ਚੋਣਾਂ ਤੋਂ ਪਹਿਲਾਂ ਵੱਡੀ ਕਾਰਵਾਈ, ਸਰਕਾਰੀ ਅਧਿਆਪਕ ਗ੍ਰਨੇਡ ਤੇ ਪਾਕਿਸਤਾਨ ਨਿਰਮਿਤ ਪਿਸਤੌਲ ਨਾਲ ਗ੍ਰਿਫ਼ਤਾਰ
Sunday, Apr 21, 2024 - 02:16 PM (IST)

ਜੰਮੂ (ਵਾਰਤਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਕ ਵੱਡੀ ਕਾਰਵਾਈ ਕਰਦੇ ਹੋਏ ਪੁਲਸ ਨੇ ਇਕ ਸਰਕਾਰੀ ਅਧਿਆਪਕ ਨੂੰ ਗ੍ਰਨੇਡ ਅਤੇ ਇਕ ਪਾਕਿਸਤਾਨ ਨਿਰਮਿਤ ਪਿਸਤੌਲ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਐਤਵਾਰ ਨੂੰ ਇੱਥੇ ਕਿਹਾ ਕਿ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਫ਼ੌਜ, ਪੁਲਸ ਅਤੇ ਪੁੰਛ ਦੇ ਵਿਸ਼ੇਸ਼ ਆਪਰੇਸ਼ਨ ਸਮੂਹ ਦੀ ਟੀਮ ਨੇ ਹਰਿ ਬੁੱਧ ਇਲਾਕੇ 'ਚ ਇਕ ਸਾਂਝੀ ਮੁਹਿੰਮ ਚਲਾਈ।
ਉਨ੍ਹਾਂ ਕਿਹਾ,''ਕਮਰਉਦੀਨ ਨਾਮੀ ਇਕ ਰਜਿਸਟਰਡ ਓਵਰ-ਗ੍ਰਾਊਂਡ ਵਰਕਰ (ਓਜੀਡਬਲਿਊ) ਜੋ ਸਰਕਾਰੀ ਸਕੂਲ 'ਚ ਹੈੱਡ ਮਾਸਟਰ ਹੈ, ਜਿਸ ਨੂੰ ਉਸ ਦੇ ਘਰੋਂ ਇਕ ਪਾਕਿਸਤਾਨ ਨਿਰਮਿਤ ਪਿਸਤੌਲ ਅਤੇ ਗ੍ਰਨੇਡ ਨਾਲ ਗ੍ਰਿਫ਼ਤਾਰ ਕੀਤਾ ਗਿਆ।'' ਪੁਲਸ ਨੇ ਕਿਹਾ ਕਿ ਜ਼ਬਤ ਹਥਿਆਰਾਂ ਦੀ ਵਰਤੋਂ ਪੁੰਛ 'ਚ ਹੋਣ ਵਾਲੀਆਂ ਚੋਣਾਂ 'ਚ ਗੜਬੜੀ ਫੈਲਾਉਣ ਲਈ ਕੀਤੇ ਜਾਣ ਦਾ ਖ਼ਦਸ਼ਾ ਹੈ। ਪੁਲਸ ਨੇ ਕਿਹਾ ਕਿ ਅਜੇ ਤਲਾਸ਼ੀ ਚੱਲ ਰਹੀ ਹੈ। ਗ੍ਰਿਫ਼ਤਾਰ ਵਿਅਕਤੀ ਕੋਲੋਂ 2 ਚੀਨੀ ਗ੍ਰਨੇਡ ਅਤੇ ਇਕ ਪਾਕਿਸਤਾਨ ਨਿਰਮਿਤ ਪਿਸਤੌਲ ਬਰਾਮਦ ਕੀਤੀ ਗਈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8