ਚੋਣਾਂ EVM ਨਾਲ ਹੋਣ ਜਾਂ ਬੈਲਟ ਪੇਪਰ ਨਾਲ, ਰਾਇਸ਼ੁਮਾਰੀ ਜ਼ਰੀਏ ਕੀਤਾ ਜਾਵੇ ਫੈਸਲਾ : ਮੋਇਲੀ

06/17/2019 4:24:49 PM

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸੀਨੀਅਰ ਨੇਤਾ ਵੀਰੱਪਾ ਮੋਇਲੀ ਨੇ ਸੋਮਵਾਰ ਨੂੰ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਨੂੰ ਲੈ ਕੇ ਗੰਭੀਰ ਸ਼ੱਕ ਹੈ ਅਤੇ ਇਹ ਤੈਅ ਕਰਨ ਲਈ ਰਾਇ ਸ਼ੁਮਾਰੀ ਹੋਣੀ ਚਾਹੀਦੀ ਹੈ ਕਿ ਚੋਣਾਂ ਈ. ਵੀ. ਐੱਮ. ਨਾਲ ਹੋਣ ਜਾਂ ਬੈਲਟ ਪੇਪਰਾਂ ਨਾਲ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਰਾਇਸ਼ੁਮਾਰੀ ਵੀ ਬੈਲਟ ਪੇਪਰਾਂ ਜ਼ਰੀਏ ਹੋਣੀ ਚਾਹੀਦੀ ਹੈ ਅਤੇ ਦੇਸ਼ ਦੀ ਜਨਤਾ ਜਿਸ ਦੇ ਪੱਖ ਵਿਚ ਫੈਸਲਾ ਦੇਵੇ, ਅੱਗੇ ਤੋਂ ਚੋਣਾਂ ਉਸੇ ਮਾਧਿਅਮ ਤੋਂ ਹੋਣੀਆਂ ਚਾਹੀਦੀਆਂ ਹਨ। ਸਾਬਕਾ ਕੇਂਦਰੀ ਮੰਤਰੀ ਮੋਇਲੀ ਨੇ ਕਿਹਾ ਕਿ ਈ. ਵੀ. ਐੱਮ. ਮਸ਼ੀਨਾਂ 'ਤੇ ਹਰ ਕੋਈ ਸ਼ੱਕ ਕਰ ਰਿਹਾ ਹੈ।

ਅਮਰੀਕਾ ਵਰਗਾ ਦੇਸ਼ ਵੀ ਈ. ਵੀ. ਐੱਮ. ਦਾ ਇਸਤੇਮਾਲ ਕਰਨ ਤੋਂ ਬਾਅਦ ਬੈਲਟ ਪੇਪਰ ਵੱਲ ਪਰਤ ਗਿਆ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਈ. ਵੀ. ਐੱਮ. ਨੂੰ ਲੈ ਕੇ ਗੰਭੀਰ ਸ਼ੱਕ ਪੈਦਾ ਹੋ ਗਏ ਹਨ ਅਤੇ ਅਜਿਹੇ ਵਿਚ ਚੋਣ ਕਮਿਸ਼ਨ ਅਤੇ ਸਰਕਾਰ ਨੂੰ ਬੈਲਟ ਪੇਪਰ ਵੱਲ ਪਰਤਣਾ ਚਾਹੀਦਾ ਹੈ। ਆਖਰਕਾਰ ਸਭ ਨੂੰ ਸੱਚ ਦਾ ਪਤਾ ਲੱਗਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਵੇਂ ਹੀ ਇਹ ਰਾਜਗ ਦੇ ਪੱਖ 'ਚ ਜਾਣ, ਕੋਈ ਗੱਲ ਨਹੀਂ ਪਰ ਘੱਟੋਂ-ਘੱਟ ਸ਼ੱਕ ਤਾਂ ਦੂਰ ਹੋਵੇ। ਮੋਇਲੀ ਦੀ ਇਹ ਟਿੱਪਣੀ ਉਸ ਸਮੇਂ ਕੀਤੀ ਹੈ ਜਦੋਂ ਕੁਝ ਦਿਨ ਪਹਿਲਾਂ ਯੂ. ਪੀ. ਏ. ਮੁਖੀ ਸੋਨੀਆ ਗਾਂਧੀ ਨੇ ਈ. ਵੀ. ਐੱਮ. ਨੂੰ ਲੈ ਕੇ ਇਸ਼ਾਰਿਆਂ-ਇਸ਼ਾਰਿਆਂ ਵਿਚ ਸਵਾਲ ਖੜ੍ਹੇ ਕੀਤੇ ਸਨ। ਸੋਨੀਆ ਨੇ ਆਪਣੇ ਸੰਸਦੀ ਖੇਤਰ ਵਿਚ ਕਿਹਾ ਸੀ, ''ਇਕ ਮੁਹਾਵਰਾ ਹੈ ਕਿ ਬਿਨਾਂ ਅੱਗ ਦੇ ਧੂੰਆਂ ਨਹੀਂ ਉਠਦਾ।'' ਇਸ ਵਾਰ ਦੀਆਂ ਚੋਣਾਂ ਵਿਚ ਹਰ ਤਰ੍ਹਾਂ ਦੇ ਭਰਮ ਰਚੇ ਗਏ।


Tanu

Content Editor

Related News