ਯੂਕ੍ਰੇਨ ਨੂੰ ਮਿਰਾਜ ਲੜਾਕੂ ਜਹਾਜ਼ ਦੇਵੇਗਾ ਫਰਾਂਸ, ਰਾਸ਼ਟਰਪਤੀ ਨੇ ਕੀਤਾ ਐਲਾਨ
Saturday, Jun 08, 2024 - 10:18 AM (IST)
ਖਾਰਕੀਵ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵਲੋਂ ਐਲਾਨ ਕੀਤਾ ਗਿਆ ਹੈ ਕਿ ਫਰਾਂਸ ਰੂਸੀ ਹਮਲੇ ਦੇ ਖ਼ਿਲਾਫ਼ ਦੇਸ਼ ਦੀ ਰੱਖਿਆ ਵਿਚ ਮਦਦ ਲਈ ਯੂਕ੍ਰੇਨ ਨੂੰ ਆਪਣੇ ਮਿਰਾਜ ਲੜਾਕੂ ਜਹਾਜ਼ ਮੁਹੱਈਆ ਕਰੇਗਾ। ਉਨ੍ਹਾਂ ਨੇ ਇਸ ਗੱਲ ਦਾ ਪ੍ਰਗਟਾਵਾ ਡੀ-ਡੇਅ ਹਮਲੇ ਨੂੰ ਯਾਦ ਕਰਨ ਲਈ ਯੂਕ੍ਰੇਨੀ ਰਾਸ਼ਟਰਪਤੀ ਵੋਲਾਦੀਮੀਰ ਜ਼ੇਲੇਂਸਕੀ ਦੇ ਫਰਾਂਸ ਵਿਚ ਵਿਸ਼ਵ ਨੇਤਾਵਾਂ ਦੇ ਨਾਲ ਸ਼ਾਮਲ ਹੋਣ ਤੋਂ ਬਾਅਦ ਕੀਤਾ ਹੈ।
ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
ਦੱਸ ਦੇਈਏ ਕਿ ਫਰਾਂਸ ਨੂੰ ਨਾਜ਼ੀਆਂ ਤੋਂ ਆਜ਼ਾਦ ਕਰਾਉਣ ਦੀ ਲੜਾਈ 6 ਜੂਨ, 1944 ਨੂੰ ਨਾਰਮੇਂਡੀ ਨਾਮਕ ਸਥਾਨ ਤੋਂ ਸ਼ੁਰੂ ਹੋਈ ਸੀ। ਫਰਾਂਸ ਵਿਚ 6 ਜੂਨ ਨੂੰ ‘ਡੀ-ਡੇ’ ਵਜੋਂ ਮਨਾਇਆ ਜਾਂਦਾ ਹੈ। ਜ਼ੇਲੇਂਸਕੀ ਪੱਛਮੀ ਦੇਸ਼ਾਂ ਤੋਂ ਵਧੇਰੇ ਮਦਦ ਲੈਣ ਲਈ ਫਰਾਂਸ ਵਿਚ ਸਨ, ਜਦਕਿ ਉਨ੍ਹਾਂ ਦੀ ਫੌਜਾਂ ਪੂਰਬੀ ਸ਼ਹਿਰ ਖਾਰਕੀਵ ਦੇ ਨੇੜੇ ਇਕ ਰੂਸੀ ਹਮਲੇ ਨੂੰ ਰੋਕਣ ਲਈ ਸੰਘਰਸ਼ ਕਰ ਰਹੀ ਸੀ, ਜੋ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਯੂਰਪ ਦਾ ਸਭ ਤੋਂ ਵੱਡਾ ਸੰਘਰਸ਼ ਬਣ ਗਿਆ ਹੈ।
ਇਹ ਵੀ ਪੜ੍ਹੋ - ਵਾਹ ਕਿਸਮਤ ਹੋਵੇ ਤਾਂ ਅਜਿਹੀ! ਸਿਰਫ਼ 664 ਰੁਪਏ 'ਚ ਵਿਅਕਤੀ ਨੇ ਜਿੱਤੀ 56 ਕਰੋੜ ਡਾਲਰ ਦੀ ਲਾਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8