਰ ਸਮੇਤ ਬਿਲਾਸਪੁਰ 'ਚ ਵੋਟ ਪਾਈ

PunjabKesari


author

Iqbalkaur

Content Editor

Related News