ਨੋਟਾ ਨੂੰ ਜ਼ਿਆਦਾ ਵੋਟਾਂ ਪੈਣ ’ਤੇ ਰੱਦ ਹੋਣ ਚੋਣਾਂ, ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਭੇਜਿਆ ਨੋਟਿਸ

04/27/2024 10:36:12 AM

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਕਿਸੇ ਉਮੀਦਵਾਰ ਨਾਲੋਂ ਜ਼ਿਆਦਾ ‘ਨੋਟਾ’ ਨੂੰ ਵੋਟਾਂ ਪੈਣ ’ਤੇ ਸਬੰਧਤ ਚੋਣਾਂ ਨੂੰ ਅਵੈਧ ਐਲਾਨ ਕਰ ਕੇ ਰੱਦ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਵਾਲੀ ਇਕ ਜਨਹਿੱਤ ਪਟੀਸ਼ਨ ’ਤੇ ਵਿਚਾਰ ਕਰਨ ਦਾ ਫੈਸਲਾ ਕਰਦੇ ਹੋਏ ਸ਼ੁੱਕਰਵਾਰ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ। ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਸਮਾਜ ਸੇਵੀ ਅਤੇ ਲੇਖਕ ਸ਼ਿਵ ਖੇੜਾ ਵੱਲੋਂ ਦਾਇਰ ਪਟੀਸ਼ਨ ’ਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ। ਬੈਂਚ ਨੇ ਕਿਹਾ ਕਿ ਅਸੀਂ ਨੋਟਿਸ ਜਾਰੀ ਕਰਾਂਗੇ। ਇਹ ਚੋਣ ਪ੍ਰਕਿਰਿਆ ਨਾਲ ਸਬੰਧਤ ਵੀ ਹੈ। ਦੇਖਦੇ ਹਾਂ ਚੋਣ ਕਮਿਸ਼ਨ ਇਸ ਮਾਮਲੇ ਕੀ ਕਹਿੰਦਾ ਹੈ।

ਇਹ ਵੀ ਪੜ੍ਹੋ : ਭਾਰਤੀ ਦਿਲ ਨਾਲ ਪਾਕਿਸਤਾਨੀ ਕੁੜੀ ਨੂੰ ਮਿਲੀ ਨਵੀਂ ਜ਼ਿੰਦਗੀ, ਮੁਫ਼ਤ 'ਚ ਹੋਈ ਹਾਰਟ ਸਰਜਰੀ

ਇਸ ’ਤੇ ਪਟੀਸ਼ਨਰ ਵੱਲੋਂ ਸੀਨੀਅਰ ਵਕੀਲ ਗੋਪਾਲ ਸ਼ੰਕਰਨਾਰਾਇਣ ਨੇ ਕਿਹਾ ਕਿ ਸਬੰਧਤ ਸੂਬਾ ਚੋਣ ਕਮਿਸ਼ਨ (ਐੱਸ. ਈ. ਸੀ.) ਨੇ ਐਲਾਨ ਕੀਤਾ ਹੈ ਕਿ ਜੇਕਰ ਨੋਟਾ ਕਿਸੇ ਵੀ ਚੋਣਾਂ ਵਿਚ ਜੇਤੂ ਦੇ ਰੂਪ ’ਚ ਉਭਰਿਆ ਤਾਂ ਉਥੇ ਲਾਜ਼ਮੀ ਤੌਰ ’ਤੇ ਦੁਬਾਰਾ ਵੋਟਾਂ ਪੈਣਗੀਆਂ। ਵਕੀਲ ਨੇ ਕਿਹਾ ਕਿ ਕਿਉਂਕਿ ਗੁਜਰਾਤ ਦੇ ਸੂਰਤ ਸੰਸਦੀ ਹਲਕੇ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਤੋਂ ਇਲਾਵਾ ਕੋਈ ਹੋਰ ਉਮੀਦਵਾਰ ਨਹੀਂ ਸੀ, ਇਸ ਲਈ ਇਹ ਮੰਨਿਆ ਗਿਆ ਸੀ ਕਿ ਸਾਰੇ ਵੋਟਰ ਇਕੋ ਹੀ ਉਮੀਦਵਾਰ ਦੇ ਹੱਕ ਵਿਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News