ਈਰਾਨ ''ਚ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਜਾਰੀ, ਇਬਰਾਹਿਮ ਰਈਸੀ ਦੀ ਜਹਾਜ਼ ਹਾਦਸੇ ''ਚ ਮੌਤ ਤੋਂ ਬਾਅਦ ਹੋ ਰਹੀ ਚੋਣ

Friday, Jun 28, 2024 - 12:30 PM (IST)

ਈਰਾਨ ''ਚ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਜਾਰੀ, ਇਬਰਾਹਿਮ ਰਈਸੀ ਦੀ ਜਹਾਜ਼ ਹਾਦਸੇ ''ਚ ਮੌਤ ਤੋਂ ਬਾਅਦ ਹੋ ਰਹੀ ਚੋਣ

ਦੁਬਈ (ਏਜੰਸੀ)- ਈਰਾਨ 'ਚ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਵੋਟਿੰਗ ਜਾਰੀ ਹੈ। ਪਿਛਲੇ ਮਹੀਨੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਇਕ ਜਹਾਜ਼ ਹਾਦਸੇ 'ਚ ਮੌਤ ਤੋਂ ਬਾਅਦ ਇਹ ਚੋਣਾਂ ਹੋ ਰਹੀਆਂ ਹਨ। ਇਹ ਚੋਣਾਂ ਅਜਿਹੇ ਸਮੇਂ ਹੋ ਰਹੀਆਂ ਹਨ, ਜਦੋਂ ਇਜ਼ਰਾਈਲ-ਹਮਾਸ ਵਿਚਾਲੇ ਜੰਗ ਨੂੰ ਲੈ ਕੇ ਪੱਛਮੀ ਏਸ਼ੀਆ 'ਚ ਵਿਆਪਕ ਪੱਧਰ 'ਤ ਤਣਾਅ ਹੈ ਅਤੇ ਈਰਾਨ ਪਿਛਲੇ ਕਈ ਸਾਲਾਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਵੋਟਰਾਂ ਨੂੰ ਕੱਟੜਪੰਥੀ ਉਮੀਦਵਾਰਾਂ ਅਤੇ ਇਕ ਘੱਟ ਚਰਚਿਤ ਰਾਜਨੇਤਾ ਦਰਮਿਆਨ ਚੋਣਾਂ ਕਰਵਾਉਣਾ ਹੋਵੇਗਾ, ਜੋ ਈਰਾਨ ਦੇ ਸੁਧਾਰਵਾਦੀ ਅੰਦੋਲਨ ਨਾਲ ਜੁੜੇ ਰਹੇ ਹਨ।

PunjabKesari

ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨ ਵਾਲੇ ਗ੍ਰਹਿ ਮੰਤਰੀ ਅਹਿਮਦ ਵਹੀਦੀ ਨੇ ਦੱਸਿਆ ਕਿ ਸਵੇਰੇ (ਸਥਾਨਕ ਸਮੇਂ ਅਨੁਸਾਰ) 8 ਵਜੇ ਵੋਟਿੰਗ ਸ਼ੁਰੂ ਹੋਈ। ਈਰਾਨ ਦੇ 85 ਸਾਲਾ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮਨੇਈ ਨੇ ਚੋਣਾਂ 'ਚ ਪਹਿਲੀ ਵੋਟ ਪਾਈ ਅਤੇ ਜਨਤਾ ਨੂੰ ਵੋਟਿੰਗ ਕਰਨ ਦੀ ਅਪੀਲ ਕੀਤੀ। ਵਿਸ਼ਲੇਸ਼ਕ ਰਾਸ਼ਟਰਪਤੀ ਚੋਣਾਂ 'ਚ ਤ੍ਰਿਕੋਣੀ ਮੁਕਾਬਲਾ ਮੰਨ ਰਹੇ ਹਨ। ਵੋਟਰਾਂ ਨੂੰ 2 ਕੱਟੜਪੰਥੀ ਉਮੀਦਵਾਰ- ਸਾਬਕਾ ਪਰਮਾਣੂ ਵਾਰਤਾਕਾਰ ਸਈਅਦ ਜ਼ਲੀਲੀ ਅਤੇ ਸੰਸਦ ਦੇ ਪ੍ਰਧਾਨ ਮੁਹੰਮਦ ਬਾਘੇਰ ਕਲੀਬਾਫ ਅਤੇ ਸੁਧਾਰਵਾਦੀ ਵਜੋਂ ਪਛਾਣੇ ਜਾਣ ਵਾਲੇ ਉਮੀਦਵਾਰ ਮਸੂਦ ਪੇਜੇਸ਼ਕੀਅਨ ਦਰਮਿਆਨ ਚੋਣ ਕਰਨੀ ਹੈ। ਮਸੂਦ ਦਾ ਝੁਕਾਅ ਸਾਬਕਾ ਰਾਸ਼ਟਰਪਤੀ ਹਸਨ ਰੂਹਾਨੀ ਵੱਲ ਹੈ, ਜਿਨ੍ਹਾਂ ਦੇ ਸ਼ਾਸਨ ਦੇ ਅਧੀਨ ਤੇਹਰਾਨ ਨੇ ਵਿਸ਼ਵ ਸ਼ਕਤੀਆਂ ਨਾਲ 2015 ਦਾ ਇਤਿਹਾਸਕ ਪਰਮਾਣੂੰ ਸਮਝੌਤਾ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News