‘ਮੋਦੀ ਦੇ ‘ਅਜੇਤੂ’ ਅਕਸ ਨੂੰ ਝਟਕਾ, ਵਿਰੋਧੀ ਧਿਰ ਨੂੰ ਮਿਲੀ ਨਵੀਂ ਜ਼ਿੰਦਗੀ’
Thursday, Jun 06, 2024 - 10:34 AM (IST)
ਵਾਸ਼ਿੰਗਟਨ/ਲੰਡਨ (ਭਾਸ਼ਾ) - ਭਾਰਤੀ ਵੋਟਰਾਂ ਨੇ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਅਜੇਤੂ’ ਅਕਸ ਨੂੰ ਨਾ ਸਿਰਫ਼ ਢਾਹ ਦਿੱਤਾ, ਸਗੋਂ ਵਿਰੋਧੀ ਧਿਰ ਨੂੰ ਵੀ ਨਵਾਂ ਜੀਵਨ ਦਿੱਤਾ ਹੈ। ਅੰਤਰਰਾਸ਼ਟਰੀ ਮੀਡੀਆ ਨੇ ਭਾਰਤ ਦੀਆਂ ਆਮ ਚੋਣਾਂ ਦੇ ਨਤੀਜਿਆਂ ਦੀ ਇਸ ਤਰ੍ਹਾਂ ਵਿਆਖਿਆ ਕੀਤੀ ਹੈ। ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ਦੀ ਸ਼ੁਰੂਆਤ ਇਹ ਟਿੱਪਣੀ ਕਰ ਕੇ ਕੀਤੀ ਕਿ ਅਚਾਨਕ ਨਰਿੰਦਰ ਮੋਦੀ ਦੇ ਆਲੇ-ਦੁਆਲੇ ਬਣਿਆ ਅਜੇਤੂ ਅਕਸ ਖ਼ਤਮ ਹੋ ਗਿਆ ਹੈ।
ਇਹ ਵੀ ਪੜ੍ਹੋ - ਜ਼ੁਕਾਮ ਨੂੰ ਨਜ਼ਰ-ਅੰਦਾਜ਼ ਕਰਨ ਵਾਲੇ ਸਾਵਧਾਨ! ਭਲਵਾਨ ਨੂੰ Cold ਤੋਂ ਹੋਈ ਖ਼ਤਰਨਾਕ ਬੀਮਾਰੀ, ਡਾਕਟਰ ਹੈਰਾਨ
‘ਦ ਵਾਸ਼ਿੰਗਟਨ ਪੋਸਟ’ ਨੇ ਲਿਖਿਆ ਕਿ ਮੰਗਲਵਾਰ ਨੂੰ ਜਦੋਂ ਅੰਤਿਮ ਚੋਣ ਨਤੀਜੇ ਆਏ ਤਾਂ ਵੋਟਰਾਂ ਨੇ ਸਥਿਤੀ ਸਬੰਧੀ ਬੇਭਰੋਸਗੀ ਦਿਖਾਈ ਅਤੇ ਲਗਾਤਾਰ ਜਿੱਤਣ ਵਾਲੇ ਇਸ ਨੇਤਾ ਨੂੰ ਮੁਸ਼ਕਲ ਸਥਿਤੀ ’ਚ ਪਾ ਦਿੱਤਾ। ਬੀ.ਬੀ.ਸੀ. ਨੇ ਆਪਣੀ ਖ਼ਬਰ ’ਚ ਕਿਹਾ ਹੈ ਕਿ ਇਹ ਫਤਵਾ ਕਾਂਗਰਸ ਪਾਰਟੀ ਦੀ ਅਗਵਾਈ ਵਾਲੇ ਵਿਰੋਧੀ ਗੱਠਜੋੜ ਲਈ ਇਕ ਹੈਰਾਨੀਜਨਕ ਮੁੜ ਨਵੀਂ ਜ਼ਿੰਦਗੀ ਦਾ ਪਤੀਕ ਹੈ। ਚੋਣ ਨਤੀਜਿਆਂ ਨੇ ਕਾਂਗਰਸ ਪਾਰਟੀ ਨੂੰ ‘ਨਵੀਂ ਜ਼ਿੰਦਗੀ’ ਦਿੱਤੀ ਹੈ। ਪਾਕਿਸਤਾਨੀ ਅਖ਼ਬਾਰ ‘ਡਾਨ’ ਨੇ ਆਪਣੀ ਸੰਪਾਦਕੀ ’ਚ ਲਿਖਿਆ, ‘ਮੋਦੀ ਦੀ ਜਿੱਤ ਭਾਵੇਂ ਕਮਜ਼ੋਰ ਹੈ ਪਰ ਪਾਕਿਸਤਾਨ ਲਈ ਯਕੀਨੀ ਤੌਰ ’ਤੇ ਚੰਗਾ ਸੰਕੇਤ ਨਹੀਂ ਹੈ।’
ਇਹ ਵੀ ਪੜ੍ਹੋ - ਮਾਲਦੀਵ ਨੇ ਇਜ਼ਰਾਈਲੀ ਨਾਗਰਿਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ, ਗਾਜ਼ਾ ਯੁੱਧ ਨੂੰ ਲੈ ਕੇ ਮੁਈਜ਼ੂ ਸਰਕਾਰ ਦਾ ਵੱਡਾ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8