ਰਾਮਫੋਸਾ ਮੁੜ ਬਣੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ, ਇਸ ਦਿਨ ਕਰਨਗੇ ਨਵੀਂ ਕੈਬਨਿਟ ਦਾ ਐਲਾਨ

06/15/2024 11:28:40 AM

ਜੋਹਾਨਸਬਰਗ (ਭਾਸ਼ਾ)- ਦੱਖਣੀ ਅਫ਼ਰੀਕਾ ਵਿਚ 2 ਹਫ਼ਤੇ ਪਹਿਲਾਂ ਹੋਈਆਂ ਆਮ ਚੋਣਾਂ ਵਿਚ ਅਫਰੀਕਨ ਨੈਸ਼ਨਲ ਕਾਂਗਰਸ (ਐੱਨ.ਐੱਨ.ਸੀ.) ਨੂੰ 40 ਫੀਸਦੀ ਵੋਟਾਂ ਮਿਲਣ ਦੇ ਬਾਵਜੂਦ ਦੇਸ਼ ਦੀ ਸੰਸਦ ਨੇ 5 ਸਾਲ ਦੇ ਇਕ ਹੋਰ ਕਾਰਜਕਾਲ ਲਈ ਸਿਰਿਲ ਰਾਮਫੋਸਾ ਨੂੰ ਰਾਸ਼ਟਰਪਤੀ ਚੁਣ ਲਿਆ ਹੈ। ਇਸ ਤੋਂ ਪਹਿਲਾਂ ਦਿਨ 'ਚ ਏਐੱਨਸੀ ਦੀ ਥੋਕੋ ਡਿਡਿਜ਼ਾ ਨੂੰ ਪ੍ਰਧਾਨ ਅਤੇ ਡੈਮੋਕ੍ਰੇਟਿਕ ਅਲਾਇੰਸ (ਡੀਏ) ਦੀ ਐਨੇਲੀ ਲੋਟ੍ਰਿਏਟ ਨੂੰ ਉੱਪ-ਪ੍ਰਧਾਨ ਚੁਣਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਰਾਮਾਫੋਸਾ ਆਪਣੇ ਨਵੇਂ ਮੰਤਰੀ ਮੰਡਲ (ਕੈਬਨਿਟ) ਦਾ ਐਲਾਨ ਕਰਨਗੇ। ਸ਼ੁੱਕਰਵਾਰ ਅੱਧੀ ਰਾਤ ਨੂੰ ਉਨ੍ਹਾਂ ਨੂੰ ਰਾਸ਼ਟਰਪਤੀ ਚੁਣ ਲਿਆ ਗਿਆ ਅਤੇ ਇਸ ਦੇ ਨਾਲ ਹੀ ਸਾਰੀਆਂ ਅਟਕਲਾਂ ਦਾ ਅੰਤ ਹੋ ਗਿਆ।

ਇਹ ਵੀ ਪੜ੍ਹੋ : ਦੁਨੀਆ ਦੇ ‘ਇਕੱਲੇ’ ਬੂਟੇ ਲਈ ਵਿਗਿਆਨੀ ਕਰ ਰਹੇ ਮਹਿਲਾ ਸਾਥੀ ਦੀ ਭਾਲ

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ਼ੁਰੂ ਹੋਏ ਸੈਸ਼ਨ 'ਚ ਰਾਸ਼ਟਰੀ ਏਕਤਾ ਦੀ ਸਰਕਾਰ (ਜੀ.ਐੱਨ.ਯੂ.) ਦੇ ਗਠਨ, ਵਾਰ-ਵਾਰ ਰੁਕਾਵਟਾਂ ਅਤੇ ਲੰਬੀ ਵੋਟਿੰਗ ਪ੍ਰਕਿਰਿਆ 'ਤੇ ਚਰਚਾ ਹੋਈ। ਏ.ਐੱਨ.ਸੀ. ਨੇ ਡੀਏ, ਇੰਕਾਥਾ ਫ੍ਰੀਡਮ ਪਾਰਟੀ (ਆਈਐੱਫਪੀ) ਅਤੇ ਪੈਟ੍ਰਿਯਟਿਕ ਫਰੰਟ (ਓਐੱਫ) ਨਾਲ ਗਠਜੋੜ ਕੀਤਾ ਹੈ। ਕੁਝ ਲੋਕਾਂ ਨੇ ਗਠਜੋੜ ਦਾ ਦੱਖਣੀ ਅਫ਼ਰੀਕਾ ਦੀ ਰਾਜਨੀਤੀ 'ਚ ਇਕ ਨਵੇਂ ਯੁੱਗ ਵਜੋਂ ਸੁਆਗਤ ਕੀਤਾ ਜੋ ਸੁਲਾਹ ਦਾ ਇਕ ਮਜ਼ਬੂਤ ​​ਸੰਦੇਸ਼ ਦੇਵੇਗਾ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਦੇਵੇਗੀ। ਹਾਲਾਂਕਿ ਕਈ ਲੋਕਾਂ ਨੇ ਕਿਹਾ ਕਿ ਏਐੱਨਸੀ ਨੇ ਡੀਏ ਨਾਲ ਗਠਜੋੜ ਕਰਕੇ ਦੇਸ਼ ਦੇ ਨਾਗਰਿਕਾਂ ਨਾਲ ਧੋਖਾ ਕੀਤਾ ਹੈ। ਡੀਏ ਪਹਿਲਾਂ ਵਿਰੋਧੀ ਧਿਰ 'ਚ ਸੀ ਅਤੇ 1994 'ਚ ਨੈਲਸਨ ਮੰਡੇਲਾ ਦੀ ਅਗਵਾਈ 'ਚ ਪਹਿਲੀ ਵਾਰ ਸੱਤਾ 'ਚ ਆਉਣ ਤੋਂ ਬਾਅਦ ਏਐੱਨਸੀ ਦੀਆਂ ਨੀਤੀਆਂ ਦਾ ਵਿਰੋਧ ਕਰਦਾ ਰਿਹਾ ਹੈ। ਏਐੱਨਸੀ ਦੇ ਸੈਕ੍ਰੇਟਰੀ ਜਨਰਲ ਫਿਕਿਲੇ ਮਬਾਲੁਲਾ ਨੇ ਸੰਸਦ 'ਚ ਵੋਟਿੰਗ ਜਾਰੀ ਰਹਿਣ ਦੌਰਾਨ ਇਕ ਪੱਤਰਕਾਰ ਸੰਮੇਲਨ 'ਚ ਕਿਹਾ,''ਸਾਨੂੰ 60 ਲੱਖ ਲੋਕਾਂ ਨੇ ਵੋਟ ਦਿੱਤਾ ਹੈ ਅਤੇ ਜਨਤਾ ਚਾਹੁੰਦੀ ਹੈ ਕਿ ਅਸੀਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਇਕ ਪਰਿਵਰਤਨਸ਼ੀਲ ਏਜੰਡੇ 'ਤੇ ਕੰਮ ਕਰਨਾ ਜਾਰੀ ਰੱਖੀਏ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News