ਰਾਸ਼ਟਰਪਤੀ ਦੇ ਬਾਅਦ ਉੱਪ ਰਾਸ਼ਟਰਪਤੀ ਚੋਣਾਂ ''ਤੇ ਵੀ ਵਿਰੋਧੀ ਧਿਰ ਨੂੰ ਝਟਕਾ ਦੇਣਗੇ ਨਿਤੀਸ਼!

07/10/2017 12:36:52 PM

ਪਟਨਾ—ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਉੱਪ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਦੇ ਚੋਣ ਲਈ ਮੰਗਲਵਾਰ ਨੂੰ ਹੋਣ ਵਾਲੀਆਂ ਗੈਰ-ਐਨ.ਡੀ.ਏ. ਦਲਾਂ ਦੀ ਮੀਟਿੰਗ ਤੋਂ ਦੂਰ ਰਹਿਣਗੇ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਨਿਤੀਸ਼ ਰਾਸ਼ਟਰਪਤੀ ਉਮੀਦਵਾਰ ਨੂੰ ਲੈ ਕੇ ਆਯੋਜਿਤ ਮੀਟਿੰਗ ਤੋਂ ਦੂਰ ਰਹੇ ਸੀ। ਹਾਲ ਹੀ 'ਚ ਜਨਤਾ ਦਲ ਦੇ ਵੱਲੋਂ ਕਿਹਾ ਗਿਆ ਸੀ ਕਿ ਉੱਪ ਰਾਸ਼ਟਰਪਤੀ ਚੋਣਾਂ 'ਚ ਪਾਰਟੀ ਯੂ.ਪੀ.ਏ. ਦੇ ਉਮੀਦਵਾਰ ਦਾ ਸਾਥ ਦੇ ਸਕਦੀ ਹੈ। ਮੰਗਲਵਾਰ ਨੂੰ ਗੈਰ-ਭਾਜਪਾ ਦਲਾਂ ਨੇ ਉੱਪ ਰਾਸ਼ਟਰਪਤੀ ਉਮੀਦਵਾਰ ਨੂੰ ਲੈ ਕੇ ਮੀਟਿੰਗ ਦਾ ਆਯੋਜਨ ਕੀਤਾ ਹੈ। ਉਸ ਦਿਨ ਜਨਤਾ ਦਲ ਨੇ ਆਪਣੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਪਟਨਾ 'ਚ ਬੈਠਕ ਰੱਖੀ ਹੈ।
ਬਿਹਾਰ ਦੇ ਮੌਜੂਦਾ ਰਾਜਨੀਤੀ ਘਟਨਾ ਚੱਕਰ ਤੋਂ ਇਸ ਗੱਲ ਦੇ ਅੰਦਾਜੇ ਲਗਾਏ ਜਾਣ ਲੱਗੇ ਹਨ ਕਿ ਨਿਤੀਸ਼ ਕੁਮਾਰ ਵਾਪਸ ਭਾਜਪਾ ਦੇ ਨਾਲ ਜਾ ਸਕਦੇ ਹਨ, ਜਿਸ ਨਾਲ ਉਨ੍ਹਾਂ ਨੇ ਨਰਿੰਦਰ ਮੋਦੀ ਦੀ ਮੁੱਖ ਮੰਤਰੀ ਉਮੀਦਵਾਰੀ ਦੇ ਵਿਰੋਧ 'ਚ ਪਿੱਛੇ ਹੱਟ ਗਏ ਸੀ। ਉੱਥੇ ਦੂਜੇ ਪਾਸੇ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਦੇ ਪਟਨਾ ਸਥਿਤ ਆਵਾਸ 'ਤੇ ਬੀਤੀ 7 ਜੁਲਾਈ ਨੂੰ ਸੀ.ਬੀ.ਆਈ. ਛਾਪੇਮਾਰੀ 'ਤੇ ਰਾਜਦ ਦੇ ਨਾਲ ਪ੍ਰਦੇਸ਼ ਦੀ ਮਹਾਗਠਜੋੜ ਸਰਕਾਰ 'ਚ ਸ਼ਾਮਲ ਜਨਤਾ ਦਲ ਵੱਲੋਂ ਹੁਣ ਵੀ ਚੁੱਪੀ ਵੱਟੇ ਹੋਏ ਹਨ। ਰਿਪੋਰਟ ਦੇ ਮੁਤਾਬਕ ਨਿਤੀਸ਼ ਦੀ ਇਨ੍ਹਾਂ ਦਿਨਾਂ ਵਿਚ ਸਿਹਤ ਖਰਾਬ ਹੈ। ਐਤਵਾਰ ਨੂੰ ਉਹ ਚਾਰ ਦਿਨਾਂ ਦੇ ਆਪਣੇ ਰਾਜਗੀਰ ਪ੍ਰਵਾਸ ਦੇ ਬਾਅਦ ਪਟਨਾ ਵਾਪਸ ਆਏ ਹਨ।


Related News